ETV Bharat / state

ਸ਼੍ਰੋਮਣੀ ਅਕਾਲੀ ਦਲ ਵੱਲੋਂ 25 ਕਰੋੜ ਦੇ ਫੰਡ ਨਾਲ ਟਰਾਂਸਪੋਰਟਰ ਭਲਾਈ ਬੋਰਡ ਬਣਾਉਣ ਦਾ ਐਲਾਨ

ਅੰਮ੍ਰਿਤਸਰ ਵਿਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ (President of the Shiromani Akali) ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਰਕਾਰ ਆਉਣ ਤੇ 25 ਕਰੋੜ ਰੁਪਏ ਦੇ ਫੰਡ (Fund of Rs. 25 crore) ਨਾਲ ਟਰਾਂਸਪੋਰਟ ਭਲਾਈ ਬੋਰਡ ਲਿਆਂਦਾ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ ਵੱਲੋਂ 25 ਕਰੋੜ ਦੇ ਫੰਡ ਨਾਲ ਟਰਾਂਸਪੋਰਟਰ ਭਲਾਈ ਬੋਰਡ ਬਣਾਉਣ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਵੱਲੋਂ 25 ਕਰੋੜ ਦੇ ਫੰਡ ਨਾਲ ਟਰਾਂਸਪੋਰਟਰ ਭਲਾਈ ਬੋਰਡ ਬਣਾਉਣ ਦਾ ਐਲਾਨ
author img

By

Published : Dec 29, 2021, 7:28 PM IST

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ (Akali Dal and BSP coalition government) ਬਣਨ ’ਤੇ ਸੂਬੇ ਵਿਚ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ ਅਤੇ 25 ਕਰੋੜ ਰੁਪਏ ਫੰਡ ਨਾਲ ਟਰਾਂਸਪੋਰਟਰ ਭਲਾਈ ਬੋਰਡ ਬਣਾਇਆ ਜਾਵੇਗਾ। ਉਨ੍ਹਾਂ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਗੱਠਜੋੜ ਸਰਕਾਰ ਆਟੋ ਰਿਕਸ਼ਾ ਦੀ ਥਾਂ ’ਤੇ ਈ ਰਿਕਸ਼ਾ ਲਿਆਉਣ ਵਾਸਤੇ ਉਦਾਰ ਨੀਤੀ ਲਿਆਵੇਗੀ।

'ਟਰੱਕ ਯੂਨੀਅਨਾਂ ਨੂੰ ਬਹਾਲ ਕੀਤਾ ਜਾਵੇਗਾ'

ਅਕਾਲੀ ਦਲ ਦੇ ਟਰਾਂਸਪੋਰਟ ਵਿੰਗ (Transport Wing) ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਕਾਂਗਰਸ ਸਰਕਾਰ ਨੇ ਟਰੱਕ ਯੂਨੀਅਨਾਂ ਖਤਮ ਕਰ ਕੇ ਛੋਟੇ ਟਰੱਕ ਅਪਰੇਟਰਾਂ ਤੋਂ ਰੋਜ਼ੀ ਰੋਟੀ ਦਾ ਸਾਧਨ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਟਰੱਕ ਯੂਨੀਅਨਾਂ (Truck Unions) ਬਹਾਲ ਕਰ ਕੇ ਛੋਟੇ ਟਰੱਕ ਅਪਰੇਟਰਾਂ ਦੇ ਰੋਜ਼ਗਾਰ (Employment of truck operators) ਦੇ ਸਾਧਨ ਬਹਾਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਵੀ ਬਣਾਵਾਂਗੇ ਕਿ ਸਿਆਸੀ ਦਖਲ ਸਮੇਤ ਟਰੱਕ ਯੂਨੀਅਨਾਂ ਦੇ ਕੰਮ ਵਿਚ ਕੋਈ ਦਖਲ ਨਾ ਹੋਵੇ ਅਤੇ ਨਿਯਮ ਤੈਅ ਕੀਤੇ ਜਾਣਗੇ ਕਿ ਸਿਰਫ ਯੂਨੀਅਨ ਮੈਂਬਰ ਹੀ ਇਸਦੇ ਪ੍ਰਧਾਨ ਬਣ ਸਕਣਗੇ।

'ਟਰਾਂਸਪੋਰਟਰ ਭਲਾਈ ਬੋਰਡ ਗਠਿਤ ਕਰਨ ਦਾ ਐਲਾਨ'

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਟਰੱਕ ਯੂਨੀਅਨਾਂ, ਵਪਾਰ ਦੇ ਪ੍ਰਤੀਨਿਧਾਂ ਤੇ ਸਰਕਾਰੀ ਪ੍ਰਤੀਨਿਧਾਂ ਨੁੰ ਲੈ ਕੇ ਤਾਲਮੇਲ ਕਮੇਟੀਆਂ ਬਣਾਵਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟਰੱਕ ਅਪਰੇਟਰਾਂ ਅਤੇ ਇੰਡਸਟਰੀ ਦੇ ਹਿੱਤਾਂ ਦੀ ਰਾਖੀ ਹੋ ਸਕੇ। ਉਹਨਾਂ ਨੇ 25 ਕਰੋੜ ਰੁਪਏ ਦੇ ਫੰਡ ਨਾਲ ਟਰਾਂਸਪੋਰਟਰ ਭਲਾਈ ਬੋਰਡ ਗਠਿਤ ਕਰਨ ਦਾ ਵੀ ਐਲਾਨ ਕੀਤਾ।

'ਸਾਲਾਨਾ ਸਟਿੱਕਰ ਜਾਰੀ'

ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਟਰੱਕ ਸਨਅਤ ਦੀ ਭਲਾਈ ਵਾਸਤੇ ਹੋਰ ਕਦਮ ਵੀ ਚੁੱਕੇ ਜਾਣਗੇ ਜਿਵੇਂ ਲੋਕਲ ਟਰੱਕ ਯੂਨੀਅਨਾਂ ਨੂੰ ਟੈਂਡਰਾਂ ਵਿਚ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਲਾਨਾ ਸਟਿੱਕਰ ਜਾਰੀ ਕਰ ਕੇ ਟਰੱਕਾਂ ਵਾਲਿਆਂ ਦੀ ਹੁੰਦੀ ਖੱਜਲ ਖੁਆਰੀ ਵੀ ਬੰਦ ਕਰਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਕਿਸੇ ਵੀ ਟਰੱਕ ਵਾਲੇ ਨੁੰ ਰਸਤੇ ਵਿਚ ਕਾਗਜ਼ ਚੈਕ ਕਰਨ ਦੇ ਨਾਂ ’ਤੇ ਖਜੱਲ ਖੁਆਰ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਪੋਰਟੇਬਲ ਕੰਢੇ ਸ਼ੁਰੂ ਕੀਤੇ ਜਾਣਗੇ ਤਾਂ ਜੋ ਹਾਈਵੇ 'ਤੇ ਓਵਰਲੋਡਿੰਗ ਖਤਮ ਕੀਤੀ ਜਾ ਸਕੇ ਅਤੇ ਸੈਪਸ਼ਲ ਡਰਾਈਵਰ ਸਕੂਲ ਸਾਰੇ ਜ਼ਿਲ੍ਹਾ ਹੈਡਕੁਆਟਰਾਂ ਵਿਚ ਖੋਲ੍ਹੇ ਜਾਣਗੇ। ਜਿਹਨਾਂ ਵਿਚ ਨੌਜਵਾਨਾਂ ਨੂੰ ਭਾਰੀ ਵਾਹਨ ਚਲਾਉਣ ਲਈ ਡਰਾਇਵਿੰਗ ਲਾਇਸੰਸ ਜਾਰੀ ਕੀਤੇ ਜਾਣਗੇ। ਪੋਰਟੇਬਲ ਭਾਰ ਤੋਲਨ ਵਾਲੇ ਕੰਡੇ ਲਿਆ ਕੇ ਹਾਈਵੇ ’ਤੇ ਭਾਰ ਚੈਕ ਕੀਤਾ ਜਾਵੇਗਾ ਤੇ ਓਵਰ ਲੋਡਿੰਗ ਦਾ ਖਾਤਮਾ ਕੀਤਾ ਜਾਵੇਗਾ।

'ਸਕੂਲ ਵੈਨਾਂ ਦੇ ਟੈਕਸ ਘਟਾਏ ਜਾਣਗੇ'

ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗੱਠਜੋੜ ਸਕੂਲ ਵੈਨਾਂ ਵਾਲਿਆਂ ਦੀਆਂ ਮੁਸ਼ਕਿਲਾਂ ਤੋਂ ਵੀ ਜਾਣੂ ਹੈ।ਜਿਨ੍ਹਾਂ ਨੂੰ ਭਾਰੀ ਟੈਕਸ ਭਰਨੇ ਪੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਕਮਰਸ਼ੀਅਲ ਵਾਹਨਾਂ ਦੇ ਮੁਕਾਬਲੇ ਸਕੂਲ ਵੈਨਾਂ ਲਈ ਰੋਡ ਟੈਕਸ ਘਟਾਵਾਂਗੇ।

'ਈ ਰਿਕਸ਼ਾ ਲਈ ਉਦਾਰਵਾਦੀ ਸਕੀਮ'

ਅਕਾਲੀ ਦਲ ਦੇ ਪ੍ਰਧਾਨ ਨੇ ਆਟੋ ਰਿਕਸ਼ਾ ਡਰਾਈਵਰਾਂ ਵਾਸਤੇ ਵੀ ਵੱਡੀ ਰਾਹਤ ਦਾ ਐਲਾਨ ਕਰਦੇ ਕਿਹਾ ਕਿ ਅਗਲੀ ਸਰਕਾਰ ਇਕ ਉਦਾਰ ਸਕੀਮ ਲਿਆਏਗੀ ਤਾਂ ਜੋ ਆਟੋ ਰਿਕਸ਼ਾ ਦੀ ਥਾਂ ਈ ਰਿਕਸ਼ਾ ਸ਼ੁਰੂ ਕੀਤੇ ਜਾ ਸਕਣ। ਉਨ੍ਹਾਂ ਕਿਹਾ ਹੈ ਕਿ ਈ ਰਿਕਸ਼ਾ ਲਈ ਕੋਈ ਵੀ ਰਜਿਸਟਰੇਸ਼ਨ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਡਰਾਈਵਰ, ਕੰਡਕਟਰ ਤੇ ਰਿਕਸ਼ਾ ਮਾਲਕਾਂ ਦਾ ਵੀ 10 ਲੱਖ ਰੁਪਏ ਦਾ ਐਕਸੀਡੈਂਟਲ ਤੇ ਸਿਹਤ ਬੀਮਾ ਕੀਤਾ ਜਾਵੇਗਾ ਅਤੇ ਨਾਲ ਹੀ ਕੁਦਰਤੀ ਮੌਤ ਹੋਣ 'ਤੇ ਤਿੰਨ ਲੱਖ ਰੁਪਏ ਤੇ ਹਾਦਸੇ ਵਿਚ ਮੌਤ ਹੋਣ 'ਤੇ 4 ਲੱਖ ਰੁਪਏ ਦਾ ਬੀਮਾ ਹੋਵੇਗਾ।

ਡਰਾਈਵਿੰਗ ਸਕੂਲ ਬਣਾਏ ਜਾਣਗੇ

ਸ੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੈਵੀ ਡਰਾਈਵਿੰਗ ਲਾਇਸੰਸਾਂ ਵਾਸਤੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਸਪੈਸ਼ਲ ਡਰਾਈਵਿੰਗ ਸਿਖਲਾਈ ਸਕੂਲ ਬਣਾਏ ਜਾਣਗੇ ਤਾਂ ਜੋ ਨੌਜਵਾਨ ਸਿਖਲਾਈ ਲੈ ਕੇ ਦੇਸ਼ ਵਿਦੇਸ਼ ਵਿਚ ਰੋਜ਼ਗਰ ਹਾਸਲ ਕਰ ਸਕਣ।

ਇਹ ਵੀ ਪੜੋ:ਪੰਜਾਬ ਰੋਡਵੇਜ਼ ਦੇ ਡਰਾਈਵਰ ਬਣੇ ਸੀਐੱਮ ਚੰਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.