ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ (SGPC Election Today) ਪ੍ਰਧਾਨ ਵੱਲੋਂ ਹਰਜਿੰਦਰ ਸਿੰਘ ਧਾਮੀ ਦਾ ਨਾਂ ਐਲਾਨ ਕੀਤਾ ਹੈ ਤੇ ਸਰਬਸੰਮਤੀ ਨਾਲ ਸਾਰਿਆਂ ਵੱਲੋਂ ਉਨ੍ਹਾਂ ਦੇ ਨਾਂਅ ਦਾ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵੱਡੀ ਜਿੱਤ ਹੈ। ਬੜੇ ਜੋਸ਼ ਨਾਲ ਮੈਂਬਰ ਆਏ ਜਿਨ੍ਹਾਂ ਵੱਲੋਂ ਧਾਮੀ ਦੇ ਹੱਕ ਵਿੱਚ ਹੁੰਗਾਰਾ ਭਰਿਆ ਗਿਆ।
ਸੁਖਬੀਰ ਬਾਦਲ ਨੇ ਕਿਹਾ ਕਿ ਇਕ ਪਾਸੇ ਸਾਰੀਆਂ ਪਾਰਟੀਆਂ ਵੱਲੋਂ ਸਿੱਖ ਪੰਥ 'ਤੇ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਇੱਕ ਦੂਜੇ ਦੇ ਖ਼ਿਲਾਫ਼ ਬਿਆਨ ਦਿੱਤੇ ਹਨ, ਅੱਜ ਐਸਜੀਪੀਸੀ ਦੀ ਚੋਣ ਲਈ ਬੀਬੀ ਜਗੀਰ ਕੌਰ ਨੂੰ ਜਿਤਾਉਣ 'ਤੇ ਲੱਗੇ ਹੋਏ ਹਨ। ਉਨ੍ਹਾਂ ਕੇਂਦਰ ਦੀ ਸਰਕਾਰ ਬੀਬੀ ਜਗੀਰ ਕੌਰ ਨੂੰ ਜਿਤਾਉਣ 'ਤੇ ਲੱਗੀ ਹੋਈ ਹੈ। ਚਾਹੇ ਆਮ ਆਦਮੀ ਪਾਰਟੀ ਹੋਂਦ ਵਿੱਚ ਆਏ ਕਾਂਗਰਸ ਹੁਣ ਸਭ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ ਲੱਗੀਆਂ ਹੋਈਆਂ ਹਨ। ਸਭ ਸਰਕਾਰੀ ਏਜੰਸੀਆਂ ਇੱਕੋ ਏਜੰਡੇ 'ਤੇ ਲੱਗੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਹਾ ਮੈਨੂੰ ਬਹੁਤ ਖ਼ੁਸ਼ੀ ਹੈ, ਮੈਂ ਧੰਨਵਾਦ ਕਰਦਿਆਂ ਸਾਰੇ ਐਸਜੀਪੀਸੀ ਮੈਂਬਰਾਂ ਦਾ ਜਿਨ੍ਹਾਂ ਨੇ ਹਰਜਿੰਦਰ ਸਿੰਘ ਧਾਮੀ ਦੇ ਨਾਂ ਦਾ ਹੁੰਗਾਰਾ ਭਰਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸਜੀਪੀਸੀ ਮੈਂਬਰਾਂ ਨੂੰ ਬੜਾ ਲਾਲਚ ਦਿੱਤਾ ਗਿਆ ਬੜੀਆਂ ਧਮਕੀਆਂ ਦਿੱਤੀਆਂ ਗਈਆਂ, ਪਰ ਉਨ੍ਹਾਂ ਕਿਸੇ ਦੀ ਪ੍ਰਵਾਹ ਨਾ ਕਰਦੇ ਹੋਏ ਐਸਜੀਪੀਸੀ ਦੇ ਪ੍ਰਧਾਨ ਦਾ ਸਾਥ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਸੌ ਤੋਂ ਵੱਧ ਮੈਂਬਰ ਆਏ ਸਨ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਹੋਰ ਵੀ ਵੱਧ ਮੈਂਬਰ ਹੋਣਗੇ ਅਤੇ ਪਿਛਲੀਆਂ ਚੋਣਾਂ ਨਾਲੋਂ ਵੱਧ ਵੋਟ ਹਾਸਲ ਕਰਾਂਗੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਅਜੇ ਵੀ ਬੀਬੀ ਨੂੰ ਅਪੀਲ ਕਰਨਾ ਹਾਂ ਕਿ ਤੁਸੀਂ ਇੰਨੇ ਸਾਲ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕੀਤੀ ਹੈ। ਇਹ ਤੁਹਾਡੀ ਆਪਣੀ ਪਾਰਟੀ ਹੈ। ਇਸ ਕੌਮ ਦੀ ਪਿੱਠ ਵਿੱਚ ਛੁਰਾ ਨਾ ਮਾਰੋ ਜੇ ਤੁਹਾਡੀ ਆਪਣੀ ਪਾਰਟੀ ਹੈ। ਇਹ ਤੁਹਾਡੀ ਆਪਣੀ ਜਥੇਬੰਦੀ ਹੈ, ਕੇਂਦਰ ਸਰਕਾਰ ਦੇ ਨਾਲ ਨਾ ਮਿਲਣ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਦਾ ਜਨਮ 100 ਸਾਲ ਪਹਿਲਾਂ ਹੋਇਆ ਹੈ। 100 ਸਾਲ ਤੋਂ ਵੀ ਪੁਰਾਣੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਦੀ ਜਾਇਦਾਦ ਨਹੀਂ ਇਸੇ ਕੌਮ ਦੀ ਪਾਰਟੀ ਹੈ। ਇਸ ਵਿੱਚ ਸਿੱਖ ਭਾਈਚਾਰਾ ਹੀ ਦਖ਼ਲ ਦੇਵੇ ਤਾਂ ਠੀਕ ਹੈ, ਜੇ ਕੋਈ ਬਾਹਰਲੀ ਪਾਰਟੀ ਜਾਂ ਬਾਹਰੀ ਏਜੰਸੀਆਂ ਨੂੰ ਮੌਕਾ ਦੇਵੋਗੇ ਤੇ ਬਹੁਤ ਘਾਟਾ ਹੋਵੇਗਾ।
ਇਹ ਵੀ ਪੜ੍ਹੋ: "ਐਸਜੀਪੀਸੀ 'ਤੇ ਬਾਦਲ ਪਰਿਵਾਰ ਕਾਬਜ਼, ਮੈਂਬਰਾਂ ਨੂੰ ਜ਼ਮੀਰ ਜਗਾ ਕੇ ਕਰਨੀ ਚਾਹੀਦੀ ਵੋਟ"