ETV Bharat / state

Suicide Attempt Case: ਨੌਜਵਾਨ ਵਲੋਂ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਜਾਣੋ ਕਾਰਨ - Amritsar News

ਅੰਮ੍ਰਿਤਸਰ ਵਿੱਚ ਇੱਕ ਕੁੜੀ ਨੂੰ ਸਿਰਸਾ ਤੋਂ ਭਜਾ ਕੇ ਲਿਆਇਆ ਨੌਜਵਾਨ ਭੰਡਾਰੀ ਪੁੱਲ ਤੋਂ ਹੇਠਾਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਸਾਥੀਆਂ ਨੇ ਮੌਕੇ ਉੱਤੇ ਉਸ ਬਚਾ ਲਿਆ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

Suicide Attempt Case
Suicide Attempt Case
author img

By

Published : Jul 26, 2023, 10:52 AM IST

ਅੰਮ੍ਰਿਤਸਰ ਵਿੱਚ ਨੌਜਵਾਨ ਵਲੋਂ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼

ਅੰਮ੍ਰਿਤਸਰ: ਅੱਜ ਇੱਕ ਨੌਜਵਾਨ ਵੱਲੋ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਸਮੇਂ ਸਿਰ ਉਸ ਦੇ ਸਾਥੀਆਂ ਵਲੋਂ ਬਹੁਤ ਮੁਸ਼ਕਿਲ ਨਾਲ, ਪਰ ਅਪਣੀ ਸੂਝ ਬੂਝ ਨਾਲ ਬਚਾ ਲਿਆ ਗਿਆ। ਇਸ ਦੌਰਾਨ ਮੌਕੇ ਉੱਤੇ ਪੁਲਿਸ ਵੀ ਪਹੁੰਚ ਗਈ ਅਤੇ ਨੌਜਵਾਨ ਨੂੰ ਅਪਣੇ ਨਾਲ ਲੈ ਗਈ। ਇਸ ਮੌਕੇ ਨੌਜਵਾਨ ਦੇ ਸਾਥੀਆਂ ਨੇ ਮੀਡੀਆ ਨਾਲ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਨੌਜਵਾਨ ਸਿਰਸਾ ਦਾ ਰਹਿਣ ਵਾਲਾ ਹੈ।

ਇਹ ਹੈ ਮਾਮਲਾ: ਨੌਜਵਾਨ ਦੇ ਸਾਥੀ ਨੇ ਦੱਸਿਆ ਕਿ ਇਹ ਸਿਰਸਾ ਦਾ ਰਿਹਣ ਵਾਲਾ ਹੈ ਤੇ ਇਹ ਆਪਣੇ ਪਿੰਡ ਤੋਂ ਇੱਕ ਕੁੜੀ ਨੂੰ ਭਜਾ ਕੇ ਆਪਣੇ ਨਾਲ ਅੰਮ੍ਰਿਤਸਰ ਲੈ ਕੇ ਆਇਆ ਹੈ। ਇਸ ਦੇ ਸਾਥੀਆਂ ਨੇ ਕਿਹਾ ਕਿ ਅਸੀ ਇਸ ਦਾ ਪਿੱਛਾ ਕਰਦੇ ਹੋਏ ਅੰਮ੍ਰਿਤਸਰ ਆ ਕੇ ਸਵੇਰੇ ਦੱਸ ਵਜੇ ਦੇ ਕਰੀਬ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ ਹੈ ਤੇ ਅਸੀ ਇਨ੍ਹਾਂ ਦੋਵਾਂ ਨੂੰ ਲੈਕੇ ਸਿਰਸਾ ਵਾਪਸ ਜਾਣ ਲਈ ਰੇਲਵੇ ਸਟੇਸ਼ਨ ਉੱਤੇ ਚਲੇ ਗਏ।

ਵਾਪਸੀ ਲਈ ਗੱਡੀ ਦੀ ਕਰ ਰਹੇ ਸੀ ਉਡੀਕ: ਗੱਡੀ ਕਾਫੀ ਲੇਟ ਹੋਣ ਕਰਕੇ ਅਸੀ ਉੱਥੇ ਹੀ ਬੈਠ ਗਏ ਤੇ ਇਹ ਨੌਜਵਾਨ ਸਾਡੇ ਕੋਲੋਂ ਭੱਜ ਕੇ ਭੰਡਾਰੀ ਪੁੱਲ ਉੱਤੇ ਆ ਕੇ ਰੇਲ ਗੱਡੀ ਹੇਠਾਂ ਛਾਲ ਮਾਰਨ ਲੱਗਾ ਸੀ ਜਿਸ ਨੂੰ ਬੜੀ ਮੁਸ਼ਕਿਲ ਤੇ ਸੂਝਬੂਝ ਨਾਲ ਕਾਬੂ ਕਰਕੇ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਉਪਰ ਲਿਆਂਦਾ ਗਿਆ। ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਚੁੱਕੇ ਸੀ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਸਤਾਂ ਨੇ ਕਿਵੇਂ ਨੌਜਵਾਨ ਦੀ ਜਾਨ ਬਚਾਈ ਹੈ।

ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ: ਇਸ ਮੌਕੇ ਪੀਸੀਆਰ ਮੋਬਾਇਲ ਵੈਨ ਦੇ ਪੁਲਿਸ ਅਧਿਕਾਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਤਾ ਲੱਗਾ ਹੈ ਕਿ ਇਹ ਨੌਜਵਾਨ ਇੱਕ ਕੁੜੀ ਨੂੰ ਭਜਾ ਆਪਣੇ ਨਾਲ ਲੈਕੇ ਆਇਆ ਹੈ, ਜਦੋਂ ਇਸ ਦੇ ਘਰਦਿਆਂ ਨੇ ਇਸ ਨੂੰ ਫ਼ੜ ਲਿਆ, ਤਾਂ ਇਹ ਪੁੱਲ ਤੋਂ ਹੇਠਾਂ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜਾਨ ਖ਼ਤਮ ਕਰਨ ਲੱਗਾ ਸੀ। ਪਰ, ਸਮਾਂ ਰਹਿੰਦੇ ਇਸ ਦੇ ਸਾਥੀਆਂ ਵਲੋਂ ਨੌਜਵਾਨ ਨੂੰ ਉਪਰ ਖਿੱਚ ਲਿਆ ਗਿਆ। ਹੁਣ ਨੌਜਵਾਨ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.