ETV Bharat / state

ਅੰਮ੍ਰਿਤਸਰ: ਆਰਟਿਸਟ ਬਲਜਿੰਦਰ ਸਿੰਘ ਨੇ 9981 ਟੁਥਪਿਕ ਨਾਲ ਬਣਾਇਆ ਸ਼ਿਵਲਿੰਗ

author img

By

Published : Mar 11, 2021, 4:08 PM IST

ਸ਼ਿਵਰਾਤਰੀ ਦੇ ਪਾਵਨ ਤਿਉਹਾਰ ਉੱਤੇ ਸੰਗਤਾਂ ਨੂੰ ਸਮਰਪਿਤ ਅੰਮ੍ਰਿਤਸਰ ਦੇ ਆਰਟਿਸਟ ਬਲਜਿੰਦਰ ਸਿੰਘ ਨੇ ਟੁਥਪਿਕਸ ਨਾਲ ਅਨੋਖਾ ਸ਼ਿਵਲਿੰਗ ਬਣਾਇਆ। ਇਸ ਸ਼ਿਵਲਿੰਗ ਨੂੰ 9981 ਟੁੱਥਪਿਕਸ ਨਾਲ ਤਿਆਰ ਕੀਤਾ ਗਿਆ ਹੈ।

ਫ਼ੋਟੋ
ਫ਼ੋਟੋ

ਅੰਮ੍ਰਿਤਸਰ: ਸ਼ਿਵਰਾਤਰੀ ਦੇ ਪਾਵਨ ਤਿਉਹਾਰ ਉੱਤੇ ਸੰਗਤਾਂ ਨੂੰ ਸਮਰਪਿਤ ਅੰਮ੍ਰਿਤਸਰ ਦੇ ਆਰਟਿਸਟ ਬਲਜਿੰਦਰ ਸਿੰਘ ਨੇ ਟੁੱਥਪਿਕਸ ਨਾਲ ਅਣੋਖਾ ਸ਼ਿਵਲਿੰਗ ਬਣਾਇਆ। ਇਸ ਸ਼ਿਵਲਿੰਗ ਨੂੰ 9981 ਟੁੱਥਪਿਕਸ ਨਾਲ ਤਿਆਰ ਕੀਤਾ ਗਿਆ ਹੈ।

ਆਰਟਿਸਟ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਉੱਤੇ ਉਹ ਸ਼ਿਵ ਭਗਤਾਂ ਨੂੰ ਇੱਕ ਤੋਹਫਾ ਦੇਣਾ ਚਾਹੁੰਦੇ ਸੀ। ਇਸ ਬਾਬਤ ਉਨ੍ਹਾਂ ਨੇ ਇੱਕ ਸ਼ਿਵਲਿੰਗ ਦਾ ਮਾਡਲ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਿਵਲਿੰਗ ਉਨ੍ਹਾਂ ਨੇ 9981 ਟੁਥਪਿਕ ਨਾਲ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟੁਥਪਿਕ ਨੂੰ ਗੂਦ ਨਾਲ ਜੋੜ ਕੇ ਉੱਤੇ ਉਸ ਨੂੰ ਰੰਗਾਂ ਨਾਲ ਸਜਾਇਆ ਹੈ। ਇਸ ਸ਼ਿਵਲਿੰਗ ਨੂੰ ਉਨ੍ਹਾਂ ਨੇ 20 ਦਿਨਾਂ ਵਿੱਚ ਤਿਆਰ ਕੀਤਾ ਹੈ।

ਕਈ ਮਾਡਲ ਤਿਆਰ ਕਰ ਚੁੱਕੇ ਬਲਜਿੰਦਰ ਸਿੰਘ

ਅੰਮ੍ਰਿਤਸਰ: ਆਰਟਿਸਟ ਬਲਜਿੰਦਰ ਸਿੰਘ ਨੇ 9981 ਟੁਥਪਿਕ ਨਾਲ ਬਣਾਇਆ ਸ਼ਿਵਲਿੰਗ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟੁਥਪਿਕ ਦੇ ਕਾਫੀ ਮਾਡਲ ਤਿਆਰ ਕੀਤੇ ਹਨ, ਜਿਸ ਵਿੱਚ ਕੁਝ ਮਾਡਲ ਦੇਸ਼ ਭਗਤੀ ਵਾਲੇ ਹਨ ਤੇ ਕੁਝ ਧਾਰਮਿਕ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਉਨ੍ਹਾਂ ਦੇ ਕੀਰਤ ਦੇ ਸਿਧਾਂਤ ਉੱਤੇ ਇੱਕ ਮਾਡਲ ਬਣਾਇਆ ਸੀ, ਜਿਸ ਵਿੱਚ ਉਨ੍ਹਾਂ ਦਾ ਨਾਂਅ ਵਿਸ਼ਵ ਰਿਕਾਰਡ ਵਿੱਚ ਦਰਜ ਹੋਇਆ ਹੈ। ਦੇਸ਼ ਭਗਤੀ ਵਿੱਚ ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਮਾਡਲ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੁਣ 6 ਵਿਸ਼ਵ ਰਿਕਾਰਡ ਹਨ।

ਸ਼ਿਵਲਿੰਗ ਦੀ ਬਣਤਰ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼ਿਵਲਿੰਗ 10 ਇੰਚ/ਸਾਢੇ 7 ਇੰਚ ਦਾ ਹੈ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਨੇ ਇਹ ਸ਼ਿਵਲਿੰਗ ਕਾਫੀ ਛੋਟਾ ਬਣਾਇਆ ਹੈ ਤੇ ਆਉਣ ਵਾਲੇ ਸਮੇਂ ਉਹ ਸੰਗਤ ਨੂੰ ਇੱਕ ਵੱਡਾ ਸ਼ਿਵਲਿੰਗ ਦਾ ਮਾਡਲ ਬਣਾਉਣਗੇ।

ਪਰਿਵਾਰ ਵੱਲੋਂ ਮਿਲ ਰਿਹਾ ਭਰਪੂਰ ਸਹਿਯੋਗ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਰਿਵਾਰ ਵੱਲੋਂ ਬਹੁਤ ਹੀ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੀ ਕੁੜੀ ਵੀ ਇਸ ਆਰਟ ਨਾਲ ਜੁੜ ਰਹੀ ਹੈ ਜਿਸ ਨੂੰ ਦੇਖ ਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਮਿਲ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.