ਅੰਮ੍ਰਿਤਸਰ : ਲੋਹੜੀ ਦਾ ਤਿਉਹਾਰ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਪੂਰੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਨੌਜਵਾਨ ਮੁੰਡੇ, ਬੱਚੇ ਤੇ ਪਤੰਗਬਾਜੀ ਦੇ ਸ਼ੁਕੀਨ ਹੋਰ ਲੋਕ ਅੱਜ ਅਸਮਾਨੀ ਗੁੱਡੀਆਂ ਚਾੜ੍ਹ ਰਹੇ ਹਨ। ਕੋਠਿਆਂ ਉੱਤੇ ਪਤੰਗ ਹੀ ਪਤੰਗ ਨਜਰ ਆ ਰਹੇ ਹਨ। ਖਾਸਗੱਲ ਇਹ ਹੈ ਕਿ ਨੌਜਵਾਨ ਇਸ ਵਾਰ ਪਤੰਗ ਚਾਇਨਾ ਡੋਰ ਦੀ ਥਾਂ ਉੱਤੇ ਧਾਗੇ ਦੀ ਡੋਰ ਨਾਲ ਉਡਾਉਣ ਦਾ ਸੰਦੇਸ਼ ਵੀ ਦੇ ਰਹੇ ਹਨ।
ਪਰਿਵਾਰ ਨਾਲ ਮਨਾਓ ਲੋਹੜੀ: ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਲੋਹੜੀ ਦਾ ਤਿਉਹਾਰ ਪਰਿਵਾਰ ਨਾਲ ਬਹਿ ਕੇ ਮਨਾਉਣਾ ਚਾਹੀਦਾ ਹੈ। ਇਸ ਤਿਉਹਾਰ ਮੌਕੇ ਸਾਰਿਆਂ ਨੂੰ ਰਲ ਮਿਲ ਕੇ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ। ਦੂਜੇ ਪਾਸੇ ਪਤੰਗਾਂ ਲਈ ਡੋਰ ਨੂੰ ਲੈ ਕੇ ਨੌਜਵਾਨ ਖਾਸੇ ਜਾਗਰੂਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਚਾਇਨਾ ਦੀ ਡੋਰ ਦੀ ਥਾਂ ਉੱਤੇ ਧਾਗੇ ਦੀ ਵਰਤੋਂ ਕਰਨੀ ਚਾਹੀਦੀ ਹੈ। ਅੰਮ੍ਰਿਤਸਰ ਵਿੱਚ ਸਮਾਜ ਸੇਵੀ ਸੰਸਥਾ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਵੱਲੋ ਸਮੂਹ ਦੇਸ਼ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਅੱਜ ਲੋਹੜੀ ਦੇ ਤਿਉਹਾਰ ਦੇ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆ ਸਮਾਜ ਸੇਵੀ ਸੰਸਥਾ ਦੇ ਮੁਖੀ ਸੁਖਵੰਤ ਸਿੰਘ ਲੱਕੀ ਨੇ ਕਿਹਾ ਅਸੀਂ ਪਿਛਲੇ ਲੰਮੇ ਸਮੇਂ ਤੋਂ ਸੁਨੇਹਾਂ ਦੇ ਰਹੇ ਹਾਂ।
ਇਹ ਵੀ ਪੜ੍ਹੋ: ਕਿਸਾਨ ਅਤੇ ਮਜ਼ਦੂਰਾਂ ਨੇ ਮਨਾਈ ਸੰਘਰਸ਼ੀ ਲੋਹੜੀ, ਕਾਰਪੋਰੇਟ ਪੱਖੀ ਨੀਤੀਆਂ ਦੀਆਂ ਸਾੜੀਆਂ ਕਾਪੀਆਂ
ਉਨ੍ਹਾਂ ਕਿਹਾ ਕਿ ਚਾਇਨਾ ਡੋਰ ਨੂੰ ਛੱਡ ਲੋਕਾਂ ਨੂੰ ਧਾਗੇ ਦੀ ਡੋਰ ਦੇ ਨਾਲ ਪਤੰਗਬਾਜ਼ੀ ਕਰਨੀ ਚਾਹੀਦੀ ਹੈ। ਪਹਿਲਾਂ ਲੋਕ ਅੱਡੇ ਉੱਤੇ ਜਾਕੇ ਆਪਣੇ ਮਤਲੱਬ ਦੀ ਡੋਰ ਤਿਆਰ ਕਰਵਾਉਂਦੇ ਸਨ। ਅਸਲੀ ਮਜਾ ਧਾਗੇ ਦੀ ਡੋਰ ਨਾਲ਼ ਹੀ ਪਤੰਗ ਚੜ੍ਹਾਉਣ ਦਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀ ਕੋਸਿਸ਼ ਕਰ ਰਹੇ ਹਾਂ ਕਿ ਫ਼ਿਰ ਤੋਂ ਧਾਗੇ ਦੀ ਡੋਰ ਦਾ ਮਾਹੌਲ ਬਣਾਈਆ ਜਾਵੇ। ਉਨ੍ਹਾਂ ਕਿਹਾ ਕਿ ਕੁੱਝ ਮਹਿੰਗਾਈ ਅਤੇ ਬੇਰੋਜ਼ਗਾਰੀ ਦੀ ਮਾਰ ਕਾਰਣ ਲੋਹੜੀ ਦੇ ਨਾਲ਼ ਨਾਲ਼ ਬਾਕੀ ਦੇ ਤਿਉਹਾਰ ਵੀ ਖਤਮ ਹੁੰਦੇ ਜਾ ਰਹੇ ਹਨ ਪਰ ਫ਼ਿਰ ਵੀ ਲੋਕ ਆਪਣੇ ਸ਼ੋਕ ਅਤੇ ਤਿਉਹਾਰ ਮਨਾ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਘੱਟੋ-ਘੱਟੋ ਤਿਉਹਾਰਾਂ ਮੌਕੇ ਜਰੂਰ ਮਹਿੰਗਾਈ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ ਤਾਂ ਜੋ ਸਾਰੇ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕਰ ਸਕਣ।