ਅੰਮ੍ਰਿਤਸਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਮ੍ਰਿਤਸਰ ਵਿੱਚ 31ਵੀਂ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ (North Zonal Council meeting) ਦੀ ਪ੍ਰਧਾਨਗੀ ਕਰਨਗੇ ਅਤੇ ਉਹ ਭਲਕੇ ਅੰਮ੍ਰਿਤਸਰ ਪਹੁੰਚਣਗੇ। ਦੇਸ਼ ਦੇ ਗ੍ਰਹਿ ਮੰਤਰੀ ਮੀਟਿੰਗ ਵਿੱਚ ਮੈਂਬਰ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ-ਨਾਲ ਹਰੇਕ ਸੂਬੇ ਦੇ ਦੋ ਸੀਨੀਅਰ ਮੰਤਰੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ ਰਾਜਪਾਲ ਨਾਲ ਗੱਲਬਾਤ ਕਰਨਗੇ। ਉੱਤਰੀ ਜ਼ੋਨਲ ਕੌਂਸਲ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ,ਰਾਜਸਥਾਨ, ਜੰਮੂ-ਕਸ਼ਮੀਰ, ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਦਿੱਲੀ ਦੀ ਐੱਨਸੀਟੀ ਸਰਕਾਰ ਸ਼ਾਮਲ ਹੈ।
ਸੁਰੱਖਿਆ ਸਖ਼ਤ: ਦੱਸ ਦਈਏ ਮੀਟਿੰਗ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਾਮਿਲ ਹੋਣਗੇ ਇੰਨ੍ਹਾਂ ਹੀ ਨਹੀਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਪ-ਪ੍ਰਸ਼ਾਸਕ ਵੀ ਮੀਟਿੰਗ ਵਿੱਚ ਹਿੱਸਾ ਲੈਣਗੇ। ਇਨ੍ਹਾਂ ਸਾਰਿਆਂ ਦੀ ਸੁਰੱਖਿਆ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਬਾਹਰੀ ਜ਼ਿਲ੍ਹਿਆਂ ਦੀ ਪੁਲਿਸ ਨਾਲ ਵੀ ਰਾਬਤਾ ਬਣਾ ਕੇ ਰੱਖਿਆ ਜਾ ਰਿਹਾ ਹੈ। (Strict security arrangements )
ਵਿਆਪਕ ਮੁੱਦਿਆਂ 'ਤੇ ਚਰਚਾ: ਇਹ ਸਾਂਝੀ ਕੌਂਸਲ ਕੇਂਦਰ ਅਤੇ ਸੂਬਿਆਂ ਦੇ ਜ਼ੋਨ ਵਿੱਚ ਆਉਣ ਵਾਲੇ ਸੂਬਿਆਂ ਦੀ ਮੁੱਦਿਆਂ ਨੂੰ ਹੱਲ ਸੁਣਦੀ ਹੈ । ਇਸ ਤਰ੍ਹਾਂ ਜ਼ੋਨਲ ਕੌਂਸਲਾਂ ਕੇਂਦਰ ਅਤੇ ਸੂਬਿਆਂ ਵਿਚਕਾਰ ਵਿਵਾਦਾਂ ਅਤੇ ਪਰੇਸ਼ਾਨੀਆਂ ਨੂੰ ਸੁਲਝਾਉਣ ਲਈ ਇੱਕ ਮੰਚ ਪ੍ਰਦਾਨ ਕਰਦੀਆਂ ਹਨ। ਜ਼ੋਨਲ ਕੌਂਸਲਾਂ ਵਿਆਪਕ ਮੁੱਦਿਆਂ 'ਤੇ ਚਰਚਾ ਕਰਦੀਆਂ ਹਨ, ਜਿਨ੍ਹਾਂ ਵਿੱਚ ਬਾਰਡਰ ਨਾਲ ਸਬੰਧਤ ਵਿਵਾਦ, ਸੁਰੱਖਿਆ, ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲੇ ਜਿਵੇਂ ਕਿ ਸੜਕ, ਟਰਾਂਸਪੋਰਟ, ਉਦਯੋਗ, ਪਾਣੀ ਅਤੇ ਬਿਜਲੀ , ਜੰਗਲ, ਵਾਤਾਵਰਣ, ਰਿਹਾਇਸ਼, ਸਿੱਖਿਆ, ਭੋਜਨ, ਸੁਰੱਖਿਆ, ਸੈਰ-ਸਪਾਟਾ ਅਤੇ ਆਵਾਜਾਈ ਆਦਿ ਨਾਲ ਸਬੰਧਤ ਮਾਮਲੇ ਸ਼ਾਮਲ ਹਨ।
- SAD ON CM MAAN: ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੰਮ੍ਰਿਤਸਰ ਫੇਰੀ ਤੋਂ ਪਹਿਲਾਂ ਅਕਾਲੀ ਦਲ ਦੀ ਸੀਐੱਮ ਮਾਨ ਨੂੰ ਨਸੀਹਤ, ਕਿਹਾ-ਪੰਜਾਬ ਦੇ ਮੁੱਦੇ ਡਟ ਕੇ ਰੱਖੋ, ਕੇਜਰੀਵਾਲ ਦੀ ਮੌਜੂਦਗੀ ਨਾ ਬਣੇ ਅੜਿੱਕਾ
- Protest by blocking the railway track: ਮੰਗਾਂ ਨੂੰ ਲੈਕੇ ਕਿਸਾਨਾਂ ਨੇ ਕੀਤਾ ਰੇਲ ਚੱਕਾ ਜਾਮ ਕਰਨ ਦਾ ਐਲਾਨ, ਕੇਂਦਰ ਅਤੇ ਪੰਜਾਬ ਸਰਕਾਰ ਤੋਂ ਖਫ਼ਾ ਨੇ ਕਿਸਾਨ
- Pakistani Drone Recovered: ਅੰਮ੍ਰਿਤਸਰ ਦੇ ਪਿੰਡ ਮਹਾਵਾ ਦੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਬਰਾਮਦ, ਬੀਐੱਸਐਫ ਨੇ ਸਾਂਝੀ ਕੀਤੀ ਜਾਣਕਾਰੀ
ਤਹਾਨੂੰ ਦੱਸ ਦਈਏ ਕਿ ਜਿੱਥੇ ਦੇਸ਼ ਦੇ ਹੋਰ ਸੂਬਿਆਂ ਦੇ ਮੁੱਖ ਮੰਤਰੀ ਜਾਂ ਕੈਬਿਨਟ ਮੰਤਰੀ ਇੱਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਪੁਹੰਚ ਰਹੇ ਹਨ। ਉੱਥੇ ਹੀ ਹਿਮਾਚਲ ਦੇ ਮੁੱਖ ਮੰਤਰੀ ਅਤੇ ਗਵਰਨਰ ਵੀ ਅੱਜ ਇਸ ਜਗ੍ਹਾ ਉੱਤੇ ਪਹੁੰਚ ਚੁੱਕੇ ਹਨ। ਇਸ ਮੀਟਿੰਗ ਨੂੰ ਆਉਣ ਵਾਲੇ 2024 ਦੀ ਲੋਕ ਸਭਾ ਚੋਣਾਂ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ। ਇਸ ਮੀਟਿੰਗ ਦੇ ਕੀ ਸਿੱਟੇ ਨਿਕਲਣਗੇ ਇਹ ਆਉਣ ਵਾਲਾ ਸਮੇਂ ਹੀ ਦੱਸੇਗਾ।