ETV Bharat / state

ਅਜਨਾਲਾ ਤੋਂ ਕਿਡਨੈਪ ਹੋਈ ਲੜਕੀ ਸਮੇਤ ਅਗਵਾਹ ਕਰਨ ਵਾਲਾ ਕਾਬੂ, ਪੁਲਿਸ ਨੂੰ ਪ੍ਰੇਮ ਸਬੰਧਾਂ ਦਾ ਸ਼ੱਕ ! - ਲੜਕੀ ਸਮੇਤ ਅਗਵਾਹ ਕਰਨ ਵਾਲਾ ਕਾਬੂ

ਪਿਛਲੇ ਦਿਨੀਂ ਅਜਨਾਲਾ ਤੋ ਇਕ ਲੜਕੀ ਅਗਵਾਹ ਹੋ ਗਈ ਸੀ। ਜਿਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਸੀ ਵੀਡੀਓ ਵਿੱਚ ਲੜਕੀ ਦੇ ਹੱਥ ਪੈਰ ਬੰਨ੍ਹੇ ਹੋਏ ਸਨ। ਉਸ ਲੜਕੀ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ ਨਾਲ ਹੀ ਲੜਕੀ ਨੂੰ ਅਹਵਾਹ ਕਰਨ ਵਾਲਾ ਵੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੂੰ ਮਾਮਲਾ ਪ੍ਰੇਮ ਸਬੰਧਾਂ ਦਾ ਲੱਗ ਰਿਹਾ ਹੈ।

EThe abductor arrested along with the kidnapped girl from Ajnala
The abductor arrested along with the kidnapped girl from Ajnala
author img

By

Published : Jan 24, 2023, 6:37 AM IST

The abductor arrested along with the kidnapped girl from Ajnala

ਅੰਮ੍ਰਿਤਸਰ : ਅੰਮ੍ਰਿਤਸਰ ਪਿੱਛਲੇ ਦਿਨੀਂ ਅਜਨਾਲਾ ਦੇ ਇੱਕ ਸੈਲੂਨ ਵਿੱਚ ਕੰਮ ਕਰਨ ਵਾਲ਼ੀ ਲੜਕੀ ਅਗਵਾਹ ਹੋ ਗਈ ਸੀ ਜਿਸ ਦੀ ਵੀਡਿਓ ਵੀ ਵਾਈਰਲ ਹੋਈ ਸੀ। ਪੁਲਿਸ ਨੇ ਲੜਕੀ ਸਮੇਤ ਕਾਬੂ ਅਗਵਾਹ ਕਰਨ ਵਾਲੇ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੁਲਿਸ ਨੇ ਕਾਬੂ ਕੀਤਾ ਅਗਵਾਹ ਕਰਨ ਵਾਲਾ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਅਜਨਾਲਾ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਲੜਕੀ ਜੋ ਕਿ ਅਜਨਾਲਾ ਦੇ ਸੈਲੂਨ ਵਿਚ ਕੰਮ ਕਰਦੀ ਸੀ ਉਹ ਕਿਡਨੈਪ ਹੋ ਗਈ ਸੀ। ਉਸ ਨੂੰ ਕਿਸੇ ਨੇ ਅਗਵਾ ਕਰ ਲਿਆ ਸੀ। ਜਿਸਦੀ ਵੀਡਿਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਉਸ ਲੜਕੀ ਦਾ ਮੂੰਹ ਬੰਨ੍ਹਿਆ ਹੋਇਆ ਹੈ। ਜਦੋਂ ਸਾਡੀ ਟੀਮ ਵੱਲੋਂ ਜਾਂਚ ਕਰਦੇ ਹੋਏ ਇਨ੍ਹਾਂ ਕਾਬੂ ਕੀਤਾ ਤੇ ਪਤਾ ਲੱਗਿਆ ਕਿ ਮੁਖਾ ਮਸੀਹ ਵੱਲੋ ਇਸ ਲੜਕੀ ਨੂੰ ਵਰਗਲਾ ਕੇ ਲਜਾਇਆ ਗਿਆ ਸੀ। ਪੁਲਿਸ ਨੇ ਉਨ੍ਹਾਂ ਨੂੰ ਗੁਰਦਾਸਪੁਰ ਤੋਂ ਕਾਬੂ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸਲ ਮੁਖਾ ਮਸੀਹ ਤੇ ਲੜਕੀ ਪਿਛਲੇ ਕੁੱਝ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸੀ। ਮੁੱਖਾ ਮਸੀਹ ਇੱਕ ਚਰਚ ਵਿਚ ਗੁਰਦਾਸਪੁਰ ਵਿਖੇ ਕੰਮ ਕਰਦਾ ਹੈ।

ਪ੍ਰੇਮ ਸਬੰਧ ਦਾ ਮਾਮਲਾ? ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਖਾ ਮਸੀਹ ਪਹਿਲਾ ਉਸ ਲੜਕੀ ਦੇ ਪਿੰਡ ਚਰਚ ਵਿੱਚ ਕੰਮ ਕਰਦਾ ਸੀ। ਇਹ ਉਦੋਂ ਤੋਂ ਹੀ ਇੱਕ ਦੁਜੇ ਨੂੰ ਜਾਣਦੇ ਸੀ। ਇਨ੍ਹਾਂ ਵੱਲੋ ਘਰਦਿਆਂ ਨੂੰ ਗੁੰਮਰਾਹ ਕਰਨ ਨੂੰ ਲੈ ਕੇ ਇਹ ਵੀਡਿਓ ਬਣਾਈ ਗਈ ਸੀ। ਇਹ ਵੀਡਿਓ ਮੁੱਖਾ ਮਸੀਹ ਵੱਲੋ ਬਣਾਈ ਗਈ ਸੀ। ਇਹ ਪ੍ਰੇਮ ਸੰਬੰਧ ਦਾ ਮਾਮਲਾ ਹੈ ਅਸੀਂ ਇਨ੍ਹਾਂ ਖ਼ਿਲਾਫ ਮਾਮਲਾ ਦਰਜ ਕਰਕੇ ਇਨ੍ਹਾਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਥੇ ਹੀ ਮੁੱਖਾ ਮਸੀਹ ਦਾ ਕਹਿਣਾ ਹੈ ਕਿ ਮੈਂ ਲੜਕੀ ਦੇ ਕਹਿਣ 'ਤੇ ਵੀਡਿਓ ਬਣਾਈ ਸੀ। ਲੜਕੀ ਆਪਣੀ ਸਹਿਮਤੀ ਨਾਲ ਮੇਰੇ ਨਾਲ ਗਈ ਸੀ। ਦੂਜੇ ਪਾਸੇ ਲੜਕੀ ਨਾਂ ਨੁਕਰ ਕਰਦੀ ਨਜ਼ਰ ਆਈ। ਪੁਲਿਸ ਵੱਲੋਂ ਹੁਣ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਦਾਲਤ ਇਨ੍ਹਾਂ ਖ਼ਿਲਾਫ ਕੀ ਫ਼ੈਸਲਾ ਲੈਦੀਂ ਹੈ।

ਇਹ ਵੀ ਪੜ੍ਹੋ:- ਹਾਕੀ ਵਿਸ਼ਵ ਕੱਪ 2023: ਜਰਮਨੀ ਨੇ ਕਰੋ ਜਾਂ ਮਰੋ ਮੁਕਾਬਲੇ 'ਚ ਫਰਾਂਸ ਨੂੰ ਹਰਾਇਆ, ਕੁਆਟਰਫਾਈਨਲ ਲਈ ਕੀਤਾ ਕੁਆਲੀਫਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.