ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀਆਂ ਤਿਆਰੀਆਂ ਦੂਸਰੇ ਦਿਨ ਵੀ ਧਰੀ ਦੀਆਂ ਧਰੀਆਂ ਰਹਿ ਗਈਆਂ ਉੱਥੇ ਹੀ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੀ ਕੋਠੀ ਦੇ ਵਿੱਚ ਇਕੱਠੇ ਹੋਏ ਪਰ ਉਹ ਬੇਰੰਗ ਹੀ ਵਾਪਸ ਪਰਤ ਗਏ ।
ਉਥੇ ਹੀ ਇਸ ਮੌਕੇ ਤੇ ਸਿੱਧੂ ਸਮਰਥਕਾਂ ਵੱਲੋਂ ਢੋਲੀ ‘ਤੇ ਬਲਵਾਏ ਗਏ ਪਰ ਢੋਲ ਦੀ ਥਾਪ ‘ਤੇ ਨੱਚਦੇ ਹੋਏ ਨਜ਼ਰ ਨਹੀਂ ਆਏ। ਕਰੀਬ ਸਾਢੇ 6 ਅਤੇ 7 ਵਜੇ ਦੇ ਦਰਮਿਆਨ ਢੋਲੀਆਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਕੋਈ ਵੀ ਸਥਿਤੀ ਸਾਫ ਨਹੀਂ ਹੋਈ। ਜਿਸ ਕਰਕੇ ਢੋਲੀਆਂ ਨੂੰ ਉੱਥੋਂ ਵਾਪਸ ਹੀ ਪਰਤਣਾ ਪਿਆ ਕਿਉਂਕਿ ਸਿੱਧੂ ਬਾਰੇ ਕੋਈ ਵੀ ਸਥਿਤੀ ਸਪੱਸ਼ਟ ਨਹੀਂ ਹੋਈ।
ਨਵਜੋਤ ਸਿੰਘ ਸਿੱਧੂ ਦੇ ਹਲਕੇ ਦੇ ਕੌਂਸਲਰ ਦਮਨਦੀਪ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ ਹੈ ਜਿੰਨੀ ਦੇਰ ਤਕ ਉਨ੍ਹਾਂ ਦੀ ਪ੍ਰਧਾਨਗੀ ਸਾਹਮਣੇ ਨਹੀਂ ਆਉਂਦੀ ਉਨੀ ਦੇਰ ਤਕ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਨਹੀਂ ਮਨਾਈ ਜਾਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿਹਾ ਕਿ ਅਸੀਂ ਉਨ੍ਹਾਂ ਦੇ ਸਮਰਥਕ ਇਕੱਠੇ ਜ਼ਰੂਰ ਹੋਏ ਹਨ ਪਰ ਜਿੰਨੀ ਦੇਰ ਤਕ ਅਨਾਊਂਸਮੈਂਟ ਨਹੀਂ ਹੁੰਦੀ ਉਦੋਂ ਤਕ ਅਸੀਂ ਇੰਤਜ਼ਾਰ ਹੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਅਮਰਿੰਦਰ ਨੇ ਸੋਨੀਆ ਨੂੰ ਲਿਖਿਆ ਪੱਤਰ, ਪੰਜਾਬ ਦੀ ਰਾਜਨੀਤੀ ਵਿੱਚ ਜਬਰਨ ਨਾ ਦੇਣ ਦਖਲ