ਅੰਮ੍ਰਿਤਸਰ: ਗੁਰਦੁਆਰਾ ਰਾਮਸਰ ਸਾਹਿਬ ਵਿੱਚੋਂ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ਅਤੇ ਭਾਰਤ ਪਾਕਿਸਤਾਨ ਦੇ ਵਿਚਾਲੇ ਬਾਘਾ ਬਾਰਡਰ ਖੋਲ੍ਹਣ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਜਸਕਰਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹਰਸਿਮਰਤ ਕੌਰ ਮੂੰਹ ਨਹੀਂ ਖੋਲ੍ਹ ਰਹੇ, ਇਹ ਆਗੂ ਇਸ ਕਰਕੇ ਨਹੀਂ ਬੋਲੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਗਪੁਰ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਹੀਂ ਮਿਲਦੇ, ਉਹ ਸੰਘਰਸ਼ ਜਾਰੀ ਰੱਖਣਗੇ ਕਿਉਂਕਿ ਜਦੋਂ ਸਾਡਾ ਪਿਤਾ ਗੁੰਮ ਹੋ ਗਿਆ ਤਾਂ ਅਸੀਂ ਲੱਭਣ ਲਈ ਜੰਗ ਜਾਰੀ ਰੱਖਾਂਗੇ।
ਜਸਕਰਨ ਸਿੰਘ ਨੇ ਕਿਹਾ ਕਿ ਜਿਵੇਂ ਨੇਪਾਲ, ਚੀਨ ਦਾ ਬਾਰਡਰ ਖੁੱਲ੍ਹ ਸਕਦਾ ਹੈ ਤਾਂ ਫਿਰ ਵਾਹਗਾ ਬਾਰਡਰ ਕਿਓਂ ਨਹੀਂ ? ਜੇਕਰ ਉੱਥੇ ਕੋਰੋਨਾ ਤੰਗ ਨਹੀਂ ਕਰਦਾ ਤਾਂ ਇੱਥੇ ਕੋਰੋਨਾ ਦਾ ਬਹਾਨਾ ਕਿਉਂ ਬਣਾਇਆ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਵਾਹਗਾ ਬਾਰਡਰ ਖੋਲਣ ਲਈ ਸਭ ਤੋਂ ਪਹਿਲਾਂ 1990 ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਹ ਮਾਮਲਾ ਚੁੱਕਿਆ ਸੀ ਤੇ ਉਸ ਤੋਂ ਬਾਅਦ ਬੀਜੇਪੀ ਦੇ ਲੀਡ ਲਾਲ ਕ੍ਰਿਸ਼ਨ ਅਡਵਾਨੀ ਆਦਿ ਹੋਰ ਲੀਡਰਾਂ ਨੇ ਇਸ ਪਾਲਿਸੀ ਨੂੰ ਮੰਨ੍ਹਿਆ।