ਅੰਮ੍ਰਿਤਸਰ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਸਚਖੰਡ ਸ੍ਰੀ ਦਰਬਾਰ ਸਾਹਿਬ ਵਿੱਖੇ ਹੌਏ ਨਤਮਸਤਕ ਨਤਮਸਤਕ ਹੋਏ ਹਨ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਵਲੋਂ ਸਰਕਾਰ ਦੇ ਕੰਮਾਂ ਅਤੇ ਦਸ ਮਹੀਨਿਆਂ ਦੀ ਕਾਰਗੁਜਾਰੀ ਉੱਤੇ ਤਿੱਖੇ ਸਵਾਲ ਕੀਤਾ ਹੈ।
10 ਮਹੀਨਿਆਂ ਵਿੱਚ ਵਿਗੜੇ ਪੰਜਾਬ ਦੇ ਹਾਲਾਤ: ਸੁਖਬੀਰ ਬਾਦਲ ਨੇ ਮੀਡਿਆ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਚ ਬਦਲਾਅ ਦੇ ਨਾਂ ਉੱਤੇ ਜਨਤਾ ਵਲੋਂ ਸਰਕਾਰ ਨੂੰ 92 ਸੀਟਾਂ ਜਿਤਾਈਆਂ ਗਈਆਂ। ਆਪ ਦੇ ਝੂਠੇ ਪ੍ਰਚਾਰ ਨੂੰ ਦੇਖ ਕੇ ਲੋਕਾਂ ਨੇ ਮੌਕਾ ਦਿੱਤਾ ਪਰ 10 ਮਹੀਨਿਆਂ ਵਿੱਚ ਪੰਜਾਬ ਦੇ ਬਹੁਤ ਮਾੜੇ ਹਾਲਾਤ ਬਣ ਗਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਇੰਡਸਟਰੀ ਉਸ ਸੂਬੇ ਵਿੱਚ ਆਉਂਦੀ ਹੈ, ਜਿਥੇ ਸ਼ਾਂਤੀ ਹੋਵੇ, ਲਾਅ ਐਂਡ ਆਰਡਰ ਸਹੀ ਹੋਵੇ। ਪਰ ਪੰਜਾਬ ਵਿੱਚ ਕਾਨੂੰਨ ਪ੍ਰਬੰਧ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਬਿਜਲੀ ਵਿਭਾਗ ਦੇ ਹਾਲਾਤ ਬਹੁਤ ਮੰਦੇ ਹਨ। ਹਣ ਬਿਜਲੀ ਕੱਟ ਲੱਗਣੇ ਸ਼ੁਰੂ ਹੋਏ ਹਨ।
ਆਮ ਆਦਮੀ ਕਲੀਨਕ ਵੀ ਸਰਕਾਰੀ ਸ਼ੋਸ਼ਾ: ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮਿਹਨਤ ਨਾਲ ਬਿਜਲੀ ਸਰਪਲਸ ਕੀਤੀ ਸੀ। ਬਾਦਲ ਨੇ ਕਿਹਾ ਕਿ ਸਰਕਾਰ ਕੋਲ ਬਿਜਲੀ ਨਹੀਂ, ਸਿਰਫ ਗੁੰਡਾਗਰਦੀ ਹੈ। ਇੰਡਸਟਰੀ ਪਾਲਿਸੀ ਵਿੱਚ ਕੋਈ ਇਨਸੈਂਟਿਵ ਨਹੀਂ ਹੈ। ਨਿਵੇਸ਼ ਕਿਸ ਤਰਾਂ ਹੋਵੇਗਾ ਇਹ ਆਮ ਆਦਮੀ ਕਲੀਨਿਕ ਵੀ ਵੱਡੀ ਠੱਗੀ ਸਾਬਿਤ ਹੋਏ ਹਨ। ਅਕਾਲੀ ਦਲ ਦੀ ਸਰਕਾਰ ਵੇਲੇ ਬਣੇ ਸੇਵਾ ਕੇਂਦਰ ਬੰਦ ਕਰਕੇ ਆਮ ਆਦਮੀ ਕਲੀਨਿਕ ਬਣਾਉਣ ਦਾ ਸ਼ੋਸ਼ਾ ਛੱਡਿਆ ਗਿਆ ਹੈ। ਇਕ ਕਲੀਨਿਕ ਉੱਤੇ 20 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: Punjab Investor Summit: ਪੰਜਾਬ ਨਿਵੇਸ਼ ਸਮਿਟ 2023 ਸੈਸ਼ਨ ਦੌਰਾਨ ਮੁੱਖ ਮੰਤਰੀ ਮਾਨ ਦੀ ਨਿਵੇਸ਼ਕਾਂ ਨਾਲ ਬੈਠਕ
ਉਨ੍ਹਾਂ ਕਿਹਾ ਕਿ ਜਿਹੜੇ ਪੰਜ ਪਿਆਰਿਆਂ ਦੇ ਨਾਂ ਉੱਤੇ ਬਣੇ ਕਲੀਨਕ ਹਨ। ਉਨ੍ਹਾਂ ਉੱਤੇ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਹੈ। ਹਰ ਥਾਂ ਉੱਤੇ ਭਗਵੰਤ ਮਾਨ ਦੀ ਫੋਟੋ ਪੁਰਾਣੀ ਗੱਡੀ ਨੂੰ ਰੰਗ ਕਰਕੇ ਆਪਣਾ ਨਾਂ ਲਿਸ਼ਕਉਣ ਦੀ ਕੋਸ਼ਿਸ਼ ਹੈ। ਇਨ੍ਹਾਂ ਵੱਲੋ ਮੈਰੀਟੋਰੀਅਸ ਸਕੂਲ ਦਾ ਨਾਂ ਬਦਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਿਣਕਾ ਤਿਣਕਾ ਇਕੱਠੇ ਕਰਕੇ ਤਰੱਕੀ ਲਿਆਂਦੀ ਗਈ ਸੀ। ਪਰ ਹੁਣ ਪੰਜਾਬ ਫਿਰ ਤੋਂ ਖਰਾਬ ਹੁੰਦਾ ਜਾ ਰਿਹਾ ਹੈ।