ਅੰਮ੍ਰਿਤਸਰ: ਕੋਰੋਨਾ ਕਾਲ ਦੌਰਾਨ 2 ਅਪ੍ਰੈਲ 2020 ’ਚ ਪਦਮਸ਼੍ਰੀ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦੀ ਕੋਰੋਨਾ ਹੋਣ ਕਾਰਨ ਮੌਤ ਹੋ ਗਈ ਸੀ ਤੇ ਇਸ ਸਾਲ ਪਰਿਵਾਰ ਵੱਲੋਂ ਉਹਨਾਂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਪਰਿਵਾਰ ਵੱਲੋਂ ਇਹ ਬਰਸੀ ਸਮਾਗਮ 2 ਅਪ੍ਰੈਲ ਨੂੰ ਰੱਖਿਆ ਗਿਆ ਹੈ।
ਇਹ ਵੀ ਪੜੋ: ਸਿੱਧੂ ਨੇ ਕੈਪਟਨ 'ਤੇ ਮੁੜ ਤੋਂ ਕੱਢੀ ਭੜਾਸ, ਬੋਲੇ ਸੰਧਵਾਂ, ਜੇ ਸਰਕਾਰ ਮਾੜੀ ਤਾਂ ਉੱਥੇ ਕੀ ਕਰ ਰਹੇ ਹੋ
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪੁੱਤਰ ਮਹੇਸ਼ਵਰ ਸਿੰਘ ਨੇ ਦੱਸਿਆ ਕਿ 2 ਅਪ੍ਰੈਲ ਨੂੰ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਬਰਸੀ ਮਨਾਈ ਜਾ ਰਹੀ ਹੈ। ਇਸ ਬਰਸੀ ਵਿੱਚ ਰਾਜਨੀਤਿਕ ਪਾਰਟੀ ਦੇ ਵੱਡੇ ਆਗੂ ਸ਼ਾਮਲ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਬਰਸੀ ਮੌਕੇ ਸਿੱਖ ਕੌਮ ਦੇ ਮਹਾਨ ਕਥਾਵਾਚਕ ਤੇ ਮਹਾਨ ਕੀਰਤਨੀਏ ਅਤੇ ਢਾਡੀ ਜਥੇ ਵੀ ਹਾਜ਼ਰੀ ਲਗਵਾਉਣਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਬਹੁਤ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ ਜਿਸ ਦਾ ਕੀ ਲਾਈਨ ਟੈਲੀਕਾਸਟ ਹੋਵੇਗਾ।
ਉਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਦੀਆਂ ਅਸਤੀਆਂ ਅਜੇ ਵੀ ਉਨ੍ਹਾਂ ਦੇ ਘਰ ਪਈਆਂ ਹਨ ਅਤੇ 3 ਅਪ੍ਰੈਲ ਨੂੰ ਬੜੇ ਵੱਡੇ ਕਾਫਲੇ ਦੇ ਨਾਲ ਉਨ੍ਹਾਂ ਦੀਆਂ ਅਸਥੀਆਂ ਸਤਿਕਾਰ ਸਹਿਤ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ।