ਅੰਮ੍ਰਿਤਸਰ: ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਚੱਲ ਰਹੇ ਵਿਵਾਦ ’ਤੇ ਵਿਰੋਧੀ ਧਿਰਾਂ ਵੱਲੋਂ ਫਾਇਦਾ ਚੁੱਕਦਿਆ ਹਮਲੇ ਕੀਤੇ ਜਾਣ ਲੱਗ ਪਏ ਹਨ। ਦੱਸ ਦਈਏ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦੇ ਮਾਾਮਲੇ ’ਤੇ ਭਾਜਪਾ ਕੌਮੀ ਮੰਤਰੀ ਤਰੁਣ ਚੁੱਘ ਦਾ ਬਿਆਨ ਸਾਹਮਣੇ ਆਇਆ ਹੈ।
ਭਾਜਪਾ ਕੌਮੀ ਮੰਤਰੀ ਤਰੁਣ ਚੁੱਘ ਵੱਲੋਂ ਕੈਪਟਨ ਸਰਕਾਰ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਪੰਜਾਬ ਵਿਚ ਕੈਪਟਨ ਸਰਕਾਰ ਦੇ ਸਾਰੇ ਦੇ ਸਾਰੇ ਮੰਤਰੀ ਭ੍ਰਿਸ਼ਟ ਹੋ ਚੁੱਕੇ ਹਨ ਜੋ ਹੁਣ ਆਪਸ ਵਿੱਚ ਉਲਝ ਰਹੇ ਹਨ। ਪੰਜਾਬ ’ਚ ਭੂ ਮਾਫਿਆ, ਸ਼ਰਾਬ ਮਾਫਿਆ ਅਤੇ ਰੇਤ ਮਾਫਿਆ ਪੂਰੀ ਤਰ੍ਹਾ ਹਾਵੀ ਹਨ। ਹਰ ਇੱਕ ਮੰਤਰੀ ’ਤੇ ਭ੍ਰਿਸ਼ਟਾਚਾਰ ਦੇ ਚਾਰਜ ਹਨ ਅਤੇ ਉਹ ਉਨ੍ਹਾਂ ਚ ਪੂਰੀ ਤਰ੍ਹਾਂ ਲਿਪਤ ਹਨ। ਇਨ੍ਹਾਂ ਭ੍ਰਿਸ਼ਟ ਨੇਤਾਵਾਂ ਤੇ ਸਖਤ ਐਕਸ਼ਨ ਲੈਣ ਦੀ ਲੋੜ ਹੈ।
ਤਰੁਣ ਚੁੱਘ ਨੇ ਨਵਜੋਤ ਸਿੰਘ ਸਿੱਧੂ ਦੀ ਵਿਜੀਲੈਂਸ ਜਾਂਚ ਮਾਮਲੇ ’ਚ ਵੀ ਉਨ੍ਹਾਂ ਨੇ ਕੈਪਟਨ ਸਰਕਾਰ ’ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕੈਪਟਨ ਸਾਹਿਬ ਇਸ ਜਾਚ ਨੂੰ ਦੋ ਸਾਲ ਹੋ ਗਏ, ਤੁਸੀਂ ਜਦੋ ਜਾਗੋਗੇ। ਕਦੋ ਇਸ ’ਤੇ ਸਖ਼ਤ ਐਕਸ਼ਨ ਲਵੋਗੇ। ਇਨ੍ਹਾਂ ਮਾਮਲਿਆਂ ਦੇ ਚੱਲਦੇ ਤੁਸੀਂ ਸਿਧੂ ਨੂੰ ਦੋ ਸਾਲ ਪਹਿਲਾਂ ਕੈਬਨਿਟ ਚੋਂ ਕੱਢਿਆ ਸੀ। ਪਰ ਦੋ ਸਾਲ ਤੱਕ ਫੈਸਲੇ ਕਿਉਂ ਨਹੀ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਸਿੱਧੂ ਜੇਕਰ ਉਨ੍ਹਾਂ ਦੇ ਖਿਲਾਫ ਬੋਲ ਰਿਹਾ ਹੈ ਤਾਂ ਤੁਸੀ ਸਰਗਮ ਹੋ ਗਏ ਹੋ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ’ਤੇ ਕੈਪਟਨ ਸਾਬ੍ਹ ਨੂੰ ਜਲਦ ਫੈਸਲਾ ਲੈਣਾ ਚਾਹੀਦਾ ਹੈ।
ਇਹ ਵੀ ਪੜੋ: ਬੇਅਦਬੀ ਮੁੱਦੇ ’ਤੇ ਸਿੱਧੂ ਦਾ ਹੁਣ ਕੈਪਟਨ ਦੇ ਨਾਲ ਬਾਦਲਾਂ 'ਤੇ 'ਵੀਡੀਓ ਅਟੈਕ' !