ਅੰਮ੍ਰਿਤਸਰ: 2022 ਦੇ ਸ਼ੁਰੂ ਵਿੱਚ ਹੀ ਪੰਜਾਬ ਵਿੱਚ ਵਿਧਾਨਸਭਾ ਚੋਣਾਂ (Assembly elections) ਹੋਣ ਜਾ ਰਹੀਆਂ ਹਨ ਤੇ ਇਹਨਾਂ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਅਖਾੜਾ ਭਖਿਆ ਹੋਇਆ ਹੈ ਤੇ ਹਰ ਪਾਰਟੀ ਵੱਲੋਂ ਕੁਰਸੀ ਲਈ ਪੂਰਾ ਵਾਹ ਲਗਾਈ ਜਾ ਰਹੀ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਇਸ ਵਾਰ ਬਸਪਾ ਨਾਲ ਗਠਜੋੜ ਕਰ ਚੋਣਾਂ ਲੜ ਰਿਹਾ ਹੈ ਤੇ ਸੀਟਾ ਦੀ ਵੰਡ ਵੀ ਹੋ ਚੁੱਕੀ ਹੈ, ਪਰ ਇਥੇ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਨਾਲ ਅੰਮ੍ਰਿਤਸਰ ਉੱਤਰੀ ਤੇ ਸੁਜਾਨਪੁਰ ਸੀਟ ਦਾ ਤਬਾਦਲਾ ਕੀਤਾ ਹੈ। ਦੱਸ ਦਈਏ ਕਿ ਜਿੱਥੇ ਪਹਿਲਾਂ ਅਕਾਲੀ ਦਲ (Shiromani Akali Dal) ਵੱਲੋਂ ਕਪੂਰਥਲਾ ਤੇ ਸ਼ਾਮ ਚੁਰਾਸੀ ਸੀਟ ’ਤੇ ਚੋਣ ਲੜੀ ਜਾਣੀ ਸੀ ਹੁਣ ਸ਼੍ਰੋਮਣੀ ਅਕਾਲੀ ਦਲ (Shiromani Akali Dal) ਅੰਮ੍ਰਿਤਸਰ ਉੱਤਰੀ ਤੇ ਸੁਜਾਨਪੁਰ ਸੀਟ ’ਤੇ ਚੋਣ ਲੜੇਗਾ ਜਦਕਿ ਬਸਪਾ ਇਸ ਦੇ ਉਲਟ ਕਪੂਰਥਲਾ ਤੇ ਸ਼ਾਮ ਚੁਰਾਸੀ ਸੀਟ ਤੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇਗੀ।
ਇਹ ਵੀ ਪੜੋ: ਅਕਾਲੀ-ਬਸਪਾ 'ਚ ਸੀਟਾਂ ਦੇ ਫੇਰਬਦਲ ਪਿੱਛੇ ਇਹ ਹੈ ਰਣਨੀਤੀ...
ਇਸ ਸਬੰਧੀ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ (Bahujan Samaj Party) ਦਾ ਜਦੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨਾਲ ਸਮਝੌਤਾ ਹੋਇਆ ਸੀ ਤਾਂ ਬਹੁਜਨ ਸਮਾਜ ਪਾਰਟੀ (Bahujan Samaj Party) ਨੂੰ ਅਕਾਲੀ ਦਲ ਨੇ 20 ਸੀਟਾਂ ਦਿੱਤੀਆਂ ਸਨ ਤੇ ਅੰਮ੍ਰਿਤਸਰ ਦੇ ਵਿੱਚ ਹਲਕਾ ਉੱਤਰੀ ਤੇ ਕੇਂਦਰੀ ਹਲਕੇ ਵਿੱਚ 2 ਸੀਟਾਂ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਹਿੱਸੇ ਆਈਆਂ ਸਨ ਜਿਸ ਦੇ ਚਲਦੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਤੇ ਬਹੁਜਨ ਸਮਾਜ ਪਾਰਟੀ (Bahujan Samaj Party) ਦੀ ਆਗੂ ਭੈਣ ਮਾਇਆਵਤੀ ਨਾਲ ਮੀਟਿੰਗ ਕਰ ਇਹਨਾਂ ਵਿੱਚ ਫੇਰਬਦਲ ਕੀਤਾ ਜਾ ਤਾਂ ਜੋ ਪਾਰਟੀ ਨੂੰ ਹੋਰ ਮਜਬੂਤੀ ਮਿਲ ਸਕੇ।
ਵਿਰੋਧੀਆਂ ’ਤੇ ਕੀਤੇ ਵਾਰ
ਉੱਥੇ ਹੀ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਨੇ ਉੱਤਰੀ ਹਲਕੇ ਦੇ ਕਾਂਗਰਸੀ ਵਿਧਾਇਕ ਸੁਨੀਲ ਦੱਤੀ ’ਤੇ ਵਾਰ ਕਰਦੇ ਕਿਹਾ ਕਿ ਸਾਢੇ ਚਾਰ ਸਾਲ ਵਿੱਚ ਕਾਂਗਰਸ ਨੇ ਇਲਾਕੇ ਵਿੱਚ ਕੋਈ ਵੀ ਕੰਮ ਨਹੀਂ ਕਰਾਇਆ। ਉਨ੍ਹਾਂ ਕਿਹਾ ਕਿ ਇਸ ਵਾਰ ਜਨਤਾ ਜਾਗਰੂਕ ਹੋ ਗਈ ਹੈ ਤੇ ਆਮ ਆਦਮੀ ਪਾਰਟੀ (Aam Aadmi Party) ਤੇ ਕਾਂਗਰਸ ਨੂੰ ਨਕਾਰਦੇ ਹੋਏ ਪੰਜਾਬ ਵਿੱਚ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣੇਗੀ।
ਇਹ ਵੀ ਪੜੋ: ਚੱਕਾ ਜਾਮ: ਮੀਟਿੰਗ ਬੇਸਿੱਟਾ ਨਿਕਲਣ ਤੇ ਠੇਕਾ ਮੁਲਾਜ਼ਮਾਂ ਨੇ ਬੱਸ ਸਟੈਂਡ ਕੀਤਾ ਜਾਮ