ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਪੰਜਾਬ ਅਤੇ ਹਿਮਾਚਲ ਸਰਕਾਰ ਦੇ ਖਿਲਾਫ ਪ੍ਰਦਰਸ਼ਨ (Demonstration against Punjab and Himachal Govt) ਕੀਤਾ ਗਿਆ। ਟੈਕਸੀ ਚਾਲਕਾਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉਹ ਟੈਕਸੀਆਂ ਦੇ ਸਾਰੇ ਕਾਗਜ਼ਾਤ ਪੂਰੇ ਕਰਕੇ ਰੱਖਦੇ ਹਨ ਅਤੇ ਮਹਿੰਗੀਆਂ ਇੰਸ਼ੋਰੇਂਸਾਂ ਤੋਂ ਇਲਾਵਾ ਹੋਰ ਮਾਪਦੰਡਾਂ ਨੂੰ ਪੂਰਾ ਰੱਖਣ ਲਈ ਪੈਸਾ ਖਰਚ ਕਰਦੇ ਨੇ ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੇ ਹੱਕ ਉੱਤੇ ਡਾਕਾ ਮਾਰਿਆ ਜਾਂਦਾ ਹੈ।
ਟੈਕਸੀ ਚਾਲਕਾਂ ਦਾ ਇਲਜ਼ਾਮ: ਅਜਾਦ ਟੈਕਸੀ ਯੂਨੀਅਨ (Taxi Union) ਦੇ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਨੇ ਅੰਮ੍ਰਿਤਸਰ ਵਿੱਚ ਕਿਹਾ ਕਿ ਈ-ਰਿਕਸ਼ਾ ਵਾਲੇ ਬਗੈਰ ਕਿਸੇ ਕਾਗਜ਼ ਤੋਂ ਵਾਹਗਾ ਬਾਰਡਰ ਦੀਆਂ ਸਵਾਰੀਆਂ ਲੈਕੇ ਜਾਂਦੇ ਹਨ ਅਤੇ ਉਨ੍ਹਾਂ ਨੇ ਨਾ ਤਾਂ ਕੋਈ ਰੋਡ ਟੈਕਸ ਭਰਿਆ ਹੈ ਅਤੇ ਨਾ ਹੀ ਕੋਈ ਜ਼ਰੂਰੀ ਮਾਪਦੰਡ ਪੂਰੇ ਕੀਤੇ ਨੇ ਬਾਵਜੂਦ ਇਸ ਦੇ ਉਹ ਟੈਕਸੀ ਚਾਲਕਾਂ ਦਾ ਸ਼ਰੇਆਮ ਹੱਕ ਮਾਰਦੇ ਨੇ। ਪ੍ਰਧਾਨ ਕਲਸੀ ਨੇ ਇਹ ਵੀ ਕਿਹਾ ਕਿ ਚਿੱਟੇ ਨੰਬਰ ਪਲੇਟ ਵਾਲੀਆਂ ਟੈਕਸੀਆਂ ਨੂੰ ਸਰਕਾਰ ਨੇ ਬੈਨ ਕੀਤਾ ਹੋਇਆ ਹੈ ਪਰ ਇੱਥੇ ਉਹ ਵੀ ਧੜੱਲੇ ਨਾਲ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਹੁਣ ਪੰਜਾਬ ਦੇ ਟੈਕਸੀ ਚਾਲਕਾਂ ਨੇ ਮੁੜ ਅੰਦੋਲਨ ਦੀ ਤਿਆਰੀ ਕਰ ਲਈ ਹੈ।
- Mushroom Cultivation For Straw Solution: ਪਰਾਲੀ ਦੇ ਨਬੇੜੇ ਦੇ ਨਾਲ ਕੈਂਸਰ ਦੇ ਖਾਤਮੇ 'ਤੇ ਵੀ ਕਾਰਗਰ ਮਸ਼ਰੂਮ, ਮਸ਼ਰੂਮ ਦੀ ਪੰਜਾਬ 'ਚ ਹੋ ਰਹੀ ਪੈਦਾਵਰ, ਪੀਏਯੂ ਲੁਧਿਆਣਾ ਦੀ ਮਦਦ ਨਾਲ ਬਣੋ ਸਫ਼ਲ ਕਿਸਾਨ
- Bihar Rail Accident: ਨਾਰਥ ਈਸਟ ਐਕਸਪ੍ਰੈਸ ਹਾਦਸੇ 'ਚ ਹੁਣ ਤੱਕ 5 ਮੌਤਾਂ, ਟਰੇਨ ਗਾਰਡ ਨੇ ਕਿਹਾ- '100 ਦੀ ਰਫ਼ਤਾਰ ਨਾਲ ਹੋਇਆ ਹਾਦਸਾ'
- SYL Controversy: ਲੋਕ ਸਭਾ ਚੋਣਾਂ 'ਚ ਆਪ ਦੇ ਗਲੇ ਦੀ ਹੱਡੀ ਬਣ ਸਕਦਾ ਹੈ ਐੱਸਵਾਈਐੱਲ ਦਾ ਮੁੱਦਾ, ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੀਤੀ ਤਿਆਰੀ
ਵਾਧੂ ਟੈਕਸ ਦਾ ਵਿਰੋਧ: ਟੈਕਸੀ ਚਾਲਕਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਮਾਮਲੇ ਦੇ ਹੱਲ ਲਈ ਪੰਜਾਬ ਦੇ ਟੈਕਸੀ ਚਾਲਕਾਂ (Taxi drivers of Punjab) ਤੋਂ 10 ਦਿਨਾਂ ਦਾ ਸਮਾਂ ਮੰਗਿਆ ਸੀ। ਇਹ 10 ਦਿਨ ਵੀ 13 ਅਕਤੂਬਰ ਨੂੰ ਪੂਰੇ ਹੋਣ ਜਾ ਰਹੇ ਹਨ ਪਰ ਅਜੇ ਤੱਕ ਸਰਕਾਰ ਵੱਲੋਂ ਪੰਜਾਬ ਦੇ ਟੈਕਸੀ ਅਪਰੇਟਰਾਂ ਨੂੰ ਮੀਟਿੰਗ ਲਈ ਕੋਈ ਬੁਲਾਵਾ ਨਹੀਂ ਆਇਆ, ਜਿਸ ਕਾਰਨ ਪੰਜਾਬ ਦੇ ਟੈਕਸੀ ਅਪਰੇਟਰਾਂ ਵਿੱਚ ਰੋਸ ਵੱਧਦਾ ਜਾ ਰਿਹਾ ਹੈ। ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਨੇ ਕਿਹਾ ਕਿ ਹਿਮਾਚਲ ਵਿੱਚ ਸਰਕਾਰ ਨੇ 13 ਤੋਂ 32 ਸੀਟਰ ਏਸੀ ਟੈਕਸੀ ਵਾਹਨਾਂ 'ਤੇ ਕਰੀਬ 5200 ਰੁਪਏ ਟੈਕਸ ਲਗਾਇਆ ਹੈ। ਇਸ ਤੋਂ ਇਲਾਵਾ ਨਾਨ ਏ.ਸੀ ਵਾਹਨ ਉੱਤੇ ਟੈਕਸ 3200 ਰੁਪਏ ਤੱਕ ਹੈ, ਵੋਲਵੋ ਬੱਸਾਂ 'ਤੇ ਵੀ ਇਹ ਟੈਕਸ ਹੈ। ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਦੇ ਨਾਲ-ਨਾਲ ਸੈਰ ਸਪਾਟੇ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ। ਇਹ ਸੀਜ਼ਨ ਨਵਰਾਤਰੇ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਵੇਗਾ। ਅਜਿਹੇ 'ਚ ਸਰਕਾਰ ਨੂੰ ਇਸ ਮਾਮਲੇ 'ਤੇ ਜਲਦ ਕੋਈ ਫੈਸਲਾ ਲੈਣਾ ਚਾਹੀਦਾ ਹੈ। ਨਹੀ ਤਾਂ ਆਉਣ ਵਾਲੇ ਸਮੇਂ ਵਿੱਚ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦੱਸਣਯੋਗ ਹੈ ਕਿ ਸ਼ਿਮਲਾ ਅਤੇ ਹੋਰ ਜ਼ਿਲ੍ਹਿਆਂ ਤੋਂ ਬਾਅਦ ਹੁਣ ਮਨਾਲੀ ਦੇ ਟੈਕਸੀ ਅਪਰੇਟਰ ਵੀ ਪੰਜਾਬ ਦੇ ਟੈਕਸੀ ਚਾਲਕਾਂ ਦੇ ਸਮਰਥਨ ਵਿੱਚ ਸਾਹਮਣੇ ਆ ਗਏ ਹਨ। ਹਿਮਾਚਲ ਦੇ ਟੈਕਸੀ ਚਾਲਕ ਉਨ੍ਹਾਂ ਉੱਤੇ ਸਰਕਾਰ ਵੱਲੋਂ ਲਗਾਏ ਗਏ ਵਾਧੂ ਟੈਕਸ ਨੂੰ ਹਟਾਉਣ ਦੀ ਮੰਗ ਕਰਨ ਲੱਗੇ ਹਨ।