ਅੰਮ੍ਰਿਤਸਰ : ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦਾ ਅੱਜ 119 ਵਾਂ ਜਨਮ ਦਿਹਾੜਾ ਮਨਾਇਆ ਗਿਆ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਵਲੋਂ ਪਿੰਗਲਵਾੜਾ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਹਾਜਿਰੀ ਭਰੀ ਗਈ ਹੈ। ਪਿੰਗਲਵਾੜਾ ਵਿਚ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਪਿੰਗਲਵਾੜੇ ਦੇ ਖਾਸ ਅਤੇ ਦੂਜੇ ਬੱਚਿਆਂ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਕੀਤੇ ਗਏ।
ਮਿਲਣਾ ਚਾਹੀਦਾ ਹੈ ਨੋਬਲ ਪੁਰਸਕਾਰ : ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਗਤ ਪੂਰਨ ਸਿੰਘ ਇੱਕ ਪੂਰਨ ਸਿੱਖ ਸੀ ਅਤੇ ਬਹੁਤ ਵੱਡੀ ਸ਼ਖ਼ਸ਼ੀਅਤ ਹੋਏ ਹਨ। ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਵੀ ਪਿੰਗਲਵਾੜਾ ਸੰਸਥਾ ਭਗਤ ਪੂਰਨ ਸਿੰਘ ਜੀ ਦੀ ਸੋਚ ਉੱਤੇ ਸੇਵਾ ਨੂੰ ਅੱਗੇ ਲਿਜਾਉਣ ਦੇ ਹੰਭਲੇ ਮਾਰ ਰਹੀ ਹੈ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੋਬਲ ਪੁਰਸਕਾਰ ਦੇ ਹੱਕਦਾਰ ਸੀ। ਉਹਨਾਂ ਨੂੰ ਇਹ ਨੋਬਲ ਪੁਰਸਕਾਰ ਜ਼ਰੂਰ ਮਿਲਣਾ ਚਾਹੀਦਾ ਹੈ।
- Khelo India University Games: ਪੰਜਾਬ ਯੂਨੀਵਰਸਿਟੀ ਪਹਿਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰਹੀ ਦੂਜੇ ਨੰਬਰ 'ਤੇ
- CM ਮਾਨ ਦਾ ਫਿਰ ਤੱਤਾ ਟਵੀਟ-'ਜਦੋਂ ਹੋ ਜਾਣ ਇਕੱਠੇ...ਸ਼ਹੀਦਾਂ ਦੀਆਂ ਯਾਦਗਾਰਾਂ 'ਚੋਂ ਪੈਸੇ ਕਮਾਉਣ ਵਾਲੇ, ਇਹਨੂੰ ਕਹਿੰਦੇ ਨੇ...ਇੱਕੋ ਥਾਲੀ ਦੇ ਚੱਟੇ-ਵੱਟੇ'
- ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਛੀਨਾ ਬਰਨਾਲਾ ਪੁਲਿਸ ਦੇ ਸੁਰੱਖਿਆ ਅਤੇ ਨਾਕਿਆਂ ਦੀ ਕੀਤੀ ਚੈਕਿੰਗ
ਅਸਤੀਫੇ ਲੈਣਾ ਕੋਈ ਵੱਡੀ ਗੱਲ ਨਹੀਂ : ਉਨ੍ਹਾਂ ਕਿਹਾ ਕਿ ਜੇਕਰ ਪਿੰਗਲਵਾੜਾ ਸੰਸਥਾ ਨੂੰ ਪੰਜਾਬ ਸਰਕਾਰ ਦੀ ਕੋਈ ਸਹਾਇਤਾ ਦੀ ਲੋੜ ਹੈ ਤਾਂ ਸਰਕਾਰ ਵੀ ਹਰ ਸਮੇਂ ਪਿੰਗਲਵਾੜਾ ਸੰਸਥਾ ਦੇ ਨਾਲ ਖੜੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇੰਦਰਬੀਰ ਸਿੰਘ ਨਿੱਜਰ ਦੇ ਅਸਤੀਫੇ ਉੱਤੇ ਕਿਹਾ ਕਿ ਸਰਕਾਰ ਦੇ ਮੰਤਰੀਆਂ ਦੇ ਅਸਤੀਫੇ ਲੈਣਾ ਜਾਂ ਮੰਤਰਾਲੇ ਬਦਲ ਨਾ ਕੋਈ ਵੱਡੀ ਗੱਲ ਨਹੀਂ ਬਲਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਰਹੀ ਹੈ। ਇਸਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਦੀ ਜੱਫੀ ਬਾਰੇ ਪੁੱਛੇ ਸਵਾਲ ਉੱਤੇ ਸੰਧਵਾਂ ਨੇ ਕਿਹਾ ਕਿ ਜੇਕਰ ਦੋਵੇਂ ਨੇਤਾ ਆਪਸ ਵਿੱਚ ਮਿਲਦੇ ਹਨ ਤਾਂ ਮੀਡੀਆ ਸਵਾਲ ਚੁੱਕਦੀ ਹੈ ਤੇ ਜੇਕਰ ਨਹੀਂ ਮਿਲਦੇ ਤਾਂ ਵੀ ਮੀਡੀਆ ਹੀ ਸਵਾਲ ਕਰਦੀ ਹੈ।