ETV Bharat / state

ਸਾਬਕਾ ਵਿਧਾਇਕ ਨੇ ਅਜਨਾਲਾ ਵਿੱਚ ਰੇਤ ਮਾਈਨਿੰਗ ਵਾਲੀ ਥਾਂ ਦਾ ਕੀਤਾ ਦੌਰਾ, ਵਿਰੋਧੀਆਂ ਨੇ ਕੀਤਾ ਹਮਲਾ - ਰੇਤ ਮਾਈਨਿੰਗ

ਅੰਮ੍ਰਿਤਸਰ ਨੇੜੇ ਲੱਗਦੇ ਹਲਕਾ ਅਜਨਾਲਾ ਦੇ ਖੇਤਰ ਬਲੜਵਾਲ ਵਿੱਚ ਨਾਜਾਇਜ਼ ਹੋ ਰਹੀ ਮਾਇਨਿੰਗ ਨੂੰ ਲੈ ਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਉਨ੍ਹਾਂ ਥਾਂਵਾਂ ਦਾ ਦੌਰਾ ਕੀਤਾ। ਜਿੱਥੋ ਵਾਪਸ ਆਉਂਦਿਆਂ ਵਿਰੋਧੀਆਂ ਨੇ ਸਥਾਨਕ ਵਾਸੀਆਂ ਉੱਤੇ ਹਮਲਾ ਕਰ ਦਿੱਤਾ।

ਫ਼ੋਟੋ
author img

By

Published : Oct 12, 2019, 3:16 PM IST

ਅੰਮ੍ਰਿਤਸਰ: ਅੰਮ੍ਰਿਤਸਰ ਨੇੜੇ ਲੱਗਦੇ ਹਲਕਾ ਅਜਨਾਲਾ ਦੇ ਖੇਤਰ ਬਲੜਵਾਲ ਵਿੱਚ ਨਾਜਾਇਜ਼ ਮਾਇਨਿੰਗ ਹੋ ਰਹੀ ਹੈ। ਇਸ ਦੇ ਤਹਿਤ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਮੀਡੀਆ ਨੂੰ ਨਾਲ ਲੈ ਕੇ ਉਸ ਥਾਂ ਦਾ ਦੌਰਾ ਕੀਤਾ। ਇਸ ਮੌਕੇ ਅਮਰਪਾਲ ਸਿੰਘ ਬੋਨੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕੁੱਝ ਵਿਧਾਇਕ ਤੇ ਮਾਇਨਿੰਗ ਵਿਭਾਗ ਮੰਤਰੀ ਰੇਤ ਦੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ, ਜੋ ਕਿ ਗ਼ੈਰ ਕਾਨੂੰਨੀ ਹੈ।

ਇਸ ਮੌਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਕਿਹਾ ਕਿ ਜਿਸ ਥਾਂ ਉੱਤੇ ਅਲਾਟਮੈਂਟ ਹੋਈ ਹੈ, ਉਸ ਥਾਂ ਉੱਤੇ ਤਾਂ ਮਾਇਨਿੰਗ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਥਾਂ ਅਲਾਟਮੈਂਟ ਨਹੀਂ ਹੈ, ਉਸ ਥਾਂ ਉੱਤੇ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਆਪਣੀ ਗੁੰਡਾਗਰਦੀ ਦੇ ਬਲ ਉੱਤੇ ਮਾਇਨਿੰਗ ਕਰਵਾ ਰਹੇ ਹਨ, ਜੋ ਕਿ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਜੇਕਰ ਉਨ੍ਹਾਂ ਨੂੰ ਧਰਨੇ, ਪ੍ਰਦਰਸ਼ਨ ਜਾਂ ਉਨ੍ਹਾਂ ਨੂੰ ਆਪਣੀਆਂ ਗ੍ਰਿਫ਼ਤਾਰੀਆਂ ਵੀ ਕਰਵਾਉਣੀਆਂ ਪਈਆਂ ਤਾਂ ਉਹ ਪਿੱਛੇ ਨਹੀਂ ਹੱਟਣਗੇ।

ਵੇਖੋ ਵੀਡੀਓ

ਇਹ ਵੀ ਪੜ੍ਹੋ: LIVE UPDATE: ਸ਼ੀ ਜਿਨਪਿੰਗ ਨੇ ਪੀਐਮ ਮੋਦੀ ਨੂੰ ਅੱਗਲੇ ਸੰਮੇਲਨ ਲਈ ਚੀਨ ਆਉਣ ਦਾ ਦਿੱਤਾ ਸੱਦਾ

ਦੱਸ ਦੇਈਏ ਕਿ ਜਦੋਂ ਪਿੰਡ ਦੇ ਲੋਕ ਅਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਮੀਡਿਆ ਕਰਮਚਾਰੀਆਂ ਨਾਲ ਵਾਪਸ ਆ ਰਹੇ ਸਨ ਤਾਂ, ਅਜੇ ਗੱਡੀਆਂ ਦਾ ਕਾਫਿਲਾ ਥੋੜੀ ਦੂਰੀ ਉੱਤੇ ਹੀ ਪਹੁੰਚਿਆ ਸੀ ਤਾਂ ਪਤਾ ਲੱਗਾ ਕਿ ਪਿੰਡ ਦੇ ਲੋਕਾਂ ਨੇ ਉਕਤ ਪਿੰਡ ਵਾਲਿਆਂ ਉੱਤੇ ਹਮਲਾ ਕਰ ਦਿੱਤਾ। ਇਸ ਦੇ ਚਲਦੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਅਤੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਜਿਸ ਕਾਰਨ ਪਿੰਡ ਦੇ ਕਾਫੀ ਲੋਕ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

Intro:ਅੰਮ੍ਰਿਤਸਰ ਦੇ ਕੋਲ ਲਗਦੇ ਹਲਕਾ ਅਜਨਾਲਾ ਦੇ ਖੇਤਰ ਬਲੜਵਾਲ ਵਿੱਚ ਨਾਜਾਇਜ ਹੋ ਰਹੀ ਮਾਇਨਿੰਗ ਨੂੰ ਲੈ ਕੇ ਪੂਰਵ ਵਿਧਾਇਕ ਅਮਰਪਾਲ ਸਿੰਘ ਬੋਨੀ ਦੇ ਵੱਲੋਂ ਤਮਾਮ ਮੀਡਿਆ ਨੂੰ ਨਾਲ ਲੈ ਕੇ ਜਿਸ ਜਜਗ੍ਹਾ ਤੇ ਨਾਜਾਇਜ ਮਾਇਨਿੰਗ ਹੋ ਰਹੀ ਸੀ ਉਸਦਾ ਦੋਰਾ ਕੀਤਾ ਗਿਆ। ਇਸ ਮੌਕੇ ਤੇ ਅਮਰਪਾਲ ਸਾਲ ਬੋਨੀ ਪੂਰਵ ਵਿਧਾਇਕ ਨੇ ਕਿਹਾ ਕਿ ਮੋਜੂਦਾ ਸਰਕਾਰ ਦੇ ਕੁੱਝ ਵਿਧਾਇਕ ਉਹ ਮਾਇਨਿੰਗ ਵਿਭਾਗ ਮੰਤਰੀ ਰੇਤ ਦੀ ਨਾਜਾਇਜ ਮਾਈਨਿੰਗ ਕਰ ਰਹੇ ਹਨ, ਜੋ ਕਿ ਗੈਰ ਕਾਨੂੰਨੀ ਹੈ, Body:ਇਸ ਮੌਕੇ ਤੇ ਪੂਰਵ ਵਿਧਾਇਕ ਨੇ ਕਿਹਾ ਕਿ ਜਿਸ ਜਗਾ ਤੇ ਅਲਾਟਮੈਂਟ ਹੋਈ ਹੈ ਉਸ ਜਗਾ ਤੇ ਤਾਂ ਮਾਇਨਿੰਗ ਹੋਣੀ ਚਾਹੀਦੀ ਹੈ, ਲੇਕਿਨ ਜਿਸ ਜਗਾ ਤੇ ਅਲਾਟਮੈਂਟ ਨਹੀਂ ਹੈ ਉਸ ਜਗਾ ਤੇ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਆਪਣੀ ਗੁੰਡਾਗਰਦੀ ਦੇ ਬਲ ਤੇ ਮਾਇਨਿੰਗ ਕਰਵਾ ਰਹੇ ਹਨ, ਜੋ ਕਿ ਬਰਦਾਸ਼ਤ ਨਹੀ ਕੀਤਾ ਜਾਵੇਗਾ, ਇਸਦੇ ਵਿਰੋਧ ਵਿੱਚ ਜੇਕਰ ਸਾਨੂੰ ਧਰਨੇ, ਪ੍ਰਦਰਸ਼ਨ ਜਾਂ ਸਾਨੂੰ ਗਿਰਫਤਾਰੀਆਂ ਵੀ ਕਰਵਾਉਣੀਆਂ ਪਈਆਂ ਤਾਂ ਪਿੱਛੇ ਨਹੀਂ ਹਟਾਂਗੇ।
ਬਾਈਟ- ਪੂਰਵ ਵਿਧਾਇਕ ਅਮਰਪਾਲ ਸਿੰਘ ਬੋਨੀ Conclusion:ਅੰਮ੍ਰਿਤਸਰ ਦੇ ਨਜਦੀਕੀ ਹਲਕੇ ਅਜਨਾਲਾ ਦੇ ਪਿੰਡ ਬਲੜਵਾਲ ਵਿੱਚ ਅੱਜ ਪੂਰਵ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਵੱਲੋਂ ਜਦੋਂ ਪਿੰਡ ਦੇ ਆਸੇ ਪਾਸੇ ਹੋ ਰਹੀ ਨਾਜਾਇਜ ਮਾਇਨਿੰਗ ਦੀ ਮੀਡਿਆ ਕਰਮਚਾਰੀਆਂ ਦੇ ਸਾਹਮਣੇ ਪੋਲ ਖੋਲੀ ਗਈ ਤਾਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਪਿਛਲੇ ਦੋ ਢਾਈ ਸਾਲਾਂ ਤੋਂ ਮਾਇਨਿੰਗ ਹੋ ਰਹੀ ਹੈ।
ਹੁਣ ਤੁਹਾਨੂੰ ਦੱਸ ਦੇਈਏ ਕਿ ਜਦੋਂ ਪਿੰਡ ਦੇ ਲੋਕ ਅਤੇ ਪੂਰਵ ਵਿਧਾਇਕ ਅਮਰਪਾਲ ਸਿੰਘ ਬੋਨੀ ਮੀਡਿਆ ਕਰਮਚਾਰੀਆਂ ਦੇ ਨਾਲ ਵਾਪਿਸ ਆ ਰਹੇ ਸਨ ਤਾਂ, ਅਜੇ ਗੱਡੀਆਂ ਦਾ ਕਾਫਿਲਾ ਥੋੜੀ ਦੂਰ ਤੇ ਹੀ ਪਹੁੰਚਿਆ ਸੀ ਤਾਂ ਪਤਾ ਲੱਗਾ ਕਿ ਪਿੰਡ ਦੇ ਲੋਕਾਂ ਨੇ ਉਕਤ ਪਿੰਡ ਵਾਲਿਆਂ ਤੇ ਹਮਲਾ ਕਰ ਦਿੱਤਾ, ਜਿਸਦੇ ਚਲਦੇ ਉਹਨਾਂ ਦੇ ਘਰ ਦੇ ਦਰਵਾਜ਼ੇ ਅਤੇ ਸ਼ੀਸ਼ੇ ਵੀ ਤੋੜ ਦਿੱਤੇ ਗਏ, ਜਿਸ ਕਾਰਨ ਪਿੰਡ ਦੇ ਕਾਫੀ ਲੋਕ ਜਖਮੀ ਹੋ ਗਏ, ਜਦੋਂ ਮੀਡਿਆ ਕਰਮਚਾਰੀ ਅਤੇ ਲੋਕ ਵਾਪਿਸ ਆ ਰਹੇ ਸਨ ਤਾਂ ਰਾਸਤੇ ਵਿਚ ਲੋਕਾਂ ਨੇ ਗੱਡੀਆਂ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਗੱਡੀਆਂ ਦੇ ਸ਼ੀਸ਼ੇ ਵੀ ਟੁੱਟ ਗਏ, ਅਤੇ ਹੁਣ ਆਪ ਖੁਦ ਹੀ ਸੁਣੋ ਕਿ ਕੀ ਕਿਹਾ ਪਿੰਡ ਵਾਲਿਆਂ ਨੇ ਅਤੇ ਪੂਰਵ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਸਰਕਾਰ ਅਤੇ ਲਾ ਐਂਡ ਆਰਡਰ ਦੇ ਬਾਰੇ ਵਿੱਚ।
ਬਾਈਟ: ਸਾਬਕਾ ਵਿਧਾਇਕ ਅਕਾਲੀ ਦਲ ਅਮਰਪਾਲ ਸਿੰਘ ਬੋਨੀ ਅਜਨਾਲਾ
ਬਾਈਟ : ਕਸ਼ਮੀਰ ਕੌਰ ਪੀੜਿਤ
ਬਾਈਟ: ਮਨਜੀਤ ਸਿੰਘ ਪੀੜਿਤ
ਬਾਈਟ: ਸੁਰਿੰਦਰ ਸਿੰਘ
ਬਾਕੀ ਲਿੰਕ ਹੋਰ ਆ ਰਹੇ ਨੇ
ETV Bharat Logo

Copyright © 2025 Ushodaya Enterprises Pvt. Ltd., All Rights Reserved.