ਅੰਮ੍ਰਿਤਸਰ: 2024 ਦੀਆਂ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਵੱਲੋਂ ਚੋਣਾਂ ਜਿੱਤਣ ਦੇ ਹਥਕੰਡੇ ਅਪਣਾਏ ਜਾ ਰਹੇ ਹਨ। ਇਕ ਪਾਸੇ ਜਿਥੇ ਕਾਂਗਰਸ ਦੇ ਯੂਵਰਾਜ ਰਾਹੁਲ ਗਾਂਧੀ ਵੱਲੋਂ ਭਾਰਤੀ ਜੋੜੇ ਯਾਤਰਾ (bhart jodo Yatra by Rahul Gandhi) ਸ਼ੁਰੂ ਕੀਤੀ ਗਈ ਹੈ ਤਾਂ ਦੂਜੇ ਪਾਸੇ ਭਾਜਪਾ ਵੱਲੋਂ ਦੂਸਰਿਆਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਅਕਾਲੀ ਦਲ ਵੱਲੋਂ ਹੁਣ (Sukhbir Badal seen serving in Amritsar) ਆਪਣਾ ਸਿਆਸੀ ਸਫ਼ਰ ਬਚਾਉਣ ਲਈ ਧਰਮ ਨਾਲ ਜੋੜ ਕੇ ਰਾਜਨੀਤੀ ਕੀਤੀ ਜਾ ਰਹੀ ਹੈ।
ਅਖੰਡ ਪਾਠ ਸਾਹਿਬ ਆਰੰਭ: ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ (Sri Darbar Sahib at Amritsar) ਵਿੱਚ ਬਾਦਲ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਤਿੰਨ ਦਿਨ ਤੱਕ ਸ੍ਰੀ ਦਰਬਾਰ ਸਾਹਿਬ ਦੇ ਵਿੱਚ (Service in Sri Darbar Sahib) ਸੇਵਾ ਕੀਤੀ ਜਾਵੇਗੀ। ਹੁਣ ਸ੍ਰੀ ਦਰਬਾਰ ਸਾਹਿਬ ਦੇ ਜੋੜਾ ਘਰ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਪੁੱਤਰ ਬੂਟ ਪਾਲਿਸ਼ ਕਰਦੇ ਹੋਏ ਨਜ਼ਰ ਆਏ।
ਭੁੱਲਾਂ ਬਖਸ਼ਾਉਣ: ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਵੀ ਬਾਦਲ ਪਰਿਵਾਰ ਆਪਣੀਆਂ ਗਲਤੀਆਂ ਦੀ ਭੁੱਲਾਂ ਬਖਸ਼ਾਉਣ ਲਈ ਰੱਖਵਾਏ ਅਖੰਡ ਪਾਠ ਸਾਹਿਬ ਦੌਰਾਨ ਸ੍ਰੀ ਦਰਬਾਰ ਸਾਹਿਬ ਵਿੱਚ ਬੂਟ ਪਾਲਿਸ਼ ਕਰਦੇ ਹੋਏ ਨਜ਼ਰ ਆਏ ਸਨ। ਹਾਲਾਂਕਿ ਕਿ ਉਹਨਾਂ ਨੇ ਕਿਹੜੀਆਂ ਗਲਤੀਆਂ ਦੀ ਖਿਮਾ ਮੰਗੀ ਉਹ ਅੱਜ ਤੱਕ ਨਹੀਂ ਪਤਾ ਲੱਗਾ ਪਰ ਉਸ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਪੋਰਟਸ ਬੂਟ ਪਾਲਸ਼ (Sports boot polish by Sukhbir Singh Badal) ਕਰਦਿਆਂ ਦੀ ਇਕ ਤਸਵੀਰ ਕਾਫ਼ੀ ਟਰੋਲ ਹੋਈ ਸੀ
ਇਹ ਵੀ ਪੜ੍ਹੋ: ਖੰਨਾ 'ਚ ਉਸਾਰੀ ਅਧੀਨ ਇਮਾਰਤ ਦੀ ਕੰਧ ਡਿੱਗਣ ਕਰਕੇ ਵਾਪਰਿਆ ਹਾਦਸਾ, ਮਜ਼ਦੂਰ ਦੀ ਮੌਤ 10 ਤੋਂ ਵੱਧ ਮਜ਼ਦੂਰ ਜ਼ਖ਼ਮੀ
ਹੁਣ ਦੇਖਣਾ ਇਹ ਹੋਵੇਗਾ ਕਿ 2024 ਦੀਆਂ ਚੋਣਾਂ ਨੂੰ ਲੈ ਕੇ ਅਤੇ ਕੁਝ ਮਹੀਨਿਆਂ ਤੱਕ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਦਾਹ ਪੇਚ ਕਿੰਨੇ ਕਾਰਗਰ ਸਾਬਤ ਹੁੰਦੇ ਹਨ।