ਅੰਮ੍ਰਿਤਸਰ: ਸਰਹੱਦੀ ਜ਼ਿਲ੍ਹੇ ਫਰੈਂਡਜ਼ ਐਵੇਨਿਊ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਨੇ ਪੁਰਾਣੀ ਰੰਜਿਸ਼ ਕਾਰਨ ਇੱਕ ਲੜਕੀ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਉਸਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ। ਇਸ ਮੌਕੇ ਲੜਕੀ ਦੇ ਦਾਦੇ ਨੇ ਦੱਸਿਆ ਕਿ ਇਹ ਲੜਕਾ ਪਿਛਲੇ ਕਾਫੀ ਸਮੇਂ ਤੋਂ ਲੜਕੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਲੜਕੇ ਦਾ ਨਾਮ ਰਾਜਪਿੰਦਰ ਸਿੰਘ ਦੱਸਿਆ ਜਾ ਰਿਹਾ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਲੜਕੇ ਦਾ ਪਿਤਾ ਪੁਲਿਸ ਮੁਲਾਜ਼ਮ ਹੈ।
ਨਿੱਜੀ ਰੰਜਿਸ਼: ਕੁੜੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਮਲਾਵਰ ਨੌਜਵਾਨ ਪਹਿਲਾਂ ਵੀ ਉਨ੍ਹਾਂ ਦੀ ਕੁੜੀ ਨੂੰ ਪਰੇਸ਼ਾਨ ਕਰਦਾ ਸੀ ਅਤੇ ਉਸ ਸਮੇਂ ਵੀ ਮਾਮਲਾ ਪੁਲਿਸ ਕੋਲ ਪਹੁੰਚਿਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਲੜਕਾ ਪਹਿਲਾਂ ਵੀ ਝਗੜੇ ਤੋਂ ਬਾਅਦ ਮੁਆਫੀ ਮੰਗ ਚੁੱਕਾ ਹੈ ਅਤੇ ਮੁਆਫੀਨਾਮਾ ਥਾਣੇ ਵਿੱਚ ਤੈਅ ਹੋਇਆ ਸੀ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਕਿ ਹਮਲਾਵਰ ਲੜਕੇ ਨੇ ਆਪਣੇ ਪਿਤਾ ਦੇ ਰਿਵਾਲਰ ਨਾਲ ਹੀ ਉਨ੍ਹਾਂ ਦੀ ਕੁੜੀ ਨੂੰ ਗੋਲੀ ਮਾਰੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਮਲਾਵਰ ਵੱਲੋਂ ਉਨ੍ਹਾਂ ਨੂੰ ਫੋੇਨ ਉੱਤੇ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਹਮਲਾਵਰ ਉਨ੍ਹਾਂ ਦੀ ਲੜਕੀ ਨੂੰ ਵੀ ਆਏ ਦਿਨ ਪਰੇਸ਼ਾਨ ਕਰ ਰਿਹਾ ਸੀ।
ਇਹ ਵੀ ਪੜ੍ਹੋ: Bikram Majithia press conference: ਮਜੀਠੀਆ ਦੇ ਇਲਜ਼ਾਮ, ਸਿਹਤ ਸਹੂਲਤਾਂ ਦੇ ਨਾਂ ਥੱਲੇ ਮਾਨ ਸਰਕਾਰ ਕਰ ਰਹੀ ਘਪਲੇ
ਪੁਲਿਸ ਕਰ ਰਹੀ ਜਾਂਚ: ਮਾਮਲੇ ਵਿੱਚ ਮੌਕੇ ਉੱਤੇ ਪਹੁੰਚੀ ਪੁਲਿਸ ਐੱਸਆਈ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਇਲਾਕੇ ਵਿੱਚ ਇੱਕ ਨੌਜਵਾਨ ਵੱਲੋਂ ਕੁੜੀ ਨੂੰ ਗੋਲੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਗੋਲੀ ਮਾਰਨ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰ ਲੜਕੇ ਬਾਈਕ 'ਤੇ ਆਏ ਅਤੇ ਦਰਵਾਜ਼ੇ ਦੀ ਘੰਟੀ ਵਜਾਈ ਜਦੋਂ ਲੜਕੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਰਾਜਪਿੰਦਰ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਦੋਂ ਪੁਲਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਨੇ ਦੱਸਿਆ ਕਿ ਲੜਕੀ ਦੇ ਦੋ ਬਾਈਕ ਸਵਾਰ ਲੜਕਿਆਂ ਨੇ ਗੋਲੀ ਮਾਰੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।