ਅੰਮ੍ਰਿਤਸਰ: ਜ਼ਿਲ੍ਹੇ ਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰੋਸ ਵੱਜੋ ਲੱਡੂ ਵੀ ਵੰਡੇ। ਇਸ ਦੌਰਾਨ ਯੂਥ ਵਿੰਗ ਆਗੂ ਲਾਲੀ ਰਣੀਕੇ ਅਤੇ ਹੋਰ ਯੂਥ ਅਕਾਲੀ ਦਲ ਦੇ ਆਗੂਆਂ ਨੇ ਦੱਸਿਆ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ’ਚ ਪਈ ਫੁੱਟ ਅਤੇ ਆਪਣੇ ਨਾਰਾਜ਼ ਐਮਪੀ ਅਤੇ ਐਮਐਲਏ ਨੂੰ ਖੁਸ਼ ਕਰਨ ਲਈ ਵਿਧਾਇਕਾ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਰਹੇ ਹਨ।
ਯੂਥ ਵਿੰਗ ਆਗੂ ਲਾਲੀ ਰਣੀਕੇ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾ ਚ ਆਉਣ ਤੋਂ ਪਹਿਲਾਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਇਸ ਵਾਅਦੇ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਦੇ ਘਰਾਂ ’ਚ ਨੌਕਰੀਆਂ ਦੇਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਪੰਜਾਬ ਸਰਕਾਰ ਬਹੁਤ ਹੀ ਸ਼ਰਮਨਾਕ ਕਾਰਾ ਹੈ ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਉਨ੍ਹਾਂ ਕਿਹੜੀ ਸਰਕਾਰ ਹੱਥ ਆਪਣਾ ਭਵਿੱਖ ਸੁਰੱਖਿਤ ਕਰਨ ਲਈ ਸੌਂਪਿਆ ਸੀ ਜੋ ਖੁਦ ਦੇ ਮੰਤਰੀਆ ਦੀ ਖੁਸ਼ੀ ਨੂੰ ਦੇਖਦਿਆਂ ਨੋਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਕੁਲਜੀਤ ਸਿੰਘ ਨਾਗਰਾ ਨੇ ਦਿਖਾਏ ਆਪਣੇ ਹੀ ਸਰਕਾਰ ਨੂੰ ਤਿੱਖੇ ਤੇਵਰ