ਅੰਮ੍ਰਿਤਸਰ: ਪੁਲਿਸ ਥਾਣਾ ਰਮਦਾਸ ਅਧੀਨ ਪੈਂਦੀ ਬੀਐਸਐਫ ਦੀ 73 ਬਟਾਲੀਅਨ ਦੀ ਬੀ.ਓ.ਪੀ. ਸਿੰਗੋਕੇ ਨਜਦੀਕ ਮੋਟਰ ਸਾਈਕਲ 'ਤੇ ਘੁੰਮ ਰਹੇ ਜੰਮੂ ਦੇ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ। ਬੀਐਸਐਫ ਦੇ ਜਵਾਨਾਂ ਨੇ ਕਾਬੂ ਕਰ ਸ਼ੱਕੀ ਵਿਅਕਤੀ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਬੀਐਸਐਫ ਦੇ ਅਧਿਕਾਰੀਆਂ ਨੇ ਸਰਹੱਦ ਨੇੜੇ ਘੁੰਮ ਰਿਹਾ ਸ਼ੱਕੀ ਵਿਅਕਤੀ ਸੋਂਪਿਆ ਨੂੰ ਗਿਆ। ਇਸ ਦੀ ਪਹਿਚਾਣ ਅਸ਼ਵਨੀ ਕੁਮਾਰ ਪੁੱਤਰ ਲੇਖ ਰਾਜ ਨਿਵਾਸੀ ਅਸਤਾਂ ਬੱਲਾਂ ਤਰਕਸਨਾ, ਕਿਸ਼ਤਵਾਰ, ਜੰਮੂ ਦੇ ਰੂਪ ਵਿਚ ਹੋਈ ਹੈ। ਜੋ ਆਪਣੇ ਮੋਟਰਸਾਈਕਲ 'ਤੇ ਸਵਾਰ ਹੋਕੇ ਸਰਹੱਦ ਵੱਲ ਜਾ ਰਿਹਾ ਸੀ ਅਤੇ ਜਵਾਨਾ ਨੇ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਉਕਤ ਸ਼ੱਕੀ ਵਿਅਕਤੀ ਜੰਮੂ ਵਿਖੇ ਫੋਟੋਗਰਾਫਰ ਦਾ ਕੰਮ ਕਰਦਾ ਹੈ ਅਤੇ ਇਸ ਕੋਲੋ ਤਲਾਸ਼ੀ ਦੌਰਾਨ 13 ਪੇਨ ਡਰਾਈਵ, 17 ਡਾਟਾ ਕਾਰਡ ਮਿਲੇ ਹਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਕਤ ਸ਼ੱਕੀ ਵਿਅਕਤੀ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਕਿਸੀ ਕੰਮ ਲਈ ਆਇਆ ਸੀ ਤੇ ਸਰਹੱਦ ਤੱਕ ਕਿਵੇਂ ਪਹੁੰਚਿਆ ਇਹ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।