ETV Bharat / state

ਤੇਜ ਹਨੇਰੀ ਤੇ ਮੀਂਹ ਨੇ ਤਬਾਹ ਕੀਤੀ ਮੱਕੀ ਦੀ ਫਸਲ, ਕਿਸਾਨ ਪਰੇਸ਼ਾਨ

author img

By

Published : Jun 17, 2022, 7:42 PM IST

Updated : Jun 17, 2022, 8:15 PM IST

ਤੇਜ ਹਨੇਰੀ ਅਤੇ ਮੀਂਹ ਨੇ ਮੱਕੀ ਦੀ ਫ਼ਸਲ ਤਬਾਹ ਕਰ ਦਿੱਤੀ। ਕਿਸਾਨਾਂ ਨੇ ਮੰਡੀ ਵਿੱਚ ਸਰਕਾਰ ਵੱਲੋਂ ਮੰਡੀ ਵਿੱਚ ਪੁੱਖਤਾ ਪ੍ਰਬੰਧ ਨਾ ਕਰਨ ਦੇ ਦੋਸ਼ ਲਗਾਏ ਹਨ।

ਤੇਜ ਹਨੇਰੀ ਤੇ ਮੀਂਹ ਨੇ ਤਬਾਹ ਕੀਤੀ ਮੱਕੀ ਦੀ ਫਸਲ, ਕਿਸਾਨ ਪਰੇਸ਼ਾਨ
ਤੇਜ ਹਨੇਰੀ ਤੇ ਮੀਂਹ ਨੇ ਤਬਾਹ ਕੀਤੀ ਮੱਕੀ ਦੀ ਫਸਲ, ਕਿਸਾਨ ਪਰੇਸ਼ਾਨ

ਅੰਮ੍ਰਿਤਸਰ: ਬੀਤੀ ਰਾਤ ਪੰਜਾਬ ਭਰ 'ਚ ਚਲੀ ਤੇਜ਼ ਹਨੇਰੀ ਅਤੇ ਮੋਹਲੇਧਾਰ ਬਾਰਿਸ਼ ਹੋਣ ਨਾਲ ਕਿਸਾਨਾਂ ਦੀ ਮੱਕੀ ਦੀ ਫਸਲ ਖ਼ਰਾਬ ਹੋ ਜਾਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋ ਮੰਡੀ 'ਚ ਪੁਖਤਾ ਪ੍ਰਬੰਧ ਨਾ ਹੋਣ ਦੇ ਦੋਸ਼ ਲਗਾਏ ਗਏ ਹਨ ਤੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

ਇਸ ਸੰਬੰਧੀ ਅੱਜ ਦਾਣਾ ਮੰਡੀ ਜੰਡਿਆਲਾ ਗੁਰੂ ਵਿਖੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਕੱਲ ਆਪਣੀ ਮੱਕੀ ਦੀ ਫ਼ਸਲ ਮੰਡੀ ਵਿੱਚ ਲੈ ਕੇ ਆਏ ਸਨ ਤਾਂ ਬਰਸਾਤ ਹੋਣ ਨਾਲ ਮੰਡੀ ਵਿੱਚ ਮੱਕੀ ਦੀਆਂ ਸਾਰੀਆਂ ਢੇਰੀਆਂ ਖ਼ਰਾਬ ਹੋ ਗਈਆਂ ਹਨ।ਕਿਸਾਨਾਂ ਨੇ ਕਿਹਾ ਕਿ ਮੰਡੀ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਵੀ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਸਾਡੀ ਬੱਚਿਆਂ ਵਾਂਗ ਪਾਲੀ ਹੋਈ ਫਸਲ ਬਰਬਾਦ ਹੋ ਗਈ ਹੈ।

ਉਨ੍ਹਾਂ ਕਿਹਾ ਪੰਜਾਬ ਸਰਕਾਰ ਬਹੁਤ ਵੱਡੇ-ਵੱਡੇ ਵਾਅਦੇ ਕਰਦੀ ਸੀ ਕਿ ਕਿਸਾਨਾਂ ਦੀਆਂ ਫਸਲਾਂ ਮੰਡੀਆਂ 'ਚ ਰੁਲਣ ਨਹੀਂ ਦਿੱਤੀਆਂ ਜਾਣਗੀਆਂ ਕਿਸਾਨਾਂ ਦਾ ਇੱਕ ਇੱਕ ਦਾਣਾ ਮੰਡੀ ਵਿੱਚੋਂ ਖ਼ਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੰਡੀਆਂ 'ਚ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਜੋ ਬਰਸਾਤ ਵਿੱਚ ਫਸਲ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਹੋ ਸਕੇ।

ਮੱਕੀ ਦੀ ਫ਼ਸਲ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਜੋ ਫ਼ੈਸਲਾ ਲਿਆ ਗਿਆ ਹੈ ਇਹ ਵੀ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਵਾਲਾ ਫੈਸਲਾ ਹੈ। ਲੇਬਰ ਯੂਨੀਅਨ ਲੀਡਰ ਪ੍ਰਧਾਨ ਨੇ ਦੱਸਿਆ ਕਿ ਫਿਲਹਾਲ ਕੁਦਰਤੀ ਤੌਰ 'ਤੇ ਬਾਰਿਸ਼ ਕਾਰਨ ਕੋਈ ਕੰਮ ਨਹੀਂ ਹੋ ਰਿਹਾ ਅਤੇ ਇਹ ਵੀ ਮਜ਼ਦੂਰੀ ਕਰਕੇ ਉਡੀਕ ਕਰਦੇ ਹਨ।

ਇਸ ਸੰਬੰਧੀ ਜੰਡਿਆਲਾ ਗੁਰੂ ਮਾਰਕੀਟ ਕਮੇਟੀ ਸਕੱਤਰ ਸੁੱਖਜੀਤ ਸਿੰਘ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਡੀ ਵਿੱਚ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਬੀਤੀ ਰਾਤ ਅਚਾਨਕ ਮੀਂਹ ਅਤੇ ਹਨੇਰੀ ਆਉਣ ਕਾਰਣ ਮੱਕੀ ਦੀਆਂ ਢੇਰੀਆਂ ਉੱਪਰ ਪਈਆਂ ਹੋਈਆਂ ਤਰਪਾਲਾ ਉੱਡ ਗਈਆਂ ਜਿਸ ਕਾਰਣ ਕਿਸਾਨਾਂ ਦੀ ਫ਼ਸਲ ਭਿੱਜ ਗਈ।

ਇਹ ਵੀ ਪੜ੍ਹੋ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਕਮਾਲ, ਹੁਣ ਪਿਆਜ਼ ਕੱਢਣ ਲਈ ਵਰਤੀ ਜਾਵੇਗੀ ਇਹ ਮਸ਼ੀਨ

Last Updated : Jun 17, 2022, 8:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.