ਅੰਮ੍ਰਿਤਸਰ:- ਜਿਸ ਤਰ੍ਹਾਂ ਕਿ ਕੋਰੋਨਾ (Corona) ਦੀ ਦੋ ਲਹਿਰ ਤੋਂ ਹੁਣ ਤੱਕ ਪੂਰੀ ਦੁਨੀਆਂ (world) ਪ੍ਰਭਾਵਿਤ ਹੋ ਚੁੱਕੀ ਹੈ। ਅਜੇ ਦੂਜੀ ਲਹਿਰ ਤੋਂ ਕੁਝ ਰਾਹਤ ਮਹਿਸੂਸ ਨਹੀਂ ਹੋਈ ਸੀ ਕਿ ਮਾਹਰਾਂ ਮੁਤਾਬਕ ਤੀਜੀ ਲਹਿਰ ਆਉਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕਰੋਨਾ ਦੇ ਤੇਜ਼ੀ ਲਹਿਰ ਬੱਚਿਆਂ ਦੇ ਲਈ ਜ਼ਿਆਦਾ ਘਾਤਕ ਹੋਵੇਗੀ।
ਉਥੇ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਬੱਚਿਆਂ ਦਾ ਮਨੋਬਲ ਉੱਚਾ ਕਰਨ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਡਾਕਟਰ ਦੱਸਿਆ ਕਿ ਹਸਪਤਾਲ ਦੇ ਵਿੱਚ ਡੋਰੇਮਾਨ, ਪੋਕੇਮੌਨ, ਅਤੇ ਹੋਰ ਕਾਰਟੂਨਾਂ ਦੀਆਂ ਪੇਂਟਿੰਗ ਹਸਪਤਾਲ ਦੀਆਂ ਵਾਰਡਾਂ ਵਿੱਚ ਬਣਾਈਆਂ ਗਈਆਂ ਹਨ।
ਜੇਕਰ ਕੋਰੋਨਾ ਦੀ ਤੀਜੀ ਲਹਿਰ ਆਉਂਦੀ ਹੈ, ਤਾਂ ਹਸਪਤਾਲ ਪ੍ਰਸ਼ਾਸਨ ਉਸ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਵਿੱਚ 20 ਵੈਂਟੀਲੇਟਰ ਵਾਲੇ ਤੇ 40 ਆਕਸੀਜਨ ਵਾਲੇ ਬੈੱਡ ਖ਼ਾਸ ਬੱਚਿਆਂ ਦੇ ਲਈ ਤਿਆਰ ਕੀਤੇ ਗਏ ਹਨ।
ਇਨ੍ਹਾਂ ਫਿਕਰਾਂ ਦਾ ਕੋਈ ਹੋਰ ਮਕਸਦ ਨਹੀਂ ਹੈ। ਇਹ ਸਿਰਫ਼ ਬੱਚਿਆਂ ਦਾ ਬੀਮਾਰੀ ਤੋਂ ਧਿਆਨ ਹਟਾਉਣ ਲਈ ਲਗਾਏ ਗਏ ਹਨ, ਤਾਕਿ ਕੋਰੋਨਾ ਦੇ ਨਾਲ ਬੱਚਿਆਂ ਦੀ ਮਾਨਸਿਕਤਾ ‘ਤੇ ਕੋਈ ਅਸਰ ਨਾ ਪਵੇ। ਨਾਲ ਹੀ ਉਨਾਂ ਦੱਸਿਆ ਕੋਰੋਨਾ ਤੋਂ ਬਚਾਅ ਲਈ ਬੱਚਿਆਂ ਨੂੰ ਚੰਗੀ ਖ਼ੁਰਾਕ ਦਿੱਤੀ ਜਾ ਸਕਦੀ ਹੈ। ਨਾਲ ਹੀ ਉਨ੍ਹਾਂ ਨੂੰ ਕਸਰਤ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:ਚੰਡੀਗੜ੍ਹ 'ਚ ਕੋਰੋਨਾ ਦੇ ਡੇਲਟਾ ਪਲਸ ਵੈਰੀਅੰਟ ਦਾ ਪਹਿਲਾਂ ਕੇਸ