ETV Bharat / state

ਸਕੂਲ ਪ੍ਰਿੰਸੀਪਲ ਉੱਤੇ ਲੱਗੇ ਦਾਦੇ ਅਤੇ ਪੋਤੇ ਨੂੰ ਡੰਡੇ ਨਾਲ ਕੁੱਟਣ ਦੇ ਇਲਜ਼ਾਮ, ਜਾਣੋ ਕਾਰਨ - ਡੰਡੇ ਨਾਲ ਕੁੱਟਣ ਦੇ ਇਲਜ਼ਾਮ

ਸਕੂਲ ਦੀ ਵਰਦੀ ਨਾ ਪਾਉਣ ਕਰਕੇ ਸਕੂਲ 'ਚ ਵਿਵਾਦ ਹੋ ਗਿਆ। ਬੱਚੇ ਦੇ ਵਰਦੀ ਨਾ ਪਾਈ ਹੋਣ ਕਾਰਨ ਪ੍ਰਿੰਸੀਪਲ ਨੇ ਬੱਚੇ ਨੂੰ ਫਟਕਾਰ ਲਗਾਈ। ਪ੍ਰਿੰਸੀਪਲ ਦਾ ਬੱਚੇ ਦੇ ਦਾਦੇ ਨਾਲ ਵੀ ਤਕਰਾਰ ਹੋਇਆ। ਦਾਦੇ ਨੇ ਪ੍ਰਿੰਸੀਪਲ ਉਤੇ ਕੁੱਟਮਾਰ ਦੇ ਦੋਸ਼ ਲਗਾਏ ਪਰ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।

school principal beat the grandfather and grandson
ਸਕੂਲ ਦੇ ਪ੍ਰਿੰਸੀਪਲ ਨੇ ਦਾਦੇ ਤੇ ਪੋਤੇ ਨੂੰ ਡੰਡੇ ਨਾਲ ਕੁੱਟਿਆਂ
author img

By

Published : Sep 12, 2022, 11:21 AM IST

Updated : Sep 12, 2022, 12:40 PM IST

ਅੰਮ੍ਰਿਤਸਰ: ਵੇਰਕਾ ਵਿੱਚ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਪੋਤੇ ਅਤੇ ਦਾਦੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਕੁੱਟਮਾਰ ਵਿੱਚ ਦਾਦਾ ਜ਼ਖ਼ਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਰਮੇਸ਼ ਕੁਮਾਰ ਵੇਰਕਾ ਨੇ ਦੱਸਿਆ ਕਿ ਮੇਰੇ ਦੋ ਪੋਤੇ ਰਮਨ ਕੁਮਾਰ (10) ਅਤੇ ਰੋਹਿਤ ਕੁਮਾਰ (6) ਗੁਰਦੁਆਰਾ ਨਾਨਕਸਰ ਵੇਰਕਾ ਨੇੜੇ ਸਥਿਤ ਵਿਸ਼ਵ ਪਬਲਿਕ ਸਕੂਲ ਵਿਚ ਪੜ੍ਹਦੇ ਹਨ।

ਰਮਨ ਕੁਮਾਰ ਤੀਜੀ ਜਮਾਤ ਅਤੇ ਰੋਹਿਤ ਕੁਮਾਰ ਐੱਲਕੇਜੀ (LKG) ਕਲਾਸ ਵਿੱਚ ਪੜਦਾ ਹੈ। ਵੀਰਵਾਰ ਨੂੰ ਦੋਵੇਂ ਬੱਚੇ ਸਕੂਲ ਗਏ ਹੋਏ ਸਨ, ਜਦੋਂ ਬੱਚੇ ਛੁੱਟੀ ਤੋਂ ਬਾਅਦ ਘਰ ਆਏ ਤਾਂ ਰਮਨ ਕੁਮਾਰ ਦੀ ਉਂਗਲੀ ਸੁੱਜੀ ਹੋਈ ਸੀ ਅਤੇ ਉਹ ਦਰਦ ਨਾਲ ਤੜਫ ਰਿਹਾ ਸੀ, ਇਸ ਬਾਰੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਵੱਲੋਂ ਸਕੂਲ ਦੀ ਵਰਦੀ ਨਾ ਪਹਿਨਣ ਕਾਰਨ ਡੰਡੇ ਨਾਲ ਮਾਰਿਆ ਗਿਆ।

ਜਾਣਕਾਰੀ ਦਿੰਦੇ ਦਾਦਾ ਰਮੇਸ਼ ਕੁਮਾਰ ਨੇ ਦੱਸਿਆ ਕਿ ਅਗਲੇ ਦਿਨ ਸ਼ੁੱਕਰਵਾਰ ਸਵੇਰੇ ਆਪਣੇ ਪੋਤੇ ਨਾਲ ਸਕੂਲ ਗਿਆ ਅਤੇ ਪ੍ਰਿੰਸੀਪਲ ਨੂੰ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਪਰ ਬਾਰੇ ਗੱਲ ਕੀਤੀ। ਉਨ੍ਹਾਂ ਪ੍ਰਿੰਸੀਪਲ ਨੂੰ ਕਿਹਾ ਕਿ ਤੁਸੀਂ ਸਾਨੂੰ 3 ਸਤੰਬਰ ਨੂੰ ਮਾਪਿਆਂ ਦੀ ਮੀਟਿੰਗ ਵਿੱਚ ਵਰਦੀ ਪਾ ਕੇ ਆਉਣ ਬਾਰੇ ਕਿਉਂ ਨਹੀਂ ਦੱਸਿਆ। ਜੇ ਸਾਨੂੰ ਦੱਸਿਆ ਹੁੰਦਾ ਤਾਂ ਅਸੀਂ ਬੱਚੇ ਨੂੰ ਵਰਦੀ ਪਾ ਕੇ ਭੇਜ ਦਿੰਦੇ। ਇਸ ਗੱਲ ਨੂੰ ਲੈ ਕੇ ਬਹਿਸ ਕਰਦੇ ਹੋਏ ਪ੍ਰਿੰਸੀਪਲ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੈਂ ਪ੍ਰਿੰਸੀਪਲ ਦੇ ਦਫਤਰ ਤੋਂ ਬਾਹਰ ਆਇਆ ਤਾਂ ਪ੍ਰਿੰਸੀਪਲ ਅਤੇ ਉਸ ਦੇ ਸਾਥੀਆਂ ਨੇ ਮੈਨੂੰ ਗਰਦਨ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਦਿੱਤਾ, ਲੱਤਾਂ ਮਾਰਨਾ ਸ਼ੁਰੂ ਕਰ ਦਿੱਤਾ।

ਸਕੂਲ ਦੇ ਪ੍ਰਿੰਸੀਪਲ ਨੇ ਦਾਦੇ ਤੇ ਪੋਤੇ ਨੂੰ ਡੰਡੇ ਨਾਲ ਕੁੱਟਿਆਂ

ਦਾਦਾ ਰਮੇਸ਼ ਕੁਮਾਰ ਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਉਥੋਂ ਭੱਜਿਆ, ਲੜਾਈ ਵਿਚ ਉਨ੍ਹਾਂ ਦੀਆਂ ਦੋ ਪਸਲੀਆਂ ਤੋੜ ਦਿੱਤੀਆਂ ਗਈ। ਹਮਲੇ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਪਰ ਦੋ ਦਿਨ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਰੀ ਕੁੱਟਮਾਰ ਕਰਨ ਵਾਲੇ ਮੇਰੇ ਪੋਤੇ ਅਤੇ ਸਕੂਲ ਦੇ ਪ੍ਰਿੰਸੀਪਲ ਖਿਲਾਫ ਕਾਰਵਾਈ ਕਰਕੇ ਇਨਸਾਫ਼ ਦਿੱਤਾ ਜਾਵੇ।

ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਹੁੰਦਲ ਨੇ ਰਮੇਸ਼ ਕੁਮਾਰ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਨਾਲ ਵੀ ਕੁੱਟਮਾਰ ਨਹੀਂ ਕੀਤੀ। ਉਲਟਾ ਰਮੇਸ਼ ਕੁਮਾਰ ਦਫ਼ਤਰ ਵਿੱਚ ਆ ਕੇ ਉਸ ਨਾਲ ਦੁਰਵਿਵਹਾਰ ਕੀਤਾ ਹੈ ਉਸ ਨੂੰ ਜਿਹੜੀ ਸਟ ਲੱਗੀ ਹੈ ਜ਼ਮੀਨ ’ਤੇ ਡਿੱਗਣ ਨਾਲ ਲੱਗੀ ਹੈ।

ਇਸ ਸਬੰਧੀ ਜਦੋਂ ਥਾਣਾ ਵੇਰਕਾ ਦੇ ਇੰਚਾਰਜ ਇੰਸਪੈਕਟਰ ਕਿਰਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਦੋਵਾਂ ਪਾਸਿਆਂ ਤੋਂ ਸ਼ਿਕਾਇਤਾਂ ਆਈਆਂ ਹਨ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਚੰਡੀਗੜ੍ਹ ਮਹਿਲਾ ਪੁਲਿਸ ਕਾਂਸਟੇਬਲ ਨਾਲ ਕੁੱਟਮਾਰ, ਦੇਖੋ ਵੀਡੀਓ

Last Updated : Sep 12, 2022, 12:40 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.