ਅੰਮ੍ਰਿਤਸਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਦੇ ਸੂਬਾਈ ਸੱਦੇ ਉਤੇ ਅੱਜ ਅੰਮ੍ਰਿਤਸਰ ਵਿਖੇ ਉਚੇ ਪੁੱਲ ਤੇ ਪਲਾਜਾ ਮਾਰਕੀਟ ਵਿੱਚ ਧਰਮ ਨਿਰਪਖਤਾ, ਮਨੁੱਖੀ ਤੇ ਸੰਵਿਧਾਨਕ ਅਧਿਕਾਰਾ ਦੀ ਰਾਖੀ ਅਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਲਈ ਆਰਐਮਪੀਆਈ ਅੰਮ੍ਰਿਤਸਰ ਵਲੋਂ ਸੰਘਰਸ਼ ਤੇਜ਼ ਕਰਨ ਲਈ ਇਹ ਕਾਨਫਰੰਸ ਹੋਈ।
ਡਾਕਟਰ ਅੰਬੇਦਕਰ ਦੀ ਯਾਦ: ਜਿਸ ਵਿਚ ਪਾਰਟੀ ਦੇ ਝੰਡੇ ਹੱਥਾਂ ਵਿੱਚ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਹਰੇ ਮਾਰਦੇ ਜਿਲ੍ਹੇ ਭਰ ਤੋ ਸੈਕੜੇ ਪਾਰਟੀ ਦੇ ਆਗੂ ਤੇ ਕਾਰਕੁਨ ਸ਼ਾਮਿਲ ਹੋਏ। ਇਸ ਕਨਵੈਂਸ਼ਨ ਦੀ ਪ੍ਰਧਾਨਗੀ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਸਾਝੇ ਤੌਰ 'ਤੇ ਕੀਤੀ। ਕਨਵੈਂਸ਼ਨ ਨੂੰ ਸੰਬੋਧਨ ਕਰਦਿਆਂ ਆਰਐਮਪੀਆਈ ਦੇ ਸੂਬਾ ਆਗੂ ਨੇ ਦੱਸਿਆ ਕਿ ਇਹ ਦਿਨ ਹੋਰ ਵੀ ਮਹਾਨਤਾ ਰੱਖਦਾ ਹੈ ਕਿ ਇਸ ਦਿਨ ਨੂੰ ਡਾਕਟਰ ਅੰਬੇਦਕਰ ਦੀ ਯਾਦ ਵਿੱਚ ਸਾਰੇ ਦੇਸ ਵਿਚ ਪ੍ਰੀਨਿਰਮਾਨ ਦਿਵਸ ਵਜੋ ਮਨਾਇਆ ਜਾਂਦਾ ਹੈ। ਕਾਮਰੇਡ ਆਗੂ ਨੇ ਅੱਗੇ ਕਿਹਾ ਕਿ ਇਸ ਸਮੇਂ ਆਰਐੱਸਐਸ ਦੀ ਅਗਵਾਈ ਵਿਚ ਕੰਮ ਕਰਦੀ ਬੀਜੇਪੀ ਦੀ ਮੋਦੀ ਸਰਕਾਰ ਸੂਬਿਆਂ ਦੇ ਅਧਿਕਾਰਾ ਉਤੇ ਛਾਪੇ ਮਾਰ ਰਹੀ ਹੈ। ਭਾਰਤ ਦੇ ਸੰਘੀ ਢਾਂਚੇ ਨੂੰ ਤੋੜ ਰਹੀ ਹੈ ਅਤੇ ਜਮੂਹਰੀਅਤ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ।
ਜਥੇਬੰਦ ਹੋ ਕਿ ਸੰਘਰਸ਼ ਵਿੱਢਣ ਦੀ ਲੋੜ: ਇਸ ਮੌਕੇ ਡਾਕਟਰ ਸਤਨਾਮ ਸਿੰਘ ਅਜਨਾਲਾ ਕਿਸਾਨਾਂ ਮਜ਼ਦੂਰਾਂ ਦੇ ਆਗੂ ਨੇ ਇਕੱਠੇ ਬੋਲਦਿਆਂ ਕਿਹਾ ਕਿ ਸਾਡੇ ਦੇਸ਼ ਦੀ ਮੋਦੀ ਸਰਕਾਰ ਸਾਰਾ ਕੁਝ ਸਾਮਰਾਜੀ ਸ਼ਕਤੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਲੁਟਾਈ ਜਾ ਰਹੀ ਹੈ ਜਿਸ ਨਾਲ ਗਰੀਬੀ ਅਮੀਰੀ ਦਾ ਪਾੜਾ ਵੱਧ ਰਿਹਾ ਹੈ। ਮਹਿੰਗਾਈ ,ਬੇਕਾਰੀ ਤੇ ਭ੍ਰਿਸ਼ਟਾਚਾਰ ਅਸਮਾਨ ਛੋਹ ਰਿਹਾ ਹੈ। ਇਸ ਨੂੰ ਰੋਕਣ ਲਈ ਦਿਲੀ ਮੋਰਚੇ ਦੀ ਤਰਜ ਉਤੇ ਜਥੇਬੰਦ ਹੋ ਕਿ ਸੰਘਰਸ਼ ਵਿੱਢਣ ਦੀ ਲੋੜ ਹੈ। ਸੂਬੇ ਵਿੱਚ ਅਮਨ ਕਨੂੰਨ ਦੀ ਹਾਲਤ ਦਿਨੋ ਦਿਨ ਖ਼ਰਾਬ ਹੋ ਰਹੀ ਹੈ। ਇਹਨਾਂ ਆਗੂਆਂ ਨੇ ਇਹ ਕਿ ਇਸ ਸਰਕਾਰ ਨੇ ਲੋਕਾਂ ਨੂੰ ਕਿਹਾ ਸੀ ਅਸੀਂ ਚਿੱਟੇ ਸਮੇਤ ਸਾਰੇ ਨਸਿਆਂ ਨੂੰ ਨੱਥ ਪਾਵਾਗੇ ਪਰੰਤੂ ਅਜਿਹਾ ਸਭ ਵੱਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ:- ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਧੁੰਦ ਕਾਰਨ ਸੜਕੀ ਹਾਦਸਾ, 8 ਗੱਡੀਆਂ ਆਪਸ ਵਿੱਚ ਟਕਰਾਈਆਂ