ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਬਣ ਰਹੇ ਨਵੇਂ ਜੋੜਾ ਘਰ ਦੀ ਇਮਾਰਤ ਦੌਰਾਨ ਜ਼ਮੀਨ ਦੀ ਖੁਦਾਈ ਚੋਂ ਨਿਕਲੀ ਇਤਿਹਾਸਿਕ ਇਮਾਰਤ ਨੂੰ ਲੈ ਕੇ ਵਿਵਾਦ ਭਖਦਾ ਹੀ ਜਾ ਰਿਹਾ ਹੈ।
ਜਿਸ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਦੇ ਆਗੂ ਬਲਦੇਵ ਸਿੰਘ ਵਡਾਲਾ ਨੇ ਪੰਥਕ ਇਕੱਠ ਕਰਨ ਦਾ ਐਲਾਨ ਕੀਤਾ ਹੈ ਅਤੇ 4 ਅਗਸਤ ਨੂੰ ਉਹ ਆਪਣੇ ਨਾਲ ਸੰਗਤ ਲੈ ਕੇ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਜਾਣਗੇ ਅਤੇ ਜੋੜਾ ਘਰ ਦੀ ਖੁਦਾਈ ਦੌਰਾਨ ਚੱਲ ਰਹੇ ਕੰਮ ਨੂੰ ਰੋਕਣਗੇ।
ਇਸ ਬਾਰੇ ਬਲਦੇਵ ਸਿੰਘ ਵਡਾਲਾ ਨੇ ਕਿਹਾ ਜੋ ਐੱਸਜੀਪੀਸੀ ਮੈਨੂੰ ਚੈਲੇਂਜ ਕਰ ਰਹੀ ਹੈ।ਮੈਂ ਉਸ ਦਾ ਸਵਾਗਤ ਕਰਦਾ ਹਾਂ ਅਤੇ ਇਹ ਇਤਿਹਾਸਿਕ ਇਮਾਰਤਾਂ ਨਾਲ ਛੇੜਛਾੜ ਨਹੀਂ ਹੋਣ ਦੇਵਾਂਗਾ।ਜਿਸ ਲਈ ਉਨ੍ਹਾਂ ਵੱਲੋਂ ਇਸ ਕੰਮ ਨੂੰ ਰੋਕਿਆ ਜਾਵੇਗਾ।