ਅੰਮ੍ਰਿਤਸਰ: ਅਧਿਆਤਮਿਕ ਆਗੂ ਤੇ ਇੰਟਰਨੈਸ਼ਨਲ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੇ ਸੰਸਥਾਪਕ ਸ੍ਰੀ ਸ੍ਰੀ ਰਵੀ ਸ਼ੰਕਰ ਸ਼ਨੀਵਾਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਮੇਡੀਕਲ ਸਾਇੰਸਿਜ ਦੇ ਅਧੀਨ ਚਲਦੇ ਗੁਰੂ ਗੋਬਿੰਦ ਸਿੰਘ ਮੇਡੀਕਲ ਕਾਲਜ ਪਹੁੰਚੇ। ਜਿੱਥੇ ਉਨ੍ਹਾਂ ਨੇ ਮੇਡੀਕਲ ਦੇ ਵਿਦਿਆਰਥੀਆਂ ਨੂੰ ਮੈਡੀਸਨ, ਮੈਡੀਟੇਸ਼ਨ ਅਤੇ ਮੋਰੈਲਿਟੀ ਵਿਸ਼ਿਆਂ ਬਾਰੇ ਜਾਣਕਾਰੀ ਦੀਤੀ। ਇਸ ਦੌਰਾਨ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਐਲੋਪੈਥੀ ਦੇ ਨਾਲ-ਨਾਲ ਆਯੁਰਵੇਦ ਨੂੰ ਵੀ ਅਪਣਾਉਣ ।
ਰਵੀਸ਼ੰਕਰ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਜਾਣ ਕੇ ਬਹੁਤ ਚੰਗਾ ਲਗਾ ਅਤੇ ਉਹ ਹਮੇਸ਼ਾ ਹੀ ਮੇਡੀਕਲ ਦੇ ਵਿਦਿਆਰਥੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਯੁਰਵੇਦ ਨੂੰ ਅਪਣਾਉਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਐਲੋਪੈਥੀ ਦਾ ਘੱਟ ਇਸਤੇਮਾਲ ਕਰਨ ਅਤੇ ਆਯੁਰਵੇਦ ਨੂੰ ਆਪਣੇ ਪੇਸ਼ੇ ਵਿੱਚ ਸ਼ਾਮਿਲ ਕਰਨ। ਉਨ੍ਹਾਂ ਨੇ ਕਿਹਾ ਕਿ ਕਰਾਇਲ ਆਰਗੇਨਿਕ ਖੇਤੀ ਦਾ ਉਨ੍ਹਾਂ ਦਾ ਜੋ ਪ੍ਰੋਜੇਕਟ ਚਲ ਰਿਹਾ ਹੈ ਉਹ ਬਹੁਤ ਵਧੀਆਂ ਚੱਲ ਰਿਹਾ ਹੈ। ਕਰਤਾਰਪੁਰ ਕਾਰੀਡੋਰ 'ਤੇ ਨਾ ਜਾਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਅਯੁੱਧਿਆ ਦਾ ਫੈਸਲਾ ਆਉਣਾ ਸੀ ਇਸ ਵਜ੍ਹਾ ਕਰਕੇ ਉਹ ਕਰਤਾਰਪੁਰ ਕਾਰੀਡੋਰ ਨਹੀਂ ਪਹੁੰਚ ਸਕੇ।