ETV Bharat / state

ਸੁਖਬੀਰ ਬਾਦਲ ਨੇ ਸੀਐਮ ਮਾਨ ਉੱਤੇ ਕੱਸੇ ਤੰਜ, ਕਿਹਾ- ਨਾਸਤਿਕ ਨੇ ਭਗਵੰਤ ਮਾਨ, ਗੁਰੂ ਮਰਿਆਦਾ ਤੇ ਸਿਧਾਂਤਾ ਦਾ ਬਿਲਕੁਲ ਨਹੀਂ ਪਤਾ

ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ (Sukhbir Badal verbal attacks on CM Bhagwant Mann) ਕਿਹਾ ਕਿ ਭਗਵੰਤ ਮਾਨ ਨੂੰ ਸਿੱਖ ਮਰਿਆਦਾ, ਸਿੱਖ ਸਿਧਾਤਾਂ ਬਾਰੇ ਕੁਝ ਵੀ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਬੰਦਾ ਸ਼ਰਾਬ ਪੀ ਕੇ ਗੂਰੂ ਘਰ ਜਾ ਸਕਦਾ ਉਸ ਨੂੰ ਕੀ ਪਤਾ ਕਿ ਗੂਰੁ ਘਰ ਦਾ ਕੀ ਮਤਲਬ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਾਸਤਿਕ ਹੈ।

Sukhbir Badal
Sukhbir Badal
author img

By

Published : Jan 5, 2023, 3:55 PM IST

Updated : Jan 5, 2023, 5:38 PM IST

ਸੁਖਬੀਰ ਬਾਦਲ ਨੇ ਸੀਐਮ ਮਾਨ ਉੱਤੇ ਕੱਸੇ ਤੰਜ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਹੈ। ਜਿਸ ਨੂੰ ਲੈ ਕੇ ਸੁਖਬੀਰ ਬਾਦਲ ਅਤੇ ਉਨ੍ਹਾਂ ਦਾ ਪਰਿਵਾਰ ਦੋ ਦਿਨ ਗੁਰੂ ਘਰ ਹੀ ਰਹੇਗਾ। ਅੱਜ ਪਹਿਲੇ ਦਿਨ ਸੁਖਬੀਰ ਬਾਦਲ ਵੱਲੋਂ ਜੋੜਾ ਘਰ ਜਾ ਕੇ ਜੋੜਿਆਂ ਦੀ ਸੇਵਾ ਕੀਤੀ ਗਈ ਅਤੇ ਲੰਗਰ ਘਰ ਵਿਚ ਬਰਤਨਾਂ ਦੀ ਸੇਵਾ ਵੀ ਕੀਤੀ ਗਈ ਹੈ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰੂ ਦੀ ਗੋਲਕ ਬਾਰੇ ਦਿੱਤੇ ਬਿਆਨ ਉੱਤੇ ਸੁਖਬੀਰ ਬਾਦਲ ਨੇ ਕਿਹਾ ਕਿ (Sukhbir Badal verbal attacks on CM Bhagwant Mann) ਭਗਵੰਤ ਮਾਨ ਨੂੰ ਸਿੱਖ ਮਰਿਆਦਾ, ਸਿੱਖ ਸਿਧਾਤਾਂ ਬਾਰੇ ਕੁਝ ਵੀ ਪਤਾ ਨਹੀਂ ਹੈ।

'ਮੁੱਖ ਮੰਤਰੀ ਭਗਵੰਤ ਮਾਨ ਇੱਕ ਨਾਸਤਿਕ ਬੰਦਾ': ਉਨ੍ਹਾਂ ਕਿਹਾ ਕਿ ਜੋ ਬੰਦਾ ਸ਼ਰਾਬ ਪੀ ਕੇ ਗੂਰੂ ਘਰ ਜਾ ਸਕਦਾ ਉਸ ਨੂੰ ਕੀ ਪਤਾ ਕਿ ਗੂਰੁ ਘਰ ਦਾ ਕੀ ਮਤਲਬ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਾਸਤਿਕ ਹੈ, ਉਸ ਨੂੰ ਕਿਸੇ ਨਾਲ ਕੋਈ ਲਗਾਵ ਨਹੀਂ ਹੈ। ਸੁਖਬੀਰ ਨੇ ਕਿਹਾ ਕਿ ਸੀਐਮ ਮਾਨ ਨੂੰ ਇਹ ਨਹੀਂ ਪਤਾ ਕਿ ਜਿਸ ਕੁਰਸੀ ਉੱਤੇ ਅੱਜ ਉਹ ਬੈਠਾ ਹੈ, ਉਸ ਪ੍ਰਮਾਤਮਾ ਦੀ ਬਖਸ਼ਿਸ਼ ਕਾਰਨ ਹੀ ਮਿਲੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਇਨ੍ਹਾਂ ਦੀਆਂ ਕਰਤੂਤਾਂ ਨੇ, ਜਦੋਂ ਦੇ ਇਹ ਮੁੱਖ ਮੰਤਰੀ ਬਣੇ ਹਨ ਇਨ੍ਹਾਂ ਵਿੱਚ ਬਹੁਤ ਜ਼ਿਆਦਾ ਹੰਕਾਰ ਭਰ ਗਿਆ ਹੈ।

'ਹਿੰਦੂਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਨਲਾਇਕ ਮੁੱਖ ਮੰਤਰੀ ਭਗਵੰਤ ਮਾਨ': ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਮਾੜੇ ਉਹ ਬਿਆਨ ਦੇ ਰਹੇ ਹਨ, ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੇ। ਜਿਸ ਪੋਸਟ ਉੱਤੇ ਉਹ ਬੈਠੇ ਹਨ, ਇਸ ਤਰ੍ਹਾਂ ਬੋਲਣਾ ਉਨ੍ਹਾਂ ਲਈ ਚੰਗੀ ਗੱਲ ਨਹੀਂ ਹੈ। ਸੀਐਮ ਨੂੰ ਪਤਾ ਹੀ ਨਹੀਂ ਕਿ ਪੰਜਾਬ ਵਿੱਚ ਕੀ-ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੇਵਾ ਕਰਨ ਦੀ ਬਜਾਏ ਅੱਜ ਪੰਜਾਬ ਨੂੰ ਉਸ ਨੇ ਬਰਬਾਦ ਕਰ ਦਿੱਤਾ ਹੈ। ਇਸ ਤੋਂ ਅੱਗੇ ਉਨ੍ਹਾਂ ਕਿ ਸਭ ਤੋਂ ਨਲਾਇਕ ਮੁੱਖ ਮੰਤਰੀ ਜੇ ਹਿੰਦੂਸਤਾਨ ਦੇ ਇਤਿਹਾਸ ਵਿੱਚ ਪੱਲੇ ਪਿਆ ਤਾਂ ਉਹ ਭਗਵੰਤ ਮਾਨ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਪੰਜ ਸਾਲ ਕਿਸ ਤਰ੍ਹਾਂ ਲੰਘਣਗੇ ਕਿਉਂਕਿ ਜਿਹੋ ਜਿਹੀ ਗੁੰਡਾਗਰਦੀ ਦਾ ਰਾਜ, ਗੈਂਗਸਟਰਾਂ ਦਾ ਰਾਜ, ਲੁੱਟਖੋਹ ਦਾ ਰਾਜ ਹੈ। ਇਸ ਡਰ ਕਾਰਨ ਲੋਕੀ ਘਰੋਂ ਬਾਹਰ ਨਹੀਂ ਨਿਕਲ ਸਕਦੇ। ਸਖਬੀਰ ਬਾਦਲ ਨੇ ਕਿਹਾ ਕਿ ਜੇਕਰ 7 ਮਹੀਨੇ ਵਿੱਚ ਪੰਜਾਬ ਦਾ ਇਹ ਹਾਲ ਹੋ ਗਿਆ, ਚਾਰ ਸਾਲਾਂ ਵਿੱਚ ਤਾਂ ਸਿਵਲ ਵਾਰ ਹੋ ਜਾਵੇਗੀ।

ਇਹ ਵੀ ਪੜ੍ਹੋ: ਖੰਨਾ 'ਚ ਉਸਾਰੀ ਅਧੀਨ ਇਮਾਰਤ ਦੀ ਕੰਧ ਡਿੱਗਣ ਕਰਕੇ ਵਾਪਰਿਆ ਹਾਦਸਾ, ਮਜ਼ਦੂਰ ਦੀ ਮੌਤ 10 ਤੋਂ ਵੱਧ ਮਜ਼ਦੂਰ ਜ਼ਖ਼ਮੀ

Last Updated : Jan 5, 2023, 5:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.