ਅੰਮ੍ਰਿਤਸਰ : ਅੰਮ੍ਰਿਤਸਰ ਦੇ ਹੋਟਲ ਹਯਾਤ ਵਿਖੇ ਅੰਮ੍ਰਿਤਸਰ ਮੈਡੀਕਲ ਐਸ਼ੌਸਿਏਸਨ ਵੱਲੋਂ ਮਰੀਜਾਂ ਦੀ ਬੇਹਤਰ ਸਿਹਤਯਾਬੀ ਦੇ ਲਈ ਇਕ ਸੈਮੀਨਾਰ ਡਾਕਟਰ ਅਸ਼ੌਕ ਉਪਲ ਦੀ ਅਧਿਅਕਸ਼ਤਾ ਵਿਚ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਸੈਂਟਰ ਦੇ ਐਮਐਲਏ ਅਜੈ ਗੁਪਤਾ ਅਤੇ ਹਲਕਾ ਉਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਸ਼ਹਿਰ ਦੇ ਵਡੇ ਡਾਕਟਰਾਂ ਨੇ ਭਾਗ ਲਿਆ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਡਾ ਅਜੇ ਗੁਪਤਾ, ਡਾ ਅਸ਼ੌਕ ਉਪਲ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਰੁਣਪਾਲ ਸਿੰਘ ਨੇ ਦਸਿਆ ਕਿ ਅਜਿਹੇ ਸੈਮੀਨਾਰ ਵਿਚ ਕਰਵਾਈ ਸੀ ਐਮ ਈ ਜੌ ਕਿ ਮਰੀਜਾਂ ਦੀ ਸਿਹਤਯਾਬੀ ਵਾਸਤੇ ਬਹੁਤ ਹੀ ਜ਼ਰੂਰੀ ਹੈ।
ਮਰੀਜਾਂ ਦੇ ਇਲਾਜ ਨੂੰ ਹੋਰ ਬੇਹਤਰੀ ਅਤੇ ਨਵੀ ਤਕਨੀਕ ਨਾਲ ਸੁਚਾਰੂ ਢੰਗ ਨਾਲ ਕਰਨ ਲਈ ਅੱਜ ਸੈਮੀਨਾਰ ਵਿੱਚ ਇਸ ਵਿਸ਼ੇ ਉੱਤੇ ਗੱਲਬਾਤ ਅਤੇ ਵਿਚਾਰ ਚਰਚਾ ਕਰਨ ਵਾਸਤੇ ਸ਼ਹਿਰ ਦੇ ਸਨ ਮਾਨਯ ਲੋਕ ਪਹੁੰਚੇ ਹਨ। ਜਿਹਨਾਂ ਨਾਲ ਅੱਜ ਇਸ ਸੀ ਐਮਈ ਬਾਰੇ ਸੈਮੀਨਾਰ ਵਿਚ ਵਿਚਾਰ ਚਰਚਾ ਕੀਤੀ ਗਈ ਹੈ ਜੋ ਕਿ ਮਰੀਜਾਂ ਦੇ ਹਿਤਾਂ ਵਿਚ ਸਹੀ ਅਤੇ ਨਵਾਂ ਉਪਰਾਲਾ ਹੈ।
ਇਹ ਵੀ ਪੜ੍ਹੋ : ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼, ਜਲਦ ਆ ਸਕਦਾ ਹੈ ਕੋਈ ਅਹਿਮ ਫੈਸਲਾ