ETV Bharat / state

ਪਾਕਿਸਤਾਨੋਂ ਆਈ 5 ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਕਾਬੂ - ਪਾਕਿਸਤਾਨੋਂ ਆਈ 5 ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਕਾਬੂ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਨਾਮੀ ਸਮੱਗਲਰ ਨੂੰ ਕਿਲੋਂ ਹੈਰੋਇਨ ਸਮੇਤ ਕਾਬੂ ਕੀਤਾ। ਕੌਮਾਂਤਰੀ ਬਾਜ਼ਾਰ ਵਿੱਚ ਹੈਰੋਇਨ ਦੀ ਕੀਮਤ 5 ਕਰੋੜ ਰੁਪਏ ਦੱਸ ਜਾ ਰਹੀ ਹੈ।

punjab drug news, heroine from Pakistan
ਪਾਕਿਸਤਾਨੋਂ ਆਈ 5 ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਕਾਬੂ
author img

By

Published : Dec 15, 2019, 7:33 AM IST

ਅੰਮ੍ਰਿਤਸਰ : ਦਿਹਾਤੀ ਪੁਲਿਸ ਅੰਮ੍ਰਿਤਸਰ ਨੇ ਖ਼ਾਸਾ ਰੋਡ ਤੋਂ ਸਰਹੱਦੋਂ ਪਾਰ ਪਾਕਿਸਤਾਨ ਤੋਂ ਆਈ ਹੈਰੋਇਨ ਸਮੇਤ ਇੱਕ ਖ਼ਤਰਨਾਕ ਸਮੱਗਲਰ ਹਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਾਣਕਾਰੀ ਮੁਤਾਬਕ ਇਹ ਸਮੱਗਲਰ ਇਸ ਹੈਰੋਇਨ ਨੂੰ ਸਪਲਾਈ ਲਈ ਦੇਣ ਜਾ ਰਿਹਾ ਸੀ, ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਹਰਜੀਤ ਸਿੰਘ ਕੋਲੋਂ 1 ਕੋਲੋਂ ਕਿਲੋਂ ਹੈਰੋਇਨ ਤੇ 2 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।

ਜਾਣਕਾਰੀ ਮੁਤਾਬਕ ਕਾਬੂ ਕੀਤਾ ਸਮੱਗਲਰ ਅਜਨਾਲਾ ਦੇ ਫੱਤੇਵਾਲ ਦਾ ਵਾਸੀ ਦੱਸਿਆ ਜਾ ਰਿਹਾ ਹੈ। ਕਾਬੂ ਕੀਤੀ ਗਈ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 5 ਕਰੋੜ ਰੁਪਏ ਦਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ਉੱਤੇ ਹਰਜੀਤ ਸਿੰਘ ਦੀ ਬਲੈਰੋ ਗੱਡੀ, ਹੈਰੋਇਨ ਅਤੇ ਦੋਵੇਂ ਮੋਬਾਈਲਾਂ ਨੂੰ ਆਪਣੇ ਕਾਬੂ ਵਿੱਚ ਲੈ ਲਿਆ ਅਤੇ ਉਸ ਵਿਰੁੱਧ ਐਨ.ਡੀ.ਪੀ.ਐੱਸ ਐਕਟ ਦੀਆਂ ਧਾਰਾਵਾਂ ਅਧੀਨ ਮਾਮਲੇ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

punjab drug news, heroine from Pakistan
ਏਐਨਆਈ ਦਾ ਕੀਤਾ ਹੋਇਆ ਟਵਿਟ।

ਐੱਸਐੱਸਪੀ ਵਿਕਰਮਜੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਪ ਜਾਣਕਾਰੀ ਦੇ ਆਧਾਰ ਉੱਤੇ ਅੱਜ ਇੱਕ ਬਲੈਰੋ ਗੱਡੀ ਜਿਸ ਵਿੱਚ ਇੱਕ ਸਮੱਗਲਰ ਹੈਰੋਇਨ ਦੀ ਸਪਲਾਈ ਕਰਨ ਜਾ ਰਿਹਾ ਹੈ।

ਜਿਸ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਖਾਸਾ ਰੋਡ ਉੱਤੇ ਲਾਏ ਨਾਕੇ ਦੌਰਾਨ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਮੋਬਾਈਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਨਾਲ ਸਮੱਗਲਿੰਗ ਦੇ ਹੋਰ ਖ਼ੁਲਾਸੇ ਹੋਣ ਦੀ ਵੀ ਸੰਭਾਵਨਾ ਹੈ।

Intro:Body:

asr

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.