ਅੰਮ੍ਰਿਤਸਰ:ਕੋਵਿਡ 19 ਦੇ ਚਲਦੇ ਬੰਦ ਪਏ ਸਕੂਲ (School) ਪੰਜਾਬ ਸਰਕਾਰ ਵੱਲੋਂ ਖੋਲ ਦਿੱਤੇ ਗਏ ਹਨ ਅਤੇ ਉਥੇ ਹੀ ਸਕੂਲ ਪ੍ਰਬੰਧਕਾਂ ਵੱਲੋਂ ਵੀ ਪੂਰੇ ਇੰਤਜਾਮ ਕੀਤੇ ਗਏ ਹਨ। ਸਕੂਲ ਅਉਣ ਤੇ ਬੱਚਿਆਂ ਦਾ ਤਾਪਮਾਨ ਚੈਕ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਮਾਸਕ ਵੀ ਵੰਡੇ ਗਏ। ਕਲਾਸ ਰੂਮ ਨੂੰ ਸੈਨੇਟਾਇਜਰ ਵੀ ਕੀਤਾ ਗਿਆ।
ਇਸ ਮੌਕੇ ਵਿਦਿਆਰਥਣ ਅੰਜਲੀ ਦਾ ਕਹਿਣਾ ਹੈ ਕਿ ਆਨਲਾਈਨ ਪੜ੍ਹਾਈ ਕਰਨ ਵਿਚ ਬਹੁਤ ਸਾਰੀਆਂ ਮੁਸ਼ਕਿਲਾ ਸਾਹਮਣੇ ਆ ਰਹੀਆ ਸਨ।ਇਸ ਕਰਕੇ ਸਕੂਲ ਖੁੱਲਣ ਨਾਲ ਆਫ ਲਾਈਨ ਪੜ੍ਹਾਈ ਹੋਵੇਗੀ।
ਸਕੂਲ ਦੀ ਅਧਿਆਪਕ ਮੰਜੂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ।ਅਧਿਆਪਕ ਦਾ ਕਹਿਣਾ ਹੈ ਕਿ ਕਈ ਬੱਚਿਆ ਨੂੰ ਨੈਟਵਰਕ ਕਾਰਨ ਬਹੁਤ ਸਮੱਸਿਆ ਆਉਂਦੀਆ ਸਨ।ਕੋਰੋਨਾ ਕਰਕੇ ਘਰ ਵਿਚ ਬੈਠਣ ਨਾਲ ਤਣਾਓ ਵੱਧਦਾ ਜਾ ਰਿਹਾ ਸੀ।
ਸਕੂਲ ਦੀ ਪ੍ਰਿੰਸੀਪਲ(Principal) ਮਨਦੀਪ ਕੌਰ ਦਾ ਕਹਿਣਾ ਹੈ ਕਿ ਹਰੇਕ ਕਲਾਸ ਵਿਚ 15-16 ਬੱਚੇ ਹੀ ਬੈਠਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਨੂੰ ਸੈਨੇਟਾਈਜ਼ਰ ਕਰਵਾਇਆ ਗਿਆ ਸੀ ਅਤੇ ਸੋਸ਼ਲ ਡਿਸਟੈਸਿੰਗ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਆਫ਼ਲਾਈਨ ਪੜ੍ਹਾਈ ਦੇ ਨਾਲ ਨਾਲ ਆਨਲਾਈਨ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ।
ਇਹ ਵੀ ਪੜੋ:ਸਰਕਾਰੀ ਸਕੂਲ ਦੇ ਲੈਂਟਰ 'ਚ ਮਾੜਾ ਮਟੀਰੀਅਲ ਵਰਤਣ ਦੇ ਇਲਜ਼ਾਮ