ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਦੇ ਅਟਾਰੀ ਵਾਹਘਾ ਸਰਹੱਦ ਰਾਹੀਂ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਜਾਣ ਲਈ ਜੱਥਾ ਰਵਾਨਾ ਹੋਇਆ। ਦੁਪਹਿਰ ਦੇ ਸਾਢੇ 12 ਵਜੇ ਤੱਕ 750 ਦੇ ਕਰੀਬ ਸਿੱਖ ਸ਼ਰਧਾਲੂ ਵਾਹਘਾ ਸਰਹੱਦ ਤੋਂ ਰਵਾਨਾ ਹੋਏ। ਇਹ ਜੱਥਾ 12 ਤਾਰੀਕ ਤੋਂ ਲੈ ਕੇ 22 ਤਾਰੀਕ ਤੱਕ ਪਾਕਿਸਤਾਨ ਦੇ ਸਿੱਖ ਗੁਰੂਧਾਮਾਂ ਦੇ ਦਰਸ਼ਨ ਕਰੇਗਾ।
ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਹਨ ਜਿਵੇਂ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲੜਾ ਮਿਸ਼ਨ, ਭਾਈ ਘਨਈਆ ਜੀ, ਯੂਨਾਟੇਡ ਅਕਾਲੀ ਦਲ, ਹੋਰ ਸਿੱਖ ਜਥੇਬੰਦੀਆਂ ਦੱਸ ਦਿਨ ਦੇ ਵੀਜੇ ਉੱਤੇ ਪਾਕਿਸਤਾਨ ਦੇ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ।
ਹੁਣ ਤੱਕ 750 ਦੇ ਕਰੀਬ ਸ਼ਰਧਾਲੂ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਗਏ ਹਨ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਸਿਹਤ ਵਿਭਾਗ ਦੀ ਟੀਮ ਇਨ੍ਹਾਂ ਦੇ ਕੋਰੋਨਾ ਟੈਸਟ ਅਤੇ ਮੈਡੀਕਲ ਟੈਸਟ ਕਰ ਰਹੀ ਹੈ।
ਜੇਕਰ ਸੂਤਰਾਂ ਦੀ ਗੱਲ ਕਰੀਏ ਉੱਤੇ 60 ਤੋਂ 70 ਸ਼ਰਧਾਲੂ ਕੋਰੋਨਾ ਪੌਜ਼ੀਟਿਵ ਆਏ ਹਨ। ਜਿਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ।