ETV Bharat / state

ਪਿੰਡ ਕੱਥੂਨੰਗਲ ਦੇ ਸਟੇਡੀਅਮ 'ਚ ਖੇਡਣ ਲਈ ਨਹੀਂ ਨਸ਼ਾ ਕਰਨ ਆ ਰਹੇ ਨੌਜਵਾਨ, ਨਸ਼ੇ ਦੀਆਂ ਪੁੜੀਆਂ ਤੇ ਸਰਿੰਜਾਂ ਦੀ ਭਰਮਾਰ - Amritsar Sports Department

ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਦੇ ਖੇਡ ਸਟੇਡੀਅਮ ਨਸ਼ੇੜੀਆਂ ਦਾ ਅੱਡਾ ਬਣਨ ਦੇ ਇਲਜਾਮ ਲੱਗ ਰਹੇ ਹਨ। ਇਸ ਦਾ ਖੁਲਾਸਾ ਪਿੰਡ ਵਾਸੀਆਂ ਵੱਲੋਂ ਮੀਡੀਆ ਨਾਲ ਕੀਤਾ ਗਿਆ ਹੈ।

Sports Stadium Became A Den of Drug Addicts
ਪਿੰਡ ਕੱਥੂਨੰਗਲ ਦੇ ਸਟੇਡੀਅਮ 'ਚ ਖੇਡਣ ਲਈ ਨਹੀਂ ਨਸ਼ਾ ਕਰਨ ਆ ਰਹੇ ਨੌਜਵਾਨ, ਨਸ਼ੇ ਦੀਆਂ ਪੁੜੀਆਂ ਤੇ ਸਰਿੰਜਾਂ ਦੀ ਭਰਮਾਰ...
author img

By

Published : Jul 20, 2023, 3:30 PM IST

ਕੱਥੂਨੰਗਲ ਦੇ ਕੇਡ ਸਟੇਡੀਅਮ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ।

ਅੰਮ੍ਰਿਤਸਰ :
ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਦੇ ਖੇਡ ਸਟੇਡੀਅਮ ਵਿੱਚ ਨਸ਼ੇੜੀਆਂ ਦੇ ਬੈਠਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਟੇਡੀਅਮ ਦੀ ਹਾਲਤ ਵੀ ਖਰਾਬ ਹੋ ਰਹੀ ਹੈ ਅਤੇ ਦੂਜੇ ਪਾਸੇ ਖਿਡਾਰੀਆਂ ਦੀ ਥਾਂ ਨਸ਼ੇੜੀਆਂ ਦੀ ਤਾਦਾਦ ਜ਼ਿਆਦਾ ਹੈ। ਇੱਕ ਸਮੇਂ ਵਿੱਚ ਪਿੰਡ ਦੇ ਲੋਕਾਂ ਨੇ ਬਹੁਤ ਲੀਡਰਾਂ ਦੇ ਪਿੱਛੇ ਪੈ ਕੇ ਇਸ ਸਟੇਡੀਅਮ ਦਾ ਨਿਰਮਾਣ ਕਰਵਾਇਆ ਸੀ, ਪਰ ਇਸ ਵੇਲੇ ਇਹ ਸਟੇਡੀਅਮ ਆਪਣੇ ਹਾਲਾਤਾਂ ਉੱਤੇ ਖੁਦ ਹੀ ਤਰਸ ਖਾ ਰਿਹਾ ਹੈ।

ਨਸ਼ਾ ਕਰਨ ਆਉਂਦੇ ਨੇ ਨੌਜਵਾਨ : ਦਰਅਸਲ ਜਿਹੜੇ ਬੱਚੇ ਖੇਡਣ ਲਈ ਸ਼ਹਿਰ ਜਾਂਦੇ ਹਨ, ਉਹ ਆਪਣੇ ਪਿੰਡ ਵਿੱਚ ਹੀ ਖੇਡ ਸਕਣ ਇਸ ਸੋਚ ਨਾਲ ਇਸ ਪਿੰਡ ਵਿੱਚ ਸਟੇਡੀਅਮ ਦਾ ਨਿਰਮਾਣ ਕਰਵਾਇਆ ਗਿਆ ਸੀ। ਹੁਣ ਨਸ਼ਿਆਂ ਕਾਰਨ ਇਸ ਪਿੰਡ ਦੀ ਜਵਾਨੀ ਖਰਾਬ ਹੋ ਰਹੀ ਹੈ। ਨੌਜਵਾਨ ਖੇਡਾਂ ਨੂੰ ਛੱਡ ਕੇ ਨਸ਼ੇ ਕਰ ਰਹੇ ਹਨ। ਇਹ ਸਟੇਡੀਅਮ ਖੇਡਾਂ ਦੇ ਮੈਦਾਨ ਦੀ ਥਾਂ ਹੁਣ ਨਸ਼ੇੜੀਆਂ ਦਾ ਅੱਡਾ ਬਣ ਗਿਆ ਹੈ। ਲ਼ੋਕ ਡਰਦੇ ਇਸ ਸਟੇਡੀਅਮ ਵਿੱਚ ਨਹੀਂ ਆਉਂਦੇ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਸਟੇਡੀਅਮ ਹੁਣ ਖੰਡਰ ਦਾ ਰੂਪ ਦਾ ਧਾਰਨ ਕਰ ਰਿਹਾ ਹੈ। ਇਸਦੇ ਦਰਵਾਜੇ ਤੇ ਤਾਕੀਆਂ ਨਸ਼ੇੜੀਆਂ ਵੱਲੋਂ ਉਤਾਰ ਕੇ ਵੇਚ ਦਿਤੇ ਗਏ ਹਨ। ਇੱਥੋਂ ਤੱਕ ਕਿ ਕੰਧਾਂ ਦੀਆ ਇੱਟਾਂ ਤੱਕ ਲਾਹ ਕੇ ਲੈ ਗਏ ਹਨ।

ਰੋਜ਼ਾਨਾਂ ਹੋ ਰਹੀਆਂ ਲੁੱਟਾਂ ਖੋਹਾਂ : ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਰੋਜ਼ਾਨਾਂ ਹੀ ਲੁੱਟਾਂ ਖੋਹਾਂ ਹੋ ਰਹੀਆ ਹਨ। ਪਿੰਡ ਵਾਸੀਆਂ ਨੇ ਕਿਹਾ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਨਸ਼ਾ ਖ਼ਤਮ ਕਰ ਦੇਵਾਂਗੇ ਪਰ ਨਸ਼ਾ ਅੱਗੇ ਨਾਲੋਂ ਜਿਆਦਾ ਵੱਧ ਗਿਆ ਹੈ। ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਨਸ਼ਾ ਠੱਲ੍ਹਿਆ ਜਾਵੇ, ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਲੋਕਾਂ ਨੇ ਖੇਡ ਸਟੇਡੀਅਮ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.