ਅੰਮ੍ਰਿਤਸਰ: ਸਾਰੇ ਦੇਸ਼ ਵਿੱਚ ਦੀਵਾਲੀ (Diwali) ਦਾ ਪਵਿੱਤਰ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਅੰਮ੍ਰਿਤਸਰ (Amritsar) 'ਚ ਮਨਾਈ ਜਾਣ ਵਾਲੀ ਦਿਵਾਲੀ ਪੰਜਾਬੀ ਲਈ ਇੱਕ ਅਨੋਖੀ ਮਿਸਾਲ ਹੈ। ਪੰਜਾਬੀ ਵਿੱਚ ਕਹਾਵਤ ਵੀ ਹੈ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ। ਇਸਦੇ ਨਾਲ ਹੀ ਇਸ ਪਾਵਨ ਦਿਵਸ ਮੌਕੇ ਲੋਕ ਪਟਾਕੇ ਚਲਾ ਕੇ ਖੁਸ਼ੀ ਮਨਾਉਂਦੇ ਹਨ। ਜਿਸ ਕਰਕੇ ਵਾਤਾਵਰਣ ਪ੍ਰਦੂਸ਼ਿਤ (Pollute the environment) ਹੁੰਦਾ ਹੈ ਅਤੇ ਅੱਗ ਲੱਗਣ ਦਾ ਖ਼ਤਰਾ ਵੀ ਰਹਿਦਾ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਦੁਰਘਟਨਾਵਾ ਵਾਪਰ ਜਾਂਦੀਆਂ ਹਨ।
ਦੀਵਾਲੀ (Diwali) ਦੇ ਖੁਸ਼ੀ ਦੇ ਮੌਕੇ ਉਤੇ ਅਜਿਹੀ ਹੀ ਇੱਕ ਦੁਰਘਟਨਾ ਅੰਮ੍ਰਿਤਸਰ ਵਿੱਚ ਵਾਪਰੀ। ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਕਪੜੇ ਦੀਆਂ ਤਿੰਨ ਦੁਕਾਨਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਮਕਲ ਵਿਭਾਗ (Fire department) ਦੇ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਪੁਤਲੀਘਰ ਇਲਾਕੇ ਵਿੱਚ ਕੱਪੜੇ ਦੀਆਂ ਦੁਕਾਨਾਂ ਤੇ ਅੱਗ ਲੱਗ ਗਈ ਹੈ, ਤਾਂ ਅਸੀਂ ਮੌਕੇ 'ਤੇ ਪੁੱਜੇ ਤੇ ਵੇਖਿਆ ਕਿ ਇਥੇ ਕੱਪੜੇ ਦੀਆਂ ਤਿੰਨ ਦੁਕਾਨਾਂ ਨਾਲ ਨਾਲ ਹੋਣ ਕਰਕੇ ਤਿੰਨ ਦੁਕਾਨਾਂ ਅੱਗ ਨਾਲ ਸੜ ਰਹੀਆਂ ਸਨ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਭ ਤੋਂ ਵੱਡੀ ਖ਼ਤਰੇ ਦੀ ਗੱਲ ਇਹ ਹੈ ਕਿ ਇਨ੍ਹਾਂ ਦੇ ਉਪਰ ਘਰ ਵੀ ਸਨ, ਜਿਨ੍ਹਾਂ ਵਿਚ ਲੋਕ ਰਿਹ ਰਹੇ ਸਨ। ਉਨ੍ਹਾਂ ਕਿਹਾ ਕਿ ਸਾਡੀਆਂ ਦਸ ਦੇ ਕਰੀਬ ਗੱਡੀਆਂ ਵੱਲੋ ਅੱਗ ਤੇ ਕਾਬੂ ਪਾਉਣ ਦਾ ਕੰਮ ਕੀਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀ ਵੀ ਮੌਕੇ ਤੇ ਪੁਹੰਚ ਗਏ ਸਨ ਤੇ ਲੋਕਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ। ਇਸ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਠੰਡੀ ਹੋਣ ਤੋਂ ਬਾਅਦ ਨੁਕਸਾਨ ਦਾ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋੋਈ ਅਲੌਕਿਕ ਆਤਿਸ਼ਬਾਜੀ, ਦੇਖੋ ਵੀਡੀਓ