ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦਿਆ ਲਈ ਅੱਜ ਹੋਣ ਵਾਲੀ ਸਰਬਸਹਿਮਤੀ ਅਤੇ ਚੋਣ ਪ੍ਰਕਿਰਿਆ ਸੰਬਧੀ ਸ਼੍ਰੋਮਣੀ ਕਮੇਟੀ ਵਲੋਂ ਸਾਰੀਆ ਤਿਆਰੀਆਂ ਸੰਪੂਰਨ ਤੌਰ 'ਤੇ ਪੂਰੀਆ ਕਰ ਲਈਆਂ ਗਈਆ ਹਨ। ਇਸ ਦੇ ਨਾਲ ਹੀ, ਸਾਰੇ ਮੈਬਰਾਂ ਨੂੰ ਇਸ ਸੰਬਧੀ ਚਿਠੀਆਂ ਵੀ ਪਾਈਆਂ ਗਈਆਂ ਹਨ। ਸ੍ਰੋਮਣੀ ਕਮੇਟੀ ਦੇ ਮੁੱਖ ਸਕਤਰ ਪ੍ਰਤਾਪ ਸਿੰਘ ਦਾ ਨੇ ਦੱਸਿਆ ਕਿ ਅੱਜ ਦੁਪਿਹਰ ਇਕ ਵਜੋਂ ਤੋਂ ਇਜਲਾਸ ਸੁਰੂ ਕੀਤਾ ਜਾਵੇਗਾ ਜਿਸ ਸੰਬਧੀ ਸਾਰੇ ਮੈਬਰ ਦੀ ਸਰਬਸਹਿਮਤੀ ਜਾਂ ਫਿਰ ਚੋਣ ਪ੍ਰਕਿਰਿਆ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਅਤੇ ਹੋਰ ਅਹੁਦੇਦਾਰਾਂ ਸੰਬਧੀ ਸਹਿਮਤੀ ਹੋਵੇਗੀ। ਇਸ ਸੰਬਧੀ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਪੁਰਾਣੀ ਰਿਵਾਇਤਾ ਅਨੁਸਾਰ ਅੱਜ 9 ਨਵੰਬਰ ਨੂੰ ਇਸ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੰਪੂਰਨ ਹੋਵੇਗਾ।
![SGPC Election Today, SGPC New President](https://etvbharatimages.akamaized.net/etvbharat/prod-images/whatsapp-image-2022-11-09-at-12331-pm1667980716177-77_0911email_1667980729_659.jpeg)
28 ਸਾਲਾਂ ਬਾਅਦ SGPC ਦੇ 2 ਦਿੱਗਜ ਆਗੂ ਆਹਮੋ-ਸਾਹਮਣੇ: ਮੌਜੂਦਾ ਪ੍ਰਧਾਨ ਤੇ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦਾ ਅਕਾਲੀ ਦਲ ਵਿੱਚੋਂ ਕੱਢੀ ਗਈ ਬੀਬੀ ਜਗੀਰ ਕੌਰ ਨਾਲ ਸਖ਼ਤ ਟੱਕਰ ਹੈ। 157 ਮੈਂਬਰ ਪਰਚੀਆਂ ਰਾਹੀਂ ਆਪਣੀ ਵੋਟ ਪਾਉਣਗੇ। 79 ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਦੀ ਜਿੱਤ ਯਕੀਨੀ ਹੈ। ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਬੀਰ ਬਾਦਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਵੀ ਉਨ੍ਹਾਂ ਲਈ ਚੁਣੌਤੀ ਬਣ ਗਈਆਂ ਹਨ। ਬੀਬੀ ਜਗੀਰ ਕੌਰ ਜੋ ਕਈ ਵਾਰ ਅਕਾਲੀ ਦਲ ਤੋਂ ਚੋਣ ਲੜ ਚੁੱਕੀ ਹੈ ਅਤੇ ਬਾਦਲ ਪਰਿਵਾਰ ਦੇ ਸਮਰਥਨ ਨਾਲ ਤਿੰਨ ਵਾਰ ਪ੍ਰਧਾਨ ਚੁਣੀ ਗਈ ਹੈ। ਉਸ ਨੇ ਖੁੱਲ੍ਹ ਕੇ ਸਾਹਮਣੇ ਆ ਕੇ ਅਕਾਲੀ ਦਲ ਵਿਰੁੱਧ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
![SGPC Election Today, SGPC New President](https://etvbharatimages.akamaized.net/etvbharat/prod-images/whatsapp-image-2022-11-09-at-12329-pm1667980716182-75_0911email_1667980729_684.jpeg)
157 ਮੈਂਬਰ ਹੀ ਕਰ ਸਕਣਗੇ ਮਤਦਾਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ ਹੋਣਗੀਆਂ। ਬੀਬੀ ਜਗੀਰ ਕੌਰ ਅਤੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਚਕਾਰ ਮੁਕਾਬਲਾ ਹੋਵੇਗਾ। ਸਿਰਫ਼ 157 ਮੈਂਬਰ ਹੀ ਵੋਟ ਪਾ ਸਕਣਗੇ। ਕੁੱਲ 185 ਮੈਂਬਰਾਂ ਵਿੱਚੋਂ 26 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੋ ਮੈਂਬਰਾਂ ਸੁੱਚਾ ਸਿੰਘ ਲੰਗਾਹ ਅਤੇ ਸ਼ਰਨਜੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ।
ਅਕਾਲੀ ਦਲ ਦੀ ਖਾਸਮ-ਖਾਸ ਬੀਬੀ ਜਗੀਰ ਕੌਰ ਦੇ ਮੈਦਾਨ ਵਿੱਚ ਆਉਣ ਕਾਰਨ ਅਕਾਲੀ ਦਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸੁਖਦੇਵ ਸਿੰਘ ਢੀਂਡਸਾ ਨੇ ਮੰਗਲਵਾਰ ਹੀ ਬੀਬੀ ਜਗੀਰ ਕੌਰ ਨੂੰ ਸਮਰਥਨ ਦਿੱਤਾ ਸੀ। ਮੀਡੀਆ ਨੂੰ ਅੰਦਰ ਜਾਣ ਦੀ ਮਨਾਹੀ ਸੀ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅੰਦਰਲੀ ਕਵਰੇਜ ਅਸੀਂ ਮੀਡੀਆ ਨੂੰ ਖੁਦ ਦੇਵਾਂਗੇ। ਅੱਜ ਹਾਲ ਅੰਦਰ ਭਾਰੀ ਹੰਗਾਮਾ ਹੋ ਸਕਦਾ ਹੈ। ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਹਰਜਿੰਦਰ ਸਿੰਘ ਧਾਮੀ ਦਾ ਸਮਰਥਨ ਕੀਤਾ।
![SGPC Election Today, SGPC New President](https://etvbharatimages.akamaized.net/etvbharat/prod-images/whatsapp-image-2022-11-09-at-12329-pm1667980716182-75_0911email_1667980729_684.jpeg)
ਅਕਾਲੀ ਦਲ ਨੇ ਹਰਜਿੰਦਰ ਧਾਮੀ ਨੂੰ ਐਲਾਨਿਆਂ ਉਮੀਦਵਾਰ: ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੀ ਉੱਥਲ ਪੁੱਥਲ ਵਿਚਕਾਰ ਹੁਣ ਐੱਸਜੀਪਸੀ ਦੀਆਂ ਚੋਣਾਂ (SGP elections) ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਐੱਸਜੀਪਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੀ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਰਕਰਾਂ ਅਤੇ ਸੀਨੀਅਰ ਅਕਾਲੀ ਦਲ ਲੀਡਰਾਂ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੋਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਤੌਰ ਪ੍ਰਧਾਨ ਉਮੀਦਵਾਰ ਐਲਾਨਿਆ ਗਿਆ।
![SGPC Election Today, SGPC New President](https://etvbharatimages.akamaized.net/etvbharat/prod-images/whatsapp-image-2022-11-09-at-12331-pm1667980716177-77_0911email_1667980729_659.jpeg)
SGPC ਚੋਣ ਨੂੰ ਲੈ ਕੇ ਵਿਵਾਦ, ਬੀਬੀ ਜਗੀਰ ਕੌਰ ਦੇ ਬਾਗੀ ਤੇਵਰ: ਪਿਛਲੇ ਕੁਝ ਦਿਨ੍ਹਾਂ ਤੋਂ ਐਸਜੀਪੀਸੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਨੁਸ਼ਾਸਨਿਕ ਪਾਰਟੀ ਅਤੇ ਬੀਬੀ ਜਗੀਰ ਕੌਰ ਵਿੱਚ ਕਾਫੀ ਖਿੱਚੋਤਾਣ ਚੱਲ ਰਹੀ ਹੈ। ਬੀਬੀ ਜਗੀਰ ਕੌਰ ਖੁੱਲ੍ਹ ਕੇ ਮੀਡੀਆ ਦੇ ਸਾਹਮਣੇ ਆਏ। ਜਲੰਧਰ ਦੇ ਪੰਜਾਬ ਪ੍ਰੈੱਸ ਕਲੱਬ ਵਿਖੇ ਬੀਬੀ ਜਗੀਰ ਕੌਰ ਨੇ ਐਸਜੀਪੀਸੀ ਚੋਣਾਂ ਲੜਨ ਦਾ ਐਲਾਨ ਵੀ ਕੀਤਾ ਸੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੋਈ ਇਕ ਵਿਅਕਤੀ ਉਨ੍ਹਾਂ ਨੂੰ ਪਾਰਟੀ ਚੋਂ ਬਾਹਰ ਨਹੀਂ ਕੱਢ ਸਕਦਾ। ਉਨ੍ਹਾਂ ਨੇ ਸਾਫ ਕੀਤਾ ਕਿ ਉਹ ਇੱਕ ਲੰਮੇ ਸਮੇਂ ਤੋਂ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਨੇ ਅਤੇ ਕਦੀ ਵੀ ਕੋਈ ਪਾਰਟੀ ਵਿਰੋਧੀ ਗੱਲ ਨਹੀਂ ਕੀਤੀ। ਬੀਬੀ ਜਗੀਰ ਕੌਰ ਨੇ ਐਸਜੀਪੀਸੀ ਚੋਣਾਂ ਲਈ ਆਪਣੇ ਏਜੰਡੇ ਵੀ ਕਲੀਅਰ ਕੀਤੇ ਸਨ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਲਿਫਾਫਾ ਕਲਚਰ ਦੀ ਨਿਖੇਧੀ ਕੀਤੀ ਸੀ।
ਅਕਾਲੀ ਦਲ ਦੀ ਜਗੀਰ ਕੌਰ 'ਤੇ ਸਖ਼ਤ ਕਾਰਵਾਈ: ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਬਾਗੀ ਹੋਏ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਬਾਹਰ ਕੱਢ (Akali Dal expelled Jagir Kaur from the party) ਦਿੱਤਾ ਹੈ। ਇਸ ਸਬੰਧੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆ ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਦਾ ਅਨੁਸ਼ਾਸ਼ਨ ਭੰਗ ਕਰਨ ਉੱਤੇ ਬੀਬੀ ਜਗੀਰ ਕੌਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਵੱਖ ਕੀਤਾ ਜਾਂਦਾ ਹੈ ਤੇ ਹੁਣ ਅਕਾਲੀ ਦਲ ਦੇ ਕਿਸੇ ਵੀ ਵਰਕਰ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਕੋਈ ਵਰਕਰ ਉਨ੍ਹਾਂ ਨਾਲ ਗੱਲਬਾਤ ਕਰੇਗਾ।
![SGPC Election Today, SGPC New President](https://etvbharatimages.akamaized.net/etvbharat/prod-images/whatsapp-image-2022-11-09-at-12329-pm1667980716182-75_0911email_1667980729_684.jpeg)
ਪਾਰਟੀ ਤੋਂ ਕੱਢੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਬਿਆਨ: ਇਸ ਸਬੰਧੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਇੱਕ ਵਿਅਕਤੀ ਦੀ ਨਹੀਂ ਹੈ, ਪਾਰਟੀ ਸਾਰੇ ਲੋਕਾਂ ਨੂੰ ਮਿਲਾਕੇ ਬਣਦੀ ਹੈ। ਉਹਨਾਂ ਨੇ ਕਿਹਾ ਕਿ 2 ਜਾਂ 3 ਵਿਅਕਤੀ ਬੈਠਕੇ ਕਿਸੇ ਨੂੰ ਵੀ ਪਾਰਟੀ ਵਿੱਚੋਂ ਕੱਢ ਨਹੀਂ ਸਕਦੇ ਹਨ। ਉਹਨਾਂ ਨੇ ਕਿਹਾ ਕਿ ਪਾਰਟੀ ਦੀ ਢਾਂਚਾ ਤਾਂ ਪਹਿਲਾਂ ਹੀ ਭੰਗ ਹੋਇਆ ਹੈ। ਬੀਬੀ ਨੇ ਕਿਹਾ ਕਿ ਮੈਂ ਪੁੱਛਿਆ ਸੀ ਕਿ ਅਨੁਸ਼ਾਸ਼ਨੀ ਕਮੇਟੀ ਕਿਸ ਮਤੇ ਨਾਲ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਮੇਟੀ ਨੂੰ ਸਾਡੇ ਸਵੀਧਾਨ ਨੇ ਕਾਨੂੰਨ ਪਤਾ ਹਨ ? ਉਨ੍ਹਾਂ ਨੇ ਕਿਹਾ ਕਿ ਮੇਰੇ ਖਿਲਾਫ ਕੋਈ ਸ਼ਿਕਾਇਤ ਨਹੀਂ ਹੋਈ ਨਾ ਕੋਈ ਇਲਜ਼ਾਮ ਲੱਗਾ ਹੈ, ਇਸ ਕਰਕੇ ਮੈਨੂੰ ਪਾਰਟੀ ਵਿੱਚੋਂ ਕੱਢਿਆ ਨਹੀਂ ਜਾ ਸਕਦਾ ਹੈ।
ਇਹ ਵੀ ਪੜ੍ਹੋ: ਅੱਜ ਹੋਵੇਗੀ SGPC ਦੇ ਪ੍ਰਧਾਨ ਦੀ ਚੋਣ, ਜਾਣੋ ਕਿਵੇਂ ਹੋਂਦ ’ਚ ਆਈ ਸਿੱਖਾਂ ਦੀ ਸਰਬ ਉੱਚ ਸੰਸਥਾ