ਅੰਮ੍ਰਿਤਸਰ: ਸਮਾਜ ਸੇਵੀ ਜੱਥੇਬੰਦੀਆਂ ਪੰਜਾਬ ਵਿੱਚ ਮਹਾਂਗਠਜੋੜ ਕਰਨ ਲਈ ਇੱਕ ਮੰਚ ’ਤੇ ਆ ਰਹੀਆਂ ਹਨ। ਇਸ ਦੇ ਚੱਲਦੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਸੁਪਰੀਮੋਂ ਸਤਨਾਮ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਕਤ ਮਾਮਲੇ ’ਚ ਸਮਾਜਿਕ ਕਾਰਕੁੰਨਾ ਨੂੰ ਇੱਕ ਪਲੇਟ ਫਾਰਮ ਤੇ ਲਿਆਉਂਣ ਲਈ ਯਤਨ ਸ਼ੁਰੂ ਕੀਤਾ ਗਿਆ ਹੈ। ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੇ ਸੁਪਰੀਮੋਂ ਸਤਨਾਮ ਸਿੰਘ ਗਿੱਲ ਨੇ ਇਹ ਐਲਾਨ ਕੀਤਾ ਹੈ ਕਿ ਦਲਿਤ, ਸਮਾਜਿਕ, ਪ੍ਰਸਾਸ਼ਨਿਕ ਅਤੇ ਅਸਿੱਧੇ ਤੌਰ ਤੇ ਰਾਜਸੀ ਖੇਤਰ ਵਿੱਚ ਵਿਚਰਨ ਵਾਲੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਸਰਭ ਸਾਂਝਾ ਸਮਾਜਿਕ ਗਠਜੋੜ ਹੋਂਦ ‘ਚ ਲਿਆਉਣ ਦਾ ਯਤਨ ਕੀਤਾ ਜਾਵੇਗਾ। ਇਸ ਨਾਲ ਹੀ ਇੱਕੋ ਫਰੰਟ ਸਥਾਪਿਤ ਕਰਨ ਬਾਰੇ ਸਾਰੀਆਂ ਧਿਰਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰਾਂ ਨੂੰ ਨਾਲ ਸਾਂਝੀਂ ਮੀਟਿੰਗ ਕਰਨ ਦਾ ਫੈਸਲਾ ਵੀ ਲਿਆ ਹੈ।
ਇਹ ਵੀ ਪੜੋ: ਕਾਰਜ ਕੁਸ਼ਲਤਾ ਵਧਾਉਣ ਲਈ 4 ਹੋਰ ਵਿਭਾਗਾਂ ਤੇ ਪੀਪੀਸੀਬੀ ਦੇ ਪੁਨਰਗਠਨ ਨੂੰ ਮਨਜ਼ੂਰੀ
ਵੱਖ ਵੱਖ ਜਥੇਬੰਦੀਆਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੂੰ ਦਿੱਤਾ ਸੱਦਾ
ਇਸ ਤੋਂ ਇਲਾਵਾ ਉਨ੍ਹਾਂ ਨੇ 13 ਮਾਰਚ 2021 ਨੂੰ ਅੰਮ੍ਰਿਤਸਰ ‘ਚ ਸਮਾਜਿਕ ਜਥੇਬੰਦੀਆਂ ਦੇ ਮੁੱਖੀਆਂ ਨਾਲ ਇਕੱਤਰਤਾ ਕਰਕੇ ਪੰਜਾਬ ਦੀ ਸਿਆਸਤ ਨੂੰ ਨਵੇਂ ਸਿਰੇ ’ਤੇ ਰੂਪ ਰੇਖਾ ਨੂੰ ਉਲੀਕਣ ਲਈ ਪਹਿਲਾਂ ਯਤਨ ਕੀਤਾ ਜਾ ਰਿਹਾ ਹੈ। ਜਿਸ ਲਈ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੂੰ ਖੁੱੱਲ੍ਹਾ ਸੱਦਾ ਦਿੱਤਾ ਹੈ ਕਿ ਇਸ ਹੋਣ ਵਾਲੀ ਪਲੇਠੀ ਮੀਟਿੰਗ ‘ਚ ਸ਼ਾਮਿਲ ਹੋ ਕੇ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਉਂਣ ਆਪਣੀ ਪਹਿਲ ਕਦਮੀ ਕਰਨ।
ਪੰਜਾਬ ਦੇ ਲੰਬਿਤ ਮਾਮਲਿਆਂ ਦਾ ਕੱਢਿਆ ਜਾ ਸਕੇ ਹੱਲ
ਕੌਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੇ ਸੁਪਰੀਮੋਂ ਸਤਨਾਮ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਾਂਝੇ ਤੌਰ ਤੇ ਵੱਖ-ਵੱਖ ਸਮਾਜ ਸੇਵੀ ਜੱਥੇਬੰਦੀਆਂ ਨੂੰ ਦਿੱਤੀ ਕਾਲ ਦੇ ਆਧਾਰ ’ਤੇ ਇੱਕ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ ਦਾ ਮੁਖ ਉਦੇਸ਼ ਇਹ ਸੀ ਕਿ 13 ਮਾਰਚ ਨੂੰ ਹੋਣ ਵਾਲੀ ਮੀਟਿੰਗ ’ਚ ਇੱਕ ਪਲੇਟਫਾਰਮ ਹੇਠ ਇਕੱਤਰ ਹੋ ਕੇ ਪੰਜਾਬ ਦੇ ਲੰਬਿਤ ਮਾਮਲਿਆਂ ਦੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਸਕੇ।