ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ ਚਿਪ ਨੂੰ ਸੈਟੇਲਾਇਟ ਦੀ ਪ੍ਰੋਗਰਾਮਿੰਗ ਵਿਚ ਲਾਂਚ ਕਰਨ ਮੌਕੇ 10 ਫਰਵਰੀ ਨੂੰ ਹੀਰਾ ਕੋਟਾ ਵਿੱਚ ਪਹੁੰਚਣ ਦੇ ਸੱਦੇ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਤੋਂ ਬਾਅਦ ਅੰਮ੍ਰਿਤਸਰ ਦੇ ਮਾਲਰੋਡ ਸਕੂਲ ਦੀ ਵਿਦਿਆਰਥਣ ਸਿਮਰਨ ਕੌਰ ਭਾਵੁਕ ਹੋ ਗਈ। ਉੱਥੇ ਵੀ ਭਗਵੰਤ ਮਾਨ ਵੱਲੋਂ ਵਿਦਿਆਰਥਣ ਸਿਮਰਨ ਕੌਰ ਦੀ ਪੜ੍ਹਾਈ ਵਿੱਚ ਹਰ ਮਦਦ ਕਰਨ ਦੀ ਗੱਲ ਕਹੀ ਗਈ।
ਵਿਦਿਆਰਥਣ ਮੁੱਖ ਮੰਤਰੀ ਨੂੰ ਮਿਲ ਕੇ ਹੋਈ ਭਾਵੁਕ:- ਇਸ ਮੌਕੇ ਗੱਲਬਾਤ ਕਰਦਿਆ ਵਿਦਿਆਰਥਣ ਸਿਮਰਨ ਕੌਰ ਦੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦੇ ਪਿਤਾ ਮਿਹਨਤ ਮਜ਼ਦੂਰੀ ਕਰਦੇ ਹਨ। ਉਸਨੇ ਸਕੂਲ ਅਧਿਆਪਕਾਂ ਦੀ ਮਦਦ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਜਿਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਨੂੰ ਬੁਲਾਇਆ ਗਿਆ ਤਾਂ ਮੈ ਗੱਲ ਕਰਦੀ ਭਾਵੁਕ ਹੋ ਗਈ। ਜਿਸ ਤੋਂ ਬਾਅਦ ਮੁੱਖ ਮੰਤਰੀ ਵੱਲੋ ਸਾਨੂੰ ਭਵਿੱਖ ਵਿੱਚ ਕੁੱਝ ਬਣਨ ਬਾਰੇ ਪੁੱਛਿਆ ਤਾਂ ਮੈਂ ਸੀਐੱਮ ਨੂੰ ਡਾਕਟਰ ਅਤੇ ਸਾਇੰਟਿਸਟ ਬਣਨ ਦੀ ਗੱਲ ਆਖੀ ਤਾਂ ਉਹਨਾਂ ਸਾਡੀ ਵਿੱਦਿਆ ਵਿਚ ਸਹਿਯੋਗ ਕਰਨ ਦੀ ਗੱਲ ਆਖੀ ਹੈ।
ਸਿਮਰਨ ਕੌਰ ਨੇ ਸਕੂਲ ਤੇ ਮਾਂ-ਬਾਪ ਦਾ ਨਾਮ ਕੀਤਾ ਰੌਸ਼ਨ:- ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ, ਅਧਿਆਪਕ ਰਮਨਦੀਪ ਅਤੇ ਕਮਲ ਨੇ ਦੱਸਿਆ ਕਿ ਇਹ ਲੜਕੀ ਸਿਮਰਨ ਕੌਰ ਬਹੁਤ ਹੀ ਯੋਗ ਵਿਦਿਆਰਥਣ ਹੈ। ਇਸ ਨੇ ਸਹਿਯੋਗੀ ਵਿਦਿਆਰਥਣਾਂ ਨਾਲ ਮਿਲ ਜੋ ਚਿਪ ਇਨਵੈਂਟ ਕੀਤੀ ਹੈ, ਉਸ ਨਾਲ ਸਾਡੇ ਸਕੂਲ ਦਾ ਹੋਰ ਵੀ ਮਾਨ ਵਧੀਆ ਹੈ। ਇਸ ਤੋਂ ਇਲਾਵਾ ਸਿਮਰਨ ਕੌਰ ਨੇ ਸਕੂਲ ਦੇ ਨਾਲ-ਨਾਲ ਆਪਣੇ ਮਾਂ-ਬਾਪ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਇਹ ਵੀ ਪੜੋ:- Case Against MLA : ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਵਿਰੁੱਧ ਵਰੰਟ ਜਾਰੀ, ਅਦਾਲਤ 'ਚ ਨਹੀਂ ਹੋਏ ਪੇਸ਼