ਅੰਮ੍ਰਿਤਸਰ:ਸੋਸ਼ਲ ਮੀਡੀਆ ਤੇ ਇਕ ਗੁਰਸਿੱਖ ਦੀ ਵੀਡਿਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਗੁਰੂਬਾਣੀ ਦਾ ਪਾਠ ਕਰਦਾ ਨਜਰ ਆ ਰਿਹਾ ਹੈ। ਉਸ ਦੀ ਸੁਰੀਲੀ ਆਵਾਜ਼ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਪਰ ਨੌਜਵਾਨ ਗਰੀਬੀ ਦੀ ਜਿੰਦਗੀ ਜਿਉ ਰਿਹਾ ਹੈ। ਉਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਠ ਅਤੇ ਅਰਦਾਸ ਕਰਨ ਸੰਬੰਧੀ ਕਈ ਵਾਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੱਕ ਪਹੁੰਚ ਕੀਤੀ। ਪਰ ਕਿਸੇ ਨੇ ਵੀ ਉਸਦੇ ਹੁਨਰ ਦਾ ਮੁੱਲ ਨਹੀਂ ਪਾਇਆ।
ਗੁਰਸਿੱਖ ਨੌਜਵਾਨ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਸ ਨੂੰ ਕਈ ਆਫਰਾਂ ਵੀ ਆਇਆ ਹਨ ਕੁਝ ਕੰਪਨੀਆਂ ਨੇ ਕੰਟਰੈਕਟ ਕਰਨ ਦੀ ਗੱਲ ਵੀ ਕੀਤੀ ਹੈ। ਪਰ ਮੈ ਪੱਕੇ ਤੌਰ ਤੇ ਤੇ ਸੇਵਾ ਨਿਭਾਉਣ ਦੀ ਨੌਕਰੀ ਕਰਨਾ ਚਾਹੁੰਦਾ ਹਾਂ। ਜਿਸ ਨਾਲ ਮੇਰਾ ਘਰ ਵੀ ਚਲ ਸਕੇ ਮੈਂ ਗੁਰੂ ਦੀ ਬਾਣੀ ਨਾਲ ਵੀ ਜੁੜਿਆ ਰਿਹਾ।
ਇਹ ਵੀ ਪੜ੍ਹੋ :- ਅੱਜ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਹੋ ਸਕਦੇ ਹਨ ਅਹਿਮ ਫ਼ੈਸਲੇ