ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਪਿੰਗਲਵਾੜਾ 'ਚ ਰਹਿੰਦੇ ਸੋਹਣਾ ਅਤੇ ਮੋਹਣਾ ਨੇ ਇਕ ਜਿਊਂਦੀ ਜਾਗਦੀ ਮਿਸਾਲ ਪੈਦਾ ਕਰ ਦਿੱਤੀ ਹੈ, ਜਿਹੜੇ ਲੋਕ ਕਿਸਮਤ ਨੂੰ ਦੋਸ਼ ਦਿੰਦੇ ਹਨ, ਕਿ ਉਨ੍ਹਾਂ ਦੀ ਕਿਸਮਤ ਠੀਕ ਨਹੀਂ ਹੈ। ਉਸ ਨੂੰ ਕਿਤੇ ਨਾ ਕਿਤੇ ਸੋਹਣਾ ਅਤੇ ਮੋਹਣਾ ਨੇ ਦਰ ਕਿਨਾਰ ਕਰਕੇ ਇਕ ਵੱਡਾ ਇਤਿਹਾਸ ਸਿਰਜ ਦਿੱਤਾ ਹੈ।
ਦੱਸ ਦਈਏ ਕਿ ਸੋਹਣਾ ਅਤੇ ਮੋਹਣਾ ਅੰਮ੍ਰਿਤਸਰ ਦੇ ਪਿੰਗਲਵਾੜਾ ਵਿੱਚ ਹੀ ਪਲੇ ਹਨ ਤੇ ਪਿੰਗਲਵਾੜੇ ਦੇ ਸਕੂਲ ਤੋਂ ਹੀ ਦਸਵੀਂ ਤੱਕ ਸਿੱਖਿਆ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਸੋਹਣੇ ਅਤੇ ਮੋਹਣੇ ਨੇ ਆਈ.ਟੀ.ਆਈ ਵਿੱਚ ਦਾਖ਼ਲਾ ਲੈ ਕੇ ਆਈ.ਟੀ.ਆਈ ਦੀ ਸਿੱਖਿਆ ਹਾਸਲ ਕੀਤੀ, ਸਿੱਖਿਆ ਹਾਸਲ ਕਰਨ ਤੋਂ ਬਾਅਦ ਸੋਹਣਾ ਅਤੇ ਮੋਹਣਾ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਵਿੱਚ ਸੁਪਰਵਾਈਜ਼ਰ ਨੌਕਰੀ ਦੇ ਦਿੱਤੀ ਹੈ।
ਜਿਸ ਤੋਂ ਬਾਅਦ ਸੋਹਣਾ ਅਤੇ ਮੋਹਣਾ ਨੇ ਆਪਣੇ ਸਾਰੇ ਦਸਤਾਵੇਜ਼ ਬਿਜਲੀ ਬੋਰਡ ਦੇ ਅਫ਼ਸਰਾਂ ਨੂੰ ਦੇ ਦਿੱਤੇ ਹਨ ਤੇ ਇੱਕ ਅੱਧੇ ਦਿਨ ਦੇ ਵਿੱਚ ਆਪਣਾ ਚਾਰਜ ਸੰਭਾਲਣਗੇ। ਤੁਹਾਨੂੰ ਦੱਸ ਦਈਏ ਕਿ ਨੌਕਰੀ ਸੋਹਣਾ ਨੂੰ ਮਿਲੀ ਹੈ, ਪਰ ਉਸ ਦੇ ਨਾਲ ਜਿਹੜਾ ਮੋਹਣਾ ਹੈ, ਉਹ ਸਿਰਫ਼ 'ਤੇ ਸਿਰਫ਼ ਸੇਵਾ ਹੀ ਕਰੇਗਾ।
2020 ਵਿੱਚ ਸੋਹਣਾ ਮੋਹਣਾ ਬਿਜਲੀ ਦੇ ਮਕੈਨਿਕ ਬਣੇ ਸਨ।
ਦੱਸ ਦਈਏ ਕਿ ਅੰਮ੍ਰਿਤਸਰ ਦੇ ਪਿੰਗਲਵਾੜਾ ਵਿੱਚ ਰਹਿ ਰਹੇ ਸੋਹਣਾ ਅਤੇ ਮੋਹਣਾ ਸਮਾਜ ਲਈ 2020 ਵਿੱਚ ਮਿਸਾਲ ਬਣੇ ਸਨ। 2 ਜਿਸਮ ਇੱਕ ਜਾਨ ਕਹੇ ਜਾਣ ਵਾਲੇ ਸੋਹਣਾ ਅਤੇ ਮੋਹਣਾ ਪਹਿਲਾ ਹੀ ਆਪਣੇ ਪੈਰਾਂ 'ਤੇ ਖੜ੍ਹੇ ਹੋ ਚੁੱਕੇ ਸਨ। ਇਨ੍ਹਾਂ ਦੇ ਸਰੀਰ ਆਪਸ 'ਚ ਜੁੜੇ ਹੋਣ ਦੇ ਬਾਵਜੂਦ ਵੀ ਇਹ ਬਿਜਲੀ ਦੇ ਮਕੈਨਿਕ ਬਣ ਚੁੱਕੇ ਸਨ। ਜੋ ਕਿ ਕਿਸੇ 'ਤੇ ਨਿਰਭਰ ਨਾ ਹੁੰਦੇ ਹੋਏ ਬਿਜਲੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਖੁਦ ਕਰਦੇ ਸਨ।
ਸੋਹਣਾ ਅਤੇ ਮੋਹਣਾ ਪਿੰਗਲਵਾੜੇ ਵਿੱਚ 2003 ਵਿੱਚ ਆਏ ਸਨ, ਇਨ੍ਹਾਂ ਦੀ ਉਮਰ ਉਦੋਂ 2 ਮਹੀਨਿਆਂ ਦੀ ਸੀ। ਇਨ੍ਹਾਂ ਦਾ ਬਿਜਲੀ ਦੇ ਕੰਮਾਂ ਵਿੱਚ ਦਿਲਚਸਪੀ ਬਹੁਤ ਜ਼ਿਆਦਾ ਸੀ, ਹਰ ਵੇਲੇ ਹੱਥ ਵਿੱਚ ਪਲਾਸ ਰੱਖਦੇ ਹਨ।
ਇਹ ਵੀ ਪੜੋ:- ਪੰਜਾਬ ਦੇ ਰੈਗੂਲਰ ਡੀਜੀਪੀ ਦੀ ਨਿਯੁਕਤੀ UPSC ਦੀ ਮੀਟਿੰਗ ਮੁਲਤਵੀ