ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਦਿਨ ਦਿਹਾੜ੍ਹੇ ਮਜੀਠਾ ਰੋਡ ਦੇ ਇਲਾਕੇ ਰੀਸ਼ੀ ਵਿਹਾਰ ਵਿੱਚ ਦੋ ਨੌਜਵਾਨਾਂ ਵੱਲੋਂ ਇਕ ਘਰ ਵਿਚ ਦਾਖਲ ਹੋ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਨੇ ਕਿਹਾ ਕਿ ਦੋ ਨੌਜਵਾਨਾਂ ਵੱਲੋਂ ਉਸ ਦੇ ਘਰ ਵਿੱਚ ਦਾਖਲ ਹੋ ਕੇ ਉਸ ਨੂੰ ਅਤੇ ਉਸ ਦੇ ਪੋਤਰੇ ਨੂੰ ਬੰਧਕ ਬਣਾ ਕੇ ਘਰ ਵਿਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਔਰਤ ਸੰਗੀਤਾ ਮਲਹੋਤਰਾ, ਜਿਸ ਦੀ ਉਮਰ 70 ਸਾਲ ਦੇ ਕਰੀਬ ਹੈ। ਉਹ ਤੇ ਉਸ ਦਾ ਪੋਤਰਾ ਘਰ ਵਿਚ ਇਕੱਲੇ ਸਨ ਤੇ ਦੋ ਨੌਜਵਾਨਾਂ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਕਿਹਾ ਕਿ ਸਾਨੂੰ ਤੁਹਾਡੇ ਮੁੰਡੇ ਸੰਦੀਪ ਨੇ ਭੇਜਿਆ ਹੈ, ਅਸੀਂ R O ਠੀਕ ਕਰਨ ਆਏ ਹਾਂ। ਉਨ੍ਹਾਂ RO ਠੀਕ ਕਰਨ ਦੇ ਬਹਾਨੇ ਸਾਨੂੰ ਬੰਧਕ ਬਣਾ ਲਿਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਤੇ ਸਾਡੇ ਘਰ ਵਿੱਚ ਤੂੰ ਮੇਰੀ ਬਾਂਹ ਦੇ ਵਿਚ ਸੋਨੇ ਦੀਆਂ ਚੂੜੀਆਂ ਤੇ ਹੋਰ ਘਰ ਵਿਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ।
ਉਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਨਾਲ ਹੀ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਵੱਲੋਂ ਸੀਸੀਟੀ ਕੈਮਰੇ ਖੰਗਾਲੇ ਜਾ ਰਹੇ ਹਨ। ਇਸ ਮੌਕੇ ਗੱਲਬਾਤ ਕਰਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਔਰਤ ਦੇ ਬਿਆਨਾਂ ਦੇ ਆਧਰ 'ਤੇ ਮਾਮਲੇ ਜੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮੋਬਾਇਲ ਵਿੰਗ ਵੱਲੋਂ ਜੀਐੱਸਟੀ ਨੂੰ ਲੈ ਕੇ ਵੱਡਾ ਐਕਸ਼ਨ, ਦੋ ਬੱਸਾਂ ਦੀ ਕੀਤੀ ਚੈਕਿੰਗ