ETV Bharat / state

Safar-E-Shahadat: SGPC ਦੇ ਇਤਰਾਜ਼ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਲਿਆ ਵਾਪਿਸ - Gurcharan singh garewal

SGPC On Matmi Bigal: ਸ਼ਹੀਦੀ ਦਿਹਾੜੇ ‘ਤੇ ਮਾਤਮੀ ਬਿਗਲ ਵਜਾਉਣ ਦੇ ਮੁੱਖ ਮੰਤਰੀ ਮਾਨ ਦੇ ਐਲਾਨ ਤੋਂ ਬਾਅਦ ਐਸ ਜੀ ਪੀਸੀ ਵੱਲੋਂ ਇਤਰਾਜ ਜਤਾਇਆ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਤਮੀ ਬਿਗਲ ਵਜਾਉਣ ਵਾਲਾ ਫੈਸਲਾ ਵਾਪਿਸ ਲੈ ਲਿਆ ਗਿਆ ਹੈ। CM ਮਾਨ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

SGPC appealed to Chief Minister Mann to withdraw the decision to sound the matmi bigal
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ SGPC ਨੇ ਮੁੱਖ ਮੰਤਰੀ ਮਾਨ ਨੂੰ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਵਾਪਿਸ ਲੈਣ ਲਈ ਕੀਤੀ ਅਪੀਲ
author img

By ETV Bharat Punjabi Team

Published : Dec 24, 2023, 10:58 AM IST

Updated : Dec 24, 2023, 4:54 PM IST

ਪੰਜਾਬ ਸਰਕਾਰ ਦੇ ਫੈਸਲੇ ਉੱਤੇ SGPC ਨੂੰ ਇਤਰਾਜ਼

ਅੰਮ੍ਰਿਤਸਰ : ਸ਼ਹੀਦੀ ਦਿਹਾੜੇ ‘ਤੇ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਮੁੱਖ ਮੰਤਰੀ ਮਾਨ ਵੱਲੋਂ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ CM ਮਾਨ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ SGPC ਪ੍ਰਧਾਨ ਤੇ ਸਿੱਖ ਜਥੇਬੰਦੀਆਂ ਨੇ ਮਾਤਮੀ ਬਿਗਲ ਵਜਾਉਣ ਵਾਲੇ ਫੈਸਲੇ ‘ਤੇ ਇਤਰਾਜ਼ ਜਤਾਇਆ ਸੀ। CM ਮਾਨ ਨੇ ਐਕਸ ‘ਤੇ ਲਿਖਿਆ ਕਿ ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹਨਾਂ ਸ਼ਹਾਦਤ ਵਾਲੇ ਦਿਨ੍ਹਾਂ ਵਿੱਚ ਸਮੁੱਚੀਆਂ ਸੰਗਤਾਂ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਵਿੱਚ ਪੈਣ ਇਸ ਲਈ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ 27 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਿਗਲ ਵਜਾਉਣ ਵਾਲਾ ਫੈਸਲਾ ਵਾਪਿਸ ਲਿਆ।

  • ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹਨਾਂ ਸ਼ਹਾਦਤ ਵਾਲੇ ਦਿਨਾਂ ਵਿੱਚ ਸਮੁੱਚੀਆਂ ਸੰਗਤਾਂ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਵਿੱਚ ਪੈਣ .. ਇਸ ਲਈ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ 27 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਿਗਲ ਵਜਾਉਣ ਵਾਲਾ ਫੈਸਲਾ ਵਾਪਸ ਲਿਆ…

    — Bhagwant Mann (@BhagwantMann) December 24, 2023 " class="align-text-top noRightClick twitterSection" data=" ">

ਸਿੱਖ ਕੌਮ ਦੀਆਂ ਰਿਵਾਇਤਾਂ ਮੁਤਾਬਿਕ ਹੀ ਮਨਾਏ ਜਾਣਗੇ ਸ਼ਹੀਦੀ : ਦੱਸਣਯੋਗ ਹੈ ਕਿ ਐਸ ਜੀ ਪੀਸੀ ਵੱਲੋਂ ਇਤਰਾਜ਼ ਜਤਾਉਂਦੇ ਹੋਏ ਕਿਹਾ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਬਰ ਤੇ ਜੁਲਮ ਦੇ ਖਿਲਾਫ ਸ਼ਹੀਦ ਹੋਇਆ ਸੀ। ਉਹਨਾਂ ਸ਼ਹਾਦਤਾਂ ਨੂੰ ਕੌਮ ਆਪਣੇ ਰਵਾਇਤਾਂ ਅਨੁਸਾਰ ਮਨਾਉਂਦੀ ਹੈ। ਚਮਕੌਰ ਸਾਹਿਬ ਵਿਖੇ ਜਾਂ ਫਤਿਹਗੜ੍ਹ ਸਾਹਿਬ ਵਿਖੇ ਇਹ ਸਮਾਗਮ ਵੱਡੇ ਪੱਧਰ 'ਤੇ ਮਨਾਏ ਜਾਂਦੇ ਹਨ। ਅੱਜ ਪੰਜਾਬ ਦੀ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ, ਇਸ ਨੂੰ ਲੈ ਕੇ ਪੰਥ ਦੀਆਂ ਸ਼ਖਸੀਅਤਾਂ ਤੇ ਗਿਆਨੀ ਪੁਰਸ਼ ਹਨ ਉਹਨਾਂ ਨਾਲ ਵਿਚਾਰ ਕੀਤੀ ਹੈ ਤੇ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਟਵੀਟ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖਾਂ ਦੇ ਅੰਦਰ ਜਿਹੜੀ ਰਵਾਇਤ ਹੈ ਉਹ ਮਾਤਮ ਜਾਂ ਸ਼ੋਕ ਦੀ ਨਹੀਂ ਹੁੰਦੀ, ਜਿਹੜੀ ਵੀ ਸ਼ਹਾਦਤ ਹੈ ਉਹ ਆਪਣੇ ਆਪ 'ਚ ਚੜ੍ਹਦੀ ਕਲਾ ਦੀ ਹੁੰਦੀ ਹੈ।

  • ਅੱਜ ਸ੍ਰੀ ਫ਼ਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਤੇ ਸ਼ਹੀਦੀ ਸਭਾ ਦੀਆਂ ਤਿਆਰੀਆਂ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ ਤੇ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨ ਲਈ ਕਿਹਾ..

    ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਦੌਰਾਨ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ… pic.twitter.com/JYx9yKRGiZ

    — Bhagwant Mann (@BhagwantMann) December 22, 2023 " class="align-text-top noRightClick twitterSection" data=" ">

ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਗੁਰੂ ਸਾਹਿਬ ਨੇ ਛੱਡੇ ਸੀ ਜੈਕਾਰੇ : ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥੀਂ ਆਪਣੇ ਲਾਲਾਂ ਨੂੰ ਜੰਗ ਵਿੱਚ ਤੋਰਿਆ ਸੀ ਜਦੋਂ ਸ਼ਹਾਦਤ ਦਾ ਜਾਮ ਪੀਂਦੇ ਸੀ ਤੇ ਜੈਕਾਰੇ ਛੱਡੇ ਸੀ ਜਦੋਂ ਛੋਟੇ ਸਾਹਿਬਜ਼ਾਦੇ ਛੋਟੀਆਂ ਜਿੰਦਾਂ ਤੇ ਵੱਡੇ ਸਾਕੇ ਦੀ ਗੱਲ ਕਰਦੇ ਹਾਂ ਤੇ ਗੁਰੂ ਸਾਹਿਬ ਦਾ ਸ਼ੁਕਰ ਕਰਦੇ ਹਨ ਕਿ ਉਹਨਾਂ ਨੇ ਆਪਣਾ ਸਰਬੰਸ ਦਾਨ ਕਰਕੇ ਤੁਹਾਡੇ ਚਰਨਾਂ ਵਿੱਚ ਭੇਂਟ ਕੀਤਾ ਹੈ।

'ਪਾਰਟੀ ਬਾਜ਼ੀ ਤੋਂ ਹਟ ਕੇ ਇਸ ਫੈਸਲੇ ਨੂੰ ਗੌਰ ਫਰਮਾਓ': ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪਾਰਟੀ ਬਾਜ਼ੀ ਤੋਂ ਹਟ ਕੇ ਇਸ ਫੈਸਲੇ ਨੂੰ ਗੌਰ ਫਰਮਾਓ ਅਤੇ ਗੁਰੂ ਸਾਹਿਬ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰੋ। ਅਸੀਂ ਪੰਜਾਬ ਸਰਕਾਰ ਨੂੰ ਇਹ ਗੱਲ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਇਹਨਾਂ ਵਿੱਚ ਸ਼ਾਮਿਲ ਰਹਿੰਦੀਆਂ ਹਨ। ਪੰਥਕ ਸਰਕਾਰਾਂ ਵੱਡੇ ਪੰਥਕ ਸਮਾਗਮ ਤੇ ਸ਼ਤਾਬਦੀਆਂ ਵੀ ਮਨਾਈਆਂ ਹਨ। ਅਸੀਂ ਅਪੀਲ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਮਸ਼ਵਰਾ ਬਖੂਬੀ ਸਮਝਣਗੇ। ਕਿਸੇ ਤਰ੍ਹਾਂ ਦੀ ਇਸ ਨੂੰ ਗਲਤ ਟਿੱਪਣੀ ਵਾਂਗੂ ਨਾ ਸਮਝਿਆ ਜਾਵੇ। ਸਿੱਖੀ ਭਾਵਨਾਵਾਂ ਤੇ ਸਿੱਖੀ ਮਰਿਆਦਾ ਤੇ ਸਿੱਖਾਂ ਦੀ ਪਰੰਪਰਾ ਉਸਦੇ ਕਿਸੇ ਤਰ੍ਹਾਂ ਦੀ ਆਂਚ ਨਹੀਂ ਆਉਂਨ ਦਵਾਂਗੇ ਸਰਕਾਰ ਇਸ ਦੇ ਬਾਰੇ ਤੁਰੰਤ ਫੈਸਲਾ ਲਵੇ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵੱਡੀ ਪੱਧਰ ਤੇ ਸ਼ਾਮਿਲ ਹੋਵੇ ਇਸ ਗੱਲ ਦਾ ਸਵਾਗਤ ਕਰਦੇ ਹਾਂ।

Last Updated : Dec 24, 2023, 4:54 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.