ਅੰਮ੍ਰਿਤਸਰ: ਤਰਨਤਾਰਨ ਬੰਬ ਕਾਂਡ (Tarantaran Bomb Blast) ਮਾਮਲੇ 'ਚ ਜੇਲ 'ਚ ਬੰਦ ਮਲਕੀਤ ਸਿੰਘ ਉਰਫ ਸ਼ੇਰ ਸਿੰਘ ਦੀ ਗੁਰੂ ਨਾਨਕ ਹਸਪਤਾਲ ਵਿਖੇ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਉਹ ਦੋ ਸਾਲ ਤੋਂ ਹਸਪਤਾਲ ਵਿੱਚ ਦਾਖਿਲ ਸੀ ਅਤੇ ਉਹ ਪਿੰਡ ਕੋਟਲਾ ਗੁਜਰਾ ਦਾ ਰਹਿਣ ਵਾਲਾ ਸੀ। ਇਸ ਮੌਕੇ ਮ੍ਰਿਤਕ ਦੇ ਭਰਾ ਰਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2019 ਨੂੰ ਸਤੰਬਰ 4 ਤਾਰੀਕ ਨੂੰ ਤਰਨਤਾਰਨ ਵਿੱਚ ਬੰਬ ਧਮਾਕੇ ਵਿਚ ਇਸ ਦਾ ਨਾਂ ਸਾਹਮਣੇ ਆਇਆ ਸੀ।
ਜੇਲ ਸੁਪਰੀਡੈਂਟ ਨੇ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਸੀ ਇਲਾਜ ਲਈ
ਐੱਨ.ਆਈ.ਏ. ਦੀ ਟੀਮ ਵਲੋਂ ਇਸਦੀ ਗ੍ਰਿਫਤਾਰੀ ਕੀਤੀ ਗਈ ਸੀ, ਜਿਸ ਮਗਰੋਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਅਸੀਂ ਤਰਨਤਾਰਨ ਵਿੱਚ ਕਿਸੇ ਨੂੰ ਜਾਣਦੇ ਵੀ ਨਹੀਂ। ਜੇਲ ਸੁਪ੍ਰੀਡੈਂਟ ਨੇ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਸੀ ਜਿੱਥੋਂ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨੇ ਪੀ.ਜੀ.ਆਈ. ਰੈਫਰ ਕਰ ਦਿੱਤਾ। ਪੀਜੀਆਈ ਵਾਲਿਆਂ ਨੇ ਜਗ੍ਹਾ ਨਾ ਹੋਣ ਕਰਕੇ ਫਿਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭੇਜਿਆ। ਐਨ.ਆਈ.ਏ ਦੀ ਟੀਮ ਨੇ ਸ਼ੇਰ ਸਿੰਘ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ।
ਲੰਬੀ ਬੀਮਾਰੀ ਤੋਂ ਪੀੜਤ ਸੀ ਸ਼ੇਰ ਸਿੰਘ
ਜਿਸ ਵਿੱਚ ਦੋ ਲੋਕ ਮਾਰੇ ਗਏ ਸਨ। ਉਹ ਲੰਮੀ ਬਿਮਾਰੀ ਤੋਂ ਪੀੜਿਤ ਸੀ। ਜਿਸ ਤੋਂ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਕਲ ਰਾਤ ਨੂੰ ਉਸ ਦੀ ਮੌਤ ਹੋ ਗਈ। ਪੀੜਿਤ ਪਰਿਵਾਰ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਲਾਪਰਵਾਹੀ ਤੇ ਜੇਲ ਪ੍ਰਸ਼ਾਸਨ ਕਾਰਨ ਸ਼ੇਰ ਸਿੰਘ ਦੀ ਮੌਤ ਹੋ ਗਈ ਹੈ ਅਸੀਂ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।
ਇਹ ਵੀ ਪੜ੍ਹੋ- ਛੇਤੀ ਹੀ ਸੁਣਿਆ ਜਾਵੇਗਾ ਡਰੱਗਸ ਕੇਸ, ਹੋਵੇਗੀ ਫੀਜੀਕਲ ਸੁਣਵਾਈ