ETV Bharat / state

ਕਿਸਾਨਾਂ ਨੂੰ ਲੈਕੇ SGPC ਪ੍ਰਧਾਨ ਦੀ PM ਮੋਦੀ ਨੂੰ ਅਪੀਲ

SGPC ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕੇਂਦਰ ਸਰਕਾਰ (Central Government) ਦਾ ਧੰਨਵਾਦ ਕੀਤਾ ਹੈ। ਮੀਡੀਆ ਦੇ ਮੁਖਾਤਿਬ ਹੋਈ ਐੱਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ (SGPC President Bibi Jagir Kaur) ਨੇ ਕਿਹਾ ਕਿ ਕੇਂਦਰ ਸਰਕਾਰ (Central Government) ਅਤੇ ਪਾਕਿਸਤਾਨ ਸਰਕਾਰ (Government of Pakistan) ਦਾ ਸਾਡੇ ਵੱਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਾਂਦਾ ਹੈ।

ਕਿਸਾਨਾਂ ਨੂੰ ਲੈਕੇ SGPC ਪ੍ਰਧਾਨ ਦੀ PM ਮੋਦੀ ਨੂੰ ਅਪੀਲ
ਕਿਸਾਨਾਂ ਨੂੰ ਲੈਕੇ SGPC ਪ੍ਰਧਾਨ ਦੀ PM ਮੋਦੀ ਨੂੰ ਅਪੀਲ
author img

By

Published : Nov 16, 2021, 9:33 PM IST

ਅੰਮ੍ਰਿਤਸਰ: SGPC ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕੇਂਦਰ ਸਰਕਾਰ (Central Government) ਦਾ ਧੰਨਵਾਦ ਕੀਤਾ ਹੈ। ਮੀਡੀਆ ਦੇ ਮੁਖਾਤਿਬ ਹੋਈ ਐੱਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ (SGPC President Bibi Jagir Kaur) ਨੇ ਕਿਹਾ ਕਿ ਕੇਂਦਰ ਸਰਕਾਰ (Central Government) ਅਤੇ ਪਾਕਿਸਤਾਨ ਸਰਕਾਰ (Government of Pakistan) ਦਾ ਸਾਡੇ ਵੱਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਐੱਸ.ਜੀ.ਪੀ.ਸੀ. (SGPC) ਵੱਲੋਂ ਇੱਕ ਜਥਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਇਹ ਜਥਾ ਹਰ ਸਾਲ ਕਮੇਟੀ ਵੱਲੋਂ ਭੇਜਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਜਥੇ ਨਾਲ 1500 ਦੇ ਕਰੀਬ ਸ਼ਰਧਾਲੂਆਂ ਨੂੰ ਜਾਣ ਦੀ ਮਨਜੂਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਜਥੇ ਵਿੱਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਦੀ ਫੀਸ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਲੋਂ ਅਦਾ ਕੀਤੀ ਜਾਵੇਗੀ।

ਕਿਸਾਨਾਂ ਨੂੰ ਲੈਕੇ SGPC ਪ੍ਰਧਾਨ ਦੀ PM ਮੋਦੀ ਨੂੰ ਅਪੀਲ

ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ (Government of Punjab) ‘ਤੇ ਸਿਆਸਤੀ ਤੰਜ਼ ਵੀ ਕਸੇ ਹਨ। ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਬੋਲਿਦਆ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਪਹਿਲਾਂ ਆਪ ਤਾਂ ਖੇਤੀ ਕਾਨੂੰਨਾਂ (Agricultural laws) ਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਰੱਦ ਕਰਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ (Shiromani Committee) ਅਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਹਮੇਸ਼ਾ ਹੀ ਮੰਗ ਕੀਤੀ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਕੇਂਦਰ ਵਿੱਚ ਰੱਦ ਹੋਣ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ (Government of Punjab) ਵੱਲੋਂ ਰੱਦ ਕੀਤੇ ਜਾਣ।

ਇਸ ਮੌਕੇ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਨੂੰ ਅਪੀਲ ਕਰਦਿਆ ਕਿਹਾ ਕਿ ਜਿਵੇਂ ਉਨ੍ਹਾਂ ਨੇ ਕਰਤਾਰਪੁਰ ਕੌਰੀਡੋਰ ਨੂੰ ਖੁੱਲ ਕੇ ਸਿੱਖ ਸੰਗਤ ਨੂੰ ਵੱਡੀ ਸੌਗਾਤ ਦਿੱਤੀ ਹੈ, ਠੀਕ ਉਸੇ ਤਰ੍ਹਾਂ ਇਨ੍ਹਾਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ (Farmers) ਨੂੰ ਵੀ ਵੱਡੇ ਸੌਗਾਤ ਦੇ ਦੇਣ ਤਾਂ ਜੋ ਪਿਛਲੇ ਲੰਬੇ ਸਮੇਂ ਤੇ ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਕਿਸਾਨਾਂ ਆਪੋ-ਆਪਣੇ ਘਰਾਂ ਨੂੰ ਪਰਤ ਜਾਣ ਅਤੇ ਗੁਰਦੁਆਰਿਆ ਵਿੱਚ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ।

ਇਹ ਵੀ ਪੜ੍ਹੋ:18 ਨੂੰ ਕਰਤਾਰਪੁਰ ਸਾਹਿਬ ਜਾਵੇਗੀ ਪੰਜਾਬ ਕੈਬਨਿਟ ਦੀ ਟੀਮ

ETV Bharat Logo

Copyright © 2024 Ushodaya Enterprises Pvt. Ltd., All Rights Reserved.