ਅੰਮ੍ਰਿਤਸਰ: ਸਾਲ ਦੇ ਵਿੱਚ ਇੱਕ ਦਿਨ ਅਜਿਹਾ ਹੁੰਦਾ ਹੈ ਜਿਸ ਦਿਨ ਹਰ ਇੱਕ ਸੁਹਾਗਣ ਨੂੰ ਉਸ ਦਿਨ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ, ਉਹ ਦਿਨ ਹੁੰਦਾ ਹੈ ਕਰਵਾ ਚੌਥ ਦਾ ਵਰਤ (Karwa Chauth Festival) । ਕਰਵਾ ਚੌਥ ਦੇ ਵਰਤ ਹਰ ਸੁਹਾਗਣ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਇਹ ਵਰਤ ਰੱਖਦੀ ਹੈ। ਇਸ ਦਿਨ ਦਾ ਸੁਹਾਗਣਾਂ ਨੂੰ ਖਾਸ ਕਰਕੇ ਬਹੁਤ ਇੰਤਜ਼ਾਰ ਹੁੰਦਾ ਹੈ, ਕਿਉਂਕਿ ਹਰ ਸੁਹਾਗਣ ਆਪਣੇ ਪਤੀ ਲਈ ਇਸ ਦਿਨ ਦੁਲਹਨ ਦੀ ਤਰ੍ਹਾਂ ਤਿਆਰ ਹੁੰਦੀ ਹੈ ਤੇ ਉਹ ਚਾਹੁੰਦੀ ਹੈ ਕਿ ਉਸ ਦਾ ਪਤੀ ਉਸ ਨੂੰ ਵੇਖੇ ਤੇ ਉਹਦਾ ਧਿਆਨ ਉਸ ਵੱਲ ਹੀ ਰਹੇ।
ਇਹ ਵੀ ਪੜੋ: ਕਰਵਾ ਚੌਥ ਉੱਤੇ ਮਹਿਲਾਵਾਂ ਵਿੱਚ ਉਤਸ਼ਾਹ
ਸੁਹਾਗਣ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਣ ਲਈ ਸਾਜ਼ੋ ਸਾਮਾਨ ਖਰੀਦਣ ਬਾਜ਼ਾਰ ਵਿਚ ਪਹੁੰਚੀਆਂ ਹੋਈਆਂ ਸਨ ਤੇ ਹੱਥਾਂ ਉੱਤੇ ਮਹਿੰਦੀ ਵੀ ਲਵਾ ਰਹੀਆਂ ਸਨ। ਬਾਜ਼ਾਰ ਵਿੱਚ ਮਹਿੰਦੀ ਲਾਗਉਣ ਆਈਆਂ ਮਹਿਲਾਵਾਂ ਦਾ ਕਹਿਣਾ ਸੀ ਕਿ ਇਸ ਵਾਰ ਮਹਿੰਗਾਈ ਵੀ ਕਾਫ਼ੀ ਵੱਧ ਗਈ ਹੈ ਚੀਜਾਂ ਦੇ ਰੇਟ ਵੀ ਕਾਫੀ ਵੱਧ ਗਏ ਹਨ, ਪਰ ਉਨ੍ਹਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਣਾ ਹੈ।
ਉੱਥੇ ਹੀ ਮਹਿੰਦੀ ਲਗਾਉਣ ਆਈਆਂ ਕਈ ਸੁਹਾਗਣਾਂ ਨੇ ਕਿਹਾ ਕਿ ਕਰਵਾ ਚੌਥ ਦਾ ਦਿਨ ਐਸਾ ਦਿਨ ਹੁੰਦਾ ਹੈ ਜਦੋਂ ਉਨ੍ਹਾਂ ਦੇ ਪਤੀ ਉਨ੍ਹਾਂ ਦੀ ਹਰ ਇੱਛਾ ਪੂਰੀ ਕਰਦੇ ਹਨ ਉਹ ਆਪਣੀ ਮਨਮਰਜ਼ੀ ਦੀ ਸ਼ਾਪਿੰਗ ਕਰਦੀਆਂ ਹਨ ਤੇ ਪਤੀ ਦਿਲ ਖੋਲ੍ਹ ਕੇ ਉਨ੍ਹਾਂ ਨੂੰ ਪੈਸੇ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਆਜੜੀ ਮਹਿੰਦੀ ਲਗਾਇਆ ਦਾ ਰੰਗ ਇੰਨਾ ਕੁ ਚਡ਼੍ਹੇ ਇਹ ਕਦੇ ਵੀ ਉਤਰੇਗਾ ਤੇ ਉਨ੍ਹਾਂ ਦੇ ਪਤੀ ਦੀ ਲੰਮੀ ਉਮਰ ਹੋਵੇ ਤੇ ਉਨ੍ਹਾਂ ਦਾ ਘਰ ਸਦਾ ਹੱਸਦਾ ਵਸਦਾ ਰਵੇ।
ਇਹ ਵੀ ਪੜੋ: ਕਿਸਾਨਾਂ ਲਈ ਅਹਿਮ ਖ਼ਬਰ, ਕਣਕ ਦਾ ਬੀਜ ਸਬਸਿਡੀ ਉੱਤੇ ਲੈਣ ਲਈ ਇਸ ਤਰ੍ਹਾਂ ਭਰੋ ਬਿਨੈ ਪੱਤਰ