ਅੰਮ੍ਰਿਤਸਰ : ਬੀਤੇ ਸਾਲ ਨਵੰਬਰ ਮਹੀਨੇ ਵਿਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਭਰਾ ਬ੍ਰਿਜ ਮੋਹਨ ਸੂਰੀ ਨੂੰ ਵੀ ਜਾਨ ਦਾ ਖਤਰਾ ਬਣਿਆ ਹੋਇਆ ਹੈ। ਜਿਸ ਦੀ ਸ਼ਿਕਾਇਤ ਉੰਨਾ ਵੱਲੋਂ ਪੁਲਿਸ ਨੂੰ ਵੀ ਕੀਤੀ ਗਈ ਹੈ। ਦਰਅਸਲ ਬੀਤੇ ਦਿਨ ਬ੍ਰਿਜ ਮੋਹਨ ਸੂਰੀ ਨੂੰ ਬਾਹਰ ਦੇ ਨੰਬਰ ਤੋਂ ਫੋਨ ਆਉਂਦੇ ਹਨ। ਜਿੰਨਾ ਦਾ ਜਵਾਬ ਦਿੱਤਾ ਗਿਆ ਤਾਂ ਅੱਗੋਂ ਧਮਕੀਆਂ ਆਉਣ ਲੱਗੀਆਂ, ਕੁਝ ਹੀ ਸਮੇਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚੱਲਦੀਆਂ ਹਨ, ਜਿਸ ਦਾ ਮੁਕਾਬਲਾ ਵੀ ਬ੍ਰਿਜ ਮੋਹਨ ਸੂਰੀ ਆਪ ਹੀ ਕਰਦੇ ਹਨ।
ਅੱਤਵਾਦੀਆ ਵੱਲੋਂ ਧਮਕੀਆਂ ਦੇ ਆ ਰਹੇ ਫੋਨ: ਇਸ ਪੂਰੇ ਮਾਮਲੇ ਦੀ ਜਾਣਕਾਰੀ ਖੁਦ ਬ੍ਰਿਜ ਮੋਹਨ ਸੂਰੀ ਵੱਲੋਂ ਮੀਡੀਆ ਸਾਹਮਣੇ ਸਬੂਤ ਪੇਸ਼ ਕਰਕੇ ਦਿੱਤੀ ਗਈ। ਉਹਨਾਂ ਦੱਸਿਆ ਕਿ ਕੁਝ ਦਿਨਾਂ ਤੋਂ ਉਹਨਾਂ ਨੂੰ ਵਿਦੇਸ਼ਾ ਤੋਂ ਆ ਰਹੀਆਂ ਜਾਨੋ ਮਾਰਨ ਦੀਆ ਧਮਕੀਆਂ ਅਤੇ ਬੀਤੇ ਰੋਜ ਦੋ ਨੋਜਵਾਨਾਂ ਵਲੋ ਕੀਤੇ ਹਮਲੇ ਸੰਬਧੀ ਜਾਣਕਾਰੀ ਦਿੱਤੀ। ਇਸ ਦੌਰਾਨ ਉਹਨਾਂ ਨੇ ਦਸਿਆ ਕਿ ਭਰਾ ਸੁਧੀਰ ਸੂਰੀ ਦੀ ਮੌਤ ਤੋ ਬਾਅਦ ਲਗਾਤਾਰ ਫੋਨ 'ਤੇ ਅੱਤਵਾਦੀਆ ਵੱਲੋਂ ਧਮਕੀਆਂ ਦੇ ਆ ਰਹੇ ਫੋਨ ਸੰਬਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ, ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆ ਇਹਨਾ ਅੱਤਵਾਦੀਆ ਦੇ ਹੌਸਲੇ ਬੁਲੰਦ ਹੌਣ ਕਾਰਨ ਮੈਨੂੰ ਲਗਾਤਾਰ ਫੋਨ ਆਉਣ ਤੋ ਬਾਅਦ ਮੇਰੇ ਘਰ ਦੇ ਬਾਹਰ ਦੋ ਨੋਜਵਾਨਾਂ ਵੱਲੋਂ ਰੇਲਵੇ ਲੈਣ 'ਤੇ ਪਹੁੰਚ ਕੇ ਹਮਲਾ ਕੀਤਾ। ਜਿਸਦੇ ਚਲਦੇ ਮੈਨੂੰ ਆਤਮ ਸੁਰੱਖਿਆ ਵਿਚ ਗੋਲੀ ਚਲਾਉਣੀ ਪਈ। ਇਸ ਦੇ ਨਾਲ ਹੀ ਉਹਨਾਂ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲੀਆ ਨਿਸ਼ਾਨ ਵੀ ਲਾਏ। ਓਹਨਾ ਕਿਹਾ ਕਿ ਇਸ ਸਭ ਦੇ ਬਾਵਜੂਦ ਪੁਲਿਸ ਨੇ ਕੁਝ ਵੀ ਨਹੀਂ ਕੀਤਾ।
ਇਹ ਵੀ ਪੜ੍ਹੋ : ਕਥਿਤ ਅਸ਼ਲੀਲ ਵੀਡੀਓ ਨੂੰ ਲੈਕੇ ਘਿਰੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ, ਵਿਰੋਧੀਆਂ ਨੇ ਕਾਰਵਾਈ ਦੀ ਕੀਤੀ ਮੰਗ
ਪੁਲਿਸ ਮੁਲਾਜ਼ਮ ਸੁਰੱਖਿਆ ਦੇ ਨਾਮ 'ਤੇ ਖਾਣਾ ਪੁਰਤੀ: ਜਿਸਦੇ ਚਲਦੇ ਮੌਕੇ 'ਤੇ ਪਹੁੰਚੀ ਪੁਲਿਸ ਮੁਕ ਦਰਸ਼ਕ ਬਣੀ ਰਹੀ ਅਤੇ ਬਾਅਦ ਵਿਚ ਸੁਰੱਖਿਆ ਦੇ ਨਾਮ 'ਤੇ ਖਾਨਾਪੂਰਤੀ ਕਰਦਿਆਂ ਦੋ ਮੁਲਾਜਮ ਤਾਇਨਾਤ ਕੀਤੇ ਗਏ। ਪਰ ਕੋਈ ਵੀ ਆਪਣੀ ਡਿਊਟੀ ਨਹੀਂ ਕਰ ਪਾਇਆ,ਇੱਕ ਸੁੱਤਾ ਰਿਹਾ, ਇਕ ਡਰਦਾ ਰਿਹਾ ਦੁਸਰਾ ਪੁਲਿਸ ਮੁਲਾਜ਼ਮ ਸੁਰੱਖਿਆ ਦੇ ਨਾਮ 'ਤੇ ਖਾਣਾ ਪੁਰਤੀ ਕਰਦਾ ਰਿਹਾ ਅਤੇ ਮੈ ਖੁਦ ਜਾਗ ਕੇ ਆਪਣੀ ਸੁਰੱਖਿਆ ਕਰ ਰਿਹਾ ਹਾਂ। ਉਹਨਾਂ ਕਿਹਾ ਕਿ ਮੈਂ ਇੰਨਾ ਅੱਕ ਚੁੱਕਿਆ ਹਾਂ ਕਿ ਹੁਣ ਪੁਲਿਸ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਜੇਕਰ ਸੁਰਖਿਆ ਦੇਣੀ ਹੈ ਤਾਂ ਪੁਰਨ ਤੋਰ 'ਤੇ ਦਿਉ ਨਹੀ ਤੇ ਖਾਣਾ ਪੁਰਤੀ ਨਾ ਕਰੋ। ਕਿਓਂਕਿ ਪੁਲਿਸ ਉਹਨਾ ਨੰਬਰਾ ਦੀ ਤਫਤੀਸ਼ ਨਹੀ ਕਰਦੀ, ਜੋ ਆਏ ਦਿਨ ਸਾਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਹਨ।ਉਹਨਾਂ ਕਿਹਾ ਕਿ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸਾਡੇ ਘਰ ਵਿਚ ਸੋਗ ਹੈ ਸਾਡੇ ਘਰ ਦੋ ਮੌਤਾਂ ਹੋਈਆਂ ਹਨ। ਹੁਣ ਸਾਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਹੀ ਹੈ ਤਾਂ ਸਾਨੂੰ ਆਪ ਹੀ ਮਾਰ ਦਿਓ।ਉਥੇ ਏਸੀਪੀ ਅਭਿਮਨਯੂ ਰਾਣਾ ਨੇ ਮੀਡਿਆ ਨਾਲ਼ ਗੱਲਬਾਤ ਦੋਰਾਨ ਦੱਸਿਆ ਕਿ ਸਾਨੂੰ ਸ਼ਿਵ ਸੈਨਾ ਆਗੂ ਬ੍ਰਿਜ ਮੋਹਨ ਸੂਰੀ ਵੱਲੋ ਸ਼ਿਕਾਇਤ ਆਈ ਸੀ ਅਸੀ ਉਸਦੀ ਜਾਂਚ ਕਰਨ ਲਈ ਆਏ ਹਾਂ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਕਾਰਵਾਈ ਹੋਈ ਅਮਲ ਵਿਚ ਲਿਆਂਦਾ ਜਾਵੇਗਾ।