ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਂਦੀ ਹੈ। ਇਸ ਦੇ ਨਾਲ ਹੀ, ਕਈ ਹੋਰ ਇਤਿਹਾਸਿਕ ਸਥਾਨ ਵੀ ਸੈਲਾਨੀਆਂ ਵਲੋਂ ਦੇਖੇ ਜਾਂਦੇ ਹਨ। ਵਿਦੇਸ਼ੀ ਸੈਲਾਨੀਆਂ ਦਾ ਆਮਦ ਵੀ ਇੱਥੇ ਵਾਧੂ ਰਹਿੰਦੀ ਹੈ। ਅਜਿਹੇ ਵਿੱਚ ਜਿਹੜਾ ਇੱਥੇ ਆਉਂਦਾ ਹੈ, ਉਹ ਅੰਮ੍ਰਿਤਸਰੀ ਕੁਲਚੇ ਅਤੇ ਲੱਸੀ ਦਾ ਸਵਾਦ ਲਏ ਬਿਨਾਂ ਨਹੀਂ ਮੁੜਦਾ। ਜੇਕਰ ਗੱਲ ਕਰੀਏ ਕੁਲਚੇ ਤਿਆਰ ਕਰਨ ਦੀ ਗੱਲ, ਤਾਂ ਇੱਥੇ ਬਹੁਤ ਦੁਕਾਨਾਂ ਹਨ, ਜੋ ਅਪਣੇ ਆਪ ਵਿੱਚ ਖਾਸ ਤਰੀਕੇ ਨਾਲ ਕੁਲਚੇ ਤਿਆਰ ਕਰਦੇ ਹਨ।
ਖਾਸ ਓਵਨ 'ਚ ਤਿਆਰ ਕੀਤੇ ਜਾਂਦੇ ਕੁਲਚੇ: ਈਟੀਵੀ ਭਾਰਤ ਦੀ ਟੀਮ ਅੱਜ ਇੱਕ ਅਜਿਹੀ ਥਾਂ ਪਹੁੰਚੀ, ਜਿੱਥੇ ਖਾਸ ਓਵਨ ਵਿੱਚ ਕੁਲਚੇ ਤਿਆਰ ਕੀਤੇ ਜਾਂਦੇ ਹਨ। ਜ਼ਿਆਦਾਤਰ ਲੋਕ ਆਲੂ ਵਾਲਾ ਕੁਲਚਾ ਤੰਦੂਰ ਵਿੱਚ ਤਿਆਰ ਕਰਦੇ ਹਨ, ਪਰ ਇਹ ਦੁਕਾਨਦਾਰ ਤੰਦੂਰ ਦੀ ਥਾਂ ਉੱਤੇ ਇਸ ਨੂੰ ਓਵਨ ਵਿੱਚ ਤਿਆਰ ਕਰਦਾ ਹੈ, ਪਰ ਇਹ ਕੁਲਚਾ ਤੰਦੂਰ ਨਾਲੋਂ ਜਿਆਦਾ ਵਧੀਆ ਤੇ ਓਵਨ ਵਿੱਚ ਤਿਆਰ ਲੋਕਾਂ ਨੂੰ ਬਹੁਤ ਪਸੰਦ ਵੀ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਓਵਨ ਵਿੱਚ ਦੱਸ ਮਿੰਟਾਂ ਵਿੱਚ ਬਹੁਤ ਸਾਰੇ ਕੁਲਚੇ ਬਣ ਕੇ ਤਿਆਰ ਹੋ ਜਾਂਦੇ ਹਨ।
ਕਾਲਾ ਕੁਲਚੇ ਵਾਲੇ ਨੇ ਦੱਸਿਆ ਕਿ ਓਵਨ ਮਸ਼ੀਨ ਦੀ ਵਰਤੋਂ ਕਰਨ ਵਾਲ, ਜਿੱਥੇ ਤਾਂ ਸਾਫ-ਸਫਾਈ ਰਹਿੰਦੀ ਹੈ, ਉੱਥੇ ਹੀ ਭੱਠੀਆਂ ਜਾਂ ਤੰਦੂਰ ਦੇ ਅੱਗ ਦਾ ਸੇਕ ਵੀ ਨਹੀਂ ਲੱਗਦਾ। ਮਿੰਟਾਂ ਵਿੱਚ ਕੁਲਚੇ ਗਾਹਕ ਦੇ ਪਲੇਟ ਵਿੱਚ ਸਰਵ ਕਰ ਦਿੱਤੇ ਜਾਂਦੇ ਹਨ।
ਇਕ ਵਾਰ 'ਚ 60 ਕੁਲਚੇ ਤਿਆਰ: ਦੁਕਾਨਦਾਰ ਨੇ ਈਟੀਵੀ ਭਾਰਤ ਦੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਉਹ ਤੰਦੂਰ ਦੇ ਵਿੱਚ ਕੁਲਚੇ ਲਗਾਉਂਦਾ ਸੀ। ਤੰਦੂਰ ਵਿੱਚ ਕੁਲਚੇ ਲਗਾਉਣ ਦੇ ਨਾਲ ਕੁਲਚੇ ਦੀ ਬਾਹਰ ਵਾਲੀਆਂ ਸਾਈਡਾਂ ਸੜ ਜਾਂਦੀਆਂ ਸੀ ਤੇ ਕਈ ਵਾਰ ਮਿੱਟੀ ਵੀ ਲੱਗ ਜਾਂਦੀ ਸੀ। ਇਸ ਤੋਂ ਇਲਾਵਾ ਕੱਚਾ ਵੀ ਰਹਿ ਜਾਂਦਾ ਸੀ। ਫਿਰ ਉਸ ਪੁੱਤਰ ਨੇ ਸਲਾਹ ਦਿੱਤੀ ਕਿ ਉਹ ਵੀ ਓਵਨ ਲੈ ਆਉਣ ਤੇ ਉਸ ਦੀ ਵਰਤੋਂ ਕਰਨ। ਕਾਲਾ ਕੁਲਚੇ ਵਾਲੇ ਨੇ ਦੱਸਿਆ ਕਿ ਉਸ ਦਾ ਪੁੱਤਰ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਹੈ। ਉਸ ਦੇ ਕਹਿਣ ਉੱਤੇ ਇਹ ਓਵਨ ਮਸ਼ੀਨ ਲਿਆਂਦੀ ਗਈ ਅਤੇ ਹੁਣ ਇਸੇ ਵਿੱਚ ਕੁਲਚੇ ਤਿਆਰ ਕੀਤੇ ਜਾਂਦੇ ਹਨ। ਇਸ ਓਵਨ ਵਿੱਚ ਇਕੋਂ ਵਾਰ ਵਿੱਚ 60 ਕੁਲਚੇ ਤਿਆਰ ਹੋ ਜਾਂਦੇ ਹਨ।