ਅੰਮ੍ਰਿਤਸਰ: ਅੰਮ੍ਰਿਤਸਰ ਦੇ ਇਕ ਪਿੰਡ ਦੇ ਇਟਲੀ ਵਿੱਚ ਰਹਿਣ ਵਾਲੇ ਸਕੇ ਭੈਣ ਭਰਾ ਦੀ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਦੱਸਿਆ ਗਿਆ ਹੈ ਕਿ ਮ੍ਰਿਤਕ 18 ਤੇ 15 ਸਾਲ ਦੀ ਉਮਰ ਦੇ ਹਨ। ਪਰਿਵਾਰ ਦੇ ਨਾਲ ਨਾਲ ਪਿੰਡ ਵਾਲੇ ਵੀ ਸੋਗ ਵਿੱਚ ਹਨ। ਹਾਦਸਾ ਇਟਲੀ ਦੇ ਵੈਰੋਨਾ ਵਿੱਚ ਵਾਪਰਿਆ ਹੈ।
ਨਹਿਰ ਵਿੱਚ ਡਿਗੀ ਕਾਰ: ਇਸ ਹਾਦਸੇ ਦੀ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ। ਪਰਿਵਾਰਿਕ ਮੈਂਬਰਾਂ ਮੁਤਾਬਿਕ ਮ੍ਰਿਤਕ ਅੰਮ੍ਰਿਤਸਰ ਦੇ ਪਿੰਡ ਚੀਮਾ ਬਾਠ ਦੇ ਰਹਿਣ ਵਾਲੇ ਸਨ। ਇਹ ਹਾਦਸਾ ਇਟਲੀ ਦੇ ਵੈਰੋਨਾ ਜਿਲ੍ਹੇ ਦੇ ਵੈਰੋਨੇਲਾ ਸ਼ਹਿਰ ਵਿਖੇ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਆਉਂਦੇ ਪਿੰਡ ਚੀਮਾਬਾਠ ਦੇ ਨੌਜਵਾਨ ਅਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ ਹੈ। ਜਿਸਦੀ ਉਮਰ 18 ਸਾਲ ਹੈ। ਇਸਦੇ ਨਾਲ ਹੀ ਨੌਜਵਾਨ 15 ਸਾਲ ਦੀ ਬੇਟੀ ਬਲਪ੍ਰੀਤ ਕੌਰ ਦੀ ਵੀ ਇਸ ਹਾਦਸੇ ਦੌਰਾਨ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੋਵੇਂ ਮ੍ਰਿਤਕ ਭੈਣ ਭਰਾ ਪ੍ਰਸਿੱਧ ਕਵੀਸ਼ਰ ਵੀਰ ਬਚਿੱਤਰ ਸਿੰਘ ਸ਼ੌਕੀ ਦੇ ਬੇਟਾ ਅਤੇ ਬੇਟੀ ਸਨ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਏ ਅਰਸ਼ਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਪਰਿਵਾਰ 'ਚ ਛਾਇਆ ਮਾਤਮ
ਨਹਿਰ ਵਿੱਚ ਡਿਗੀ ਕਾਰ: ਇਸ ਹਾਦਸੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਦੋਵੇਂ ਭੈਣ ਭਰਾ ਆਪਣੇ ਕੁਝ ਸਾਥੀਆਂ ਨਾਲ ਬਾਹਰ ਕਿਸੇ ਥਾਂ ਘੁੰਮਣ ਲਈ ਨਿਕਲੇ ਸਨ। ਉਨ੍ਹਾਂ ਦੱਸਿਆ ਕਿ ਮੌਸਮ ਦੀ ਖਰਾਬੀ ਹੋਣ ਕਰਕੇ ਇਨ੍ਹਾਂ ਦੀ ਕਾਰ ਨਹਿਰ ਵਿੱਚ ਜਾ ਡਿੱਗੀ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।
ਪਿਛਲੇ ਸਾਲ ਵੀ ਹੋਇਆ ਸੀ ਹਾਦਸਾ: ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਇਟਲੀ ਤੋਂ ਦੁੱਖਦਾਈ ਖਬਰ ਸਾਹਮਣੇ ਆਈ ਸੀ, ਜਿੱਥੇ ਵਿਚੈਂਸਾ ਨੇੜਲੇ ਸ਼ਹਿਰ ਮੋਤੇਕੀਉ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ 6 ਸਾਲ ਦੀ ਛੋਟੀ ਜਿਹੀ ਨੰਨੀ ਬੱਚੀ ਸਹਿਜ ਕੌਰ ਰੱਬ ਦੀ ਮੌਤ ਹੋ ਗਈ ਸੀ। ਦਰਅਸਲ ਇਹ ਬੱਚੀ ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਈ ਸੀ। ਇਹ ਹਾਦਸਾ ਉਸ ਵੇਲੇ ਵਾਪਰਿਆ ਦੀ ਜਦੋਂ ਉਸ ਦੀ ਮਾਤਾ ਸਤਵੀਰ ਕੌਰ ਆਪ ਨੂੰ ਕਾਰ ਚਲਾ ਰਹੀ ਸੀ। ਉਸ ਵੇਲੇ ਅਚਾਨਕ ਹੀ ਬੱਚੀ ਦੀ ਸੀਟ ਬੈਲਟ ਖੁੱਲ੍ਹ ਗਈ ਸੀ ਜਿਸ ਨੂੰ ਦੇਖ ਕੇ ਉਸ ਦੀ ਮਾਂ ਦਾ ਧਿਆਨ ਬੱਚੀ ਵੱਲ ਗਿਆ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਦਰੱਖਤ ਵਿੱਚ ਸਿੱਧੇ ਰੂਪ ਵਿੱਚ ਜਾ ਟਕਰਾਈ ਅਤੇ ਬੱਚੀ ਸਹਿਜ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ। ਇਸ ਬੱਚੀ ਵੈਰੋਨਾ ਨੇ ਬੋਰਗੋ ਤਰੈਨਤੋ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ।