ETV Bharat / state

ਸ਼੍ਰੌਮਣੀ ਕਮੇਟੀ ਨੇ ਸੱਦਿਆ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਇਜਲਾਸ, ਬੀਬੀ ਜਗੀਰ ਕੌਰ ਦੇ ਭਾਸ਼ਣ ਵੇਲੇ ਬੰਦ ਕੀਤਾ ਗਿਆ ਲਾਇਵ, ਪੜ੍ਹੋ ਕੀ ਹੈ ਵਜ੍ਹਾ... - ਸ੍ਰੀ ਦਰਬਾਰ ਸਾਹਿਬ ਦੀਆਂ ਖਬਰਾਂ

ਸ਼੍ਰੌਮਣੀ ਕਮੇਟੀ ਵੱਲੋਂ ਗੁਰਬਾਣੀ ਪ੍ਰਸਾਰਣ ਨੂੰ ਲੈਕੇ ਅੱਜ ਇਜਲਾਸ ਸੱਦਿਆ ਗਿਆ ਸੀ। ਇਸ ਦੌਰਾਨ ਬੀਬੀ ਜਗੀਰ ਕੌਰ ਦੇ ਸੰਬੋਧਨ ਵੇਲੇ ਲਾਈਵ ਦੀ ਅਵਾਜ਼ ਬੰਦ ਕੀਤੀ ਗਈ ਹੈ। ਬੀਬੀ ਜਗੀਰ ਕੌਰ ਵੱਲੋਂ ਇਸਨੂੰ ਲੈ ਕੇ ਪੱਤਰਕਾਰਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ।

Shromani committee called a meeting regarding Gurbani broadcast
ਸ਼੍ਰੌਮਣੀ ਕਮੇਟੀ ਨੇ ਸੱਦਿਆ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਇਜਲਾਸ, ਬੀਬੀ ਜਗੀਰ ਕੌਰ ਦੇ ਭਾਸ਼ਣ ਵੇਲੇ ਬੰਦ ਕੀਤਾ ਗਿਆ ਲਾਇਵ, ਪੜ੍ਹੋ ਕੀ ਹੈ ਵਜ੍ਹਾ...
author img

By

Published : Jun 26, 2023, 5:22 PM IST

ਇਜਲਾਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ।

ਅੰਮ੍ਰਿਤਸਰ : ਸ਼੍ਰੌਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈਕੇ ਅੱਜ ਇਜਲਾਸ ਸੱਦਿਆ ਗਿਆ ਸੀ। ਇਸ ਮੌਕੇ ਸ਼ਾਮਿਲ ਐਸਜੀਪੀਸੀ ਮੈਂਬਰਾਂ ਵੱਲੋਂ ਇਜਲਾਸ ਵਿੱਚ ਹਿੱਸਾ ਲਿਆ ਗਿਆ ਅਤੇ ਬੀਬੀ ਜਗੀਰ ਕੌਰ ਪਹੁੰਚੇ ਹੋਏ ਸਨ। ਜਾਣਕਾਰੀ ਮੁਤਾਬਿਕ
ਇਜਲਾਸ ਵਿੱਚ ਬੀਬੀ ਜਗੀਰ ਕੌਰ ਦੇ ਸੰਬੋਧਨ ਵੇਲੇ ਲਾਈਵ ਦੀ ਅਵਾਜ਼ ਬੰਦ ਕਰ ਦਿੱਤੀ ਗਈ ਅਤੇ ਬੀਬੀ ਜਗੀਰ ਕੌਰ ਦਾ ਲਾਈਵ ਪ੍ਰਸਾਰਣ ਵੀ ਬੰਦ ਕੀਤਾ ਗਿਆ।

ਸਰਕਾਰ ਦੀ ਸਿੱਧੀ ਦਖ਼ਲਅੰਦਾਜ਼ੀ : ਇਸ ਮੌਕੇ ਬੀਬੀ ਜਗੀਰ ਕੌਰ ਵੱਲੋਂ ਇਜਲਾਸ ਤੋਂ ਬਾਅਦ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਈ ਵੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤਬਦੀਲੀ ਨਹੀਂ ਕਰ ਸਕਦੀ ਹੈ। ਕੇਂਦਰ ਦੀ ਸਰਕਾਰ ਹੋਵੇ ਜਾਂ ਸੂਬੇ ਦੀ ਸਰਕਾਰ ਹੋਵੇ, ਇਹ ਸਿੱਧਾ ਸਾਡੇ ਸਿੱਖ ਪੰਥ ਉਤੇ ਹਮਲਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਜਿਹੜੇ ਕਾਰਨਾਂ ਕਰਕੇ ਇਹ ਹਮਲਾ ਹੋਇਆ ਹੈ, ਉਨ੍ਹਾਂ ਗੱਲਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਹੁਕਮ ਜਾਰੀ ਹੋਇਆ ਸੀ ਪਰ ਸ਼੍ਰੋਮਣੀ ਕਮੇਟੀ ਨੇ ਨਹੀਂ ਮੰਨਿਆ ਜਦੋਂਕਿ ਸ਼੍ਰੌਮਣੀ ਕਮੇਟੀ ਨੂੰ ਇਹ ਮੰਨਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਯੂ ਟਿਊਬ ਚੈਨਲ ਦੀ ਗੱਲ ਨਹੀਂ ਹੈ ਕਿਉਂ ਕਿ ਯੂ-ਟਿਊਬ ਚੈਨਲ ਪਹਿਲਾਂ ਤੋਂ ਹੀ ਬਣਿਆ ਹੋਇਆ ਹੈ। ਗੱਲ ਸੈਟੇਲਾਈਟ ਚੈਨਲ ਦੀ ਹੈ ਅਤੇ ਕੌਮ ਬੜੀ ਮਹਾਨ ਹੈ, ਜੋ ਵੀ ਚਾਹੇ ਤਾਂ ਕੌਮ ਨਿਸ਼ਾਵਰ ਹੋਣ ਲਈ ਤਿਆਰ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਖਰਾਬ ਕਰਨ ਵਾਲੀ ਜੜ੍ਹ ਲੱਭਣ ਦੀ ਲੋੜ ਹੈ। ਇਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਸ ਨੂੰ ਠੀਕ ਕਰਨ ਵਾਸਤੇ ਕਮੇਟੀ ਨੂੰ ਆਪਣਾ ਚੈਨਲ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੇ ਰਲ ਕੇ ਸਰਵ ਸੰਮਤੀ ਦੇ ਨਾਲ ਮਤਾ ਪਾਸ ਕੀਤਾ ਹੈ ਕਿ ਸਾਡੇ ਸ਼੍ਰੌਮਣੀ ਕਮੇਟੀ ਦੇ ਕੰਮਾਂ ਵਿੱਚ ਦਖਲਅੰਦਾਜੀ ਨਾ ਕੀਤੀ ਜਾਵੇ।ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਮੋਰਚਾ ਲਗਾਉਣ ਦੀ ਵੀ ਗੱਲ ਕੀਤੀ ਗਈ ਹੈ। ਬੀਬੀ ਨੇ ਕਿਹਾ ਮੁੱਖ ਮੰਤਰੀ ਸਰਦਾਰ ਨਹੀਂ ਹੈ ਅਤੇ ਨਾ ਹੀ ਸਿੰਘ ਹੈ। ਉਨ੍ਹਾਂ ਕਿਹਾ ਕਿ ਅਸੀਂ ਭਗਵੰਤ ਮਾਨ ਦੇ ਕਹਿਣ ਉੱਤੇ ਕੁੱਝ ਨਹੀਂ ਕਰਨਾ। ਮਾਨ ਸਾਨੂੰ ਸੁਝਾਅ ਦੇ ਸਕਦਾ ਹੈ, ਕੋਈ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦਾ ਇਹ ਸਾਡੀ ਮਰਜ਼ੀ ਹੈ ਕਿ ਅਸੀਂ ਚੈਨਲ ਇੱਕ ਨੂੰ ਦੇਣਾ ਹੈ ਜਾਂ ਦੋ ਨੂੰ ਦੇਣਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.