ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ 71ਵੀਂ ਬਟਾਲੀਅਨ ਵੱਲੋਂ ਸਰਹੱਦੀ ਬਾਰਡਰ ਖਾਲੜਾ ਵਿਖੇ ਰੱਖੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਹੈ। ਭਾਰਤ ਵਿਕਾਸ ਪ੍ਰੀਸ਼ਦ ਅਤੇ ਸਰਹੱਦੀ ਲੋਕ ਸੇਵਾ ਸੰਮਤੀ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਮਿਲ ਕੇ ਰੱਖੜੀ ਦਾ ਤਿਉਹਾਰ ਮਨਾਇਆ ਅਤੇ ਬੀਐੱਸਐੱਫ ਦੇ (Rakhi festival) ਜਵਾਨਾਂ ਦੇ ਗੁਟ ਉੱਤੇ ਰੱਖੜੀ ਬੱਨੀ ਹੈ। ਸਮਾਗਮ ਦੌਰਾਨ ਮਾਧੋ ਰਾਵ ਮੂਲੇ ਸੇਵਾ ਟਰੱਸਟ ਅਤੇ ਭਾਰਤ ਵਿਕਾਸ ਪ੍ਰੀਸ਼ਦ (Rakhi on border) ਦੀਆਂ ਭੈਣਾਂ ਨੇ ਬੀਐਸਐੱਫ ਦੇ ਉੱਚ ਅਧਿਕਾਰੀ ਡਿਪਟੀ ਕਮਾਂਡੈਂਟ ਅਰਵਿੰਦ ਨਰਾਇਣ, ਸੁਬਾਰਡੀਨੇਟ ਅਫਸਰ ਅਤੇ ਹੋਰ ਰੈਂਕ ਦੇ ਜਵਾਨਾਂ ਨੂੰ ਰੱਖੜੀ ਬੰਨਣ ਦੀ ਰਸਮ ਨਿਭਾਈ ਰੱਖੜੀ ਬੰਨ੍ਹ ਕੇ ਉਹਨਾਂ ਵਲੋਂ ਦੇਸ਼ ਦੀ ਰੱਖਿਆ ਦਾ ਪ੍ਰਣ ਵੀ ਲਿਆ ਗਿਆ।
ਡਾਂਸ ਤੇ ਕੋਰੀਓਗ੍ਰਾਫੀ ਪੇਸ਼ : ਪ੍ਰੋਗਰਾਮ ਦੌਰਾਨ ਛੋਟੇ ਛੋਟੇ ਬੱਚਿਆਂ ਵੱਲੋ ਰੱਖੜੀ ਅਤੇ ਦੇਸ਼ ਭਗਤੀ ਦੇ ਗੀਤਾਂ ਉਪਰ ਡਾਂਸ ਆਦਿ ਕੋਰੀਓਗ੍ਰਾਫੀ ਪੇਸ਼ ਕੀਤੀਆਂ, ਜਿਸ ਦੀ ਬੀਐੱਸਐੱਫ ਦੇ ਅਧਿਕਾਰੀਆਂ ਵਲੋਂ ਪ੍ਰਸ਼ੰਸ਼ਾ ਕੀਤੀ ਗਈ। ਇਸ ਮੌਕੇ ਭਾਰਤੀ ਵਿਕਾਸ ਪਰਿਸ਼ਦ ਦੀ ਟੀਮ ਵੱਲੋਂ ਬੀਐਸਐਫ (Rakhi festival ) ਅਧਿਕਾਰੀਆਂ ਅਤੇ ਪੱਤਰਕਾਰ ਭਾਈਚਾਰੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਅਖੀਰ ਵਿੱਚ ਬੀਐਸਐਫ ਵੱਲੋਂ ਪਹੁੰਚੇ ਸਮੂਹ ਮੈਂਬਰਾਂ ਚਾਹ ਪਕੌੜਿਆਂ ਅਤੇ ਮਠਿਆਈ ਖਵਾ ਕੇ ਸਵਾਗਤ ਕੀਤਾ l
- Punjab poltics: ਬਾਬਾ ਬਕਾਲ 'ਚ ਚਾਰ ਸਾਲ ਬਾਅਦ ਭਖਣ ਜਾ ਰਿਹਾ ਸਿਆਸੀ ਅਖਾੜਾ, ਸੂਬੇ ਦੀਆਂ ਸਾਰੀਆਂ ਪਾਰਟੀਆਂ ਨੇ ਲਗਾਈਆਂ ਸਿਆਸੀ ਸਟੇਜਾਂ
- Jalandhar News: ਸਿੱਖ ਕਕਾਰਾਂ ਦੀ ਬੇਅਦਬੀ ਨੂੰ ਲੈਕੇ ਫਿਲਮ ਯਾਰੀਆਂ 2 ਦੇ ਅਦਾਕਾਰ, ਨਿਰਦੇਸ਼ਕ ਤੇ ਨਿਰਮਾਤਾ 'ਤੇ ਪਰਚਾ ਦਰਜ
- Rakhi At Bathinda Railway Station : ਭਾਜਪਾ ਨੇਤਾ ਨੇ ਰੇਲ ਗੱਡੀ ਦੇ ਡਰਾਇਵਰ ਅਤੇ ਗਾਰਡ ਦੇ ਰੱਖੜੀ ਬੰਨ੍ਹ ਕੇ ਮਨਾਈ ਰੱਖੜੀ
ਇਸ ਮੌਕੇ ਬੀਐੱਸਐੱਫ ਅਧਿਕਾਰੀ ਦੀਪੇਸ਼ ਕੁਮਾਰ ਸਿਨਹਾ ਅਸੀਸਟੈਂਟ ਕਮਾਂਡੈਂਟ, ਮਨੋਜ ਬੋਰਾ ਅਸਿਸਟੈਂਟ ਕਮਾਂਡੈਂਟ, ਇੰਸਪੈਕਟਰ ਜੇਕੇ ਨਾਥ, ਮਾਧੋ ਰਾਵ ਮੂਲੇ ਸੇਵਾ ਟਰੱਸਟ ਦੇ ਸਰਮੈਲ ਸਿੰਘ, ਭਾਰਤੀ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸ਼ਾਂਤੀ ਪ੍ਰਸ਼ਾਦ ਭਿੱਖੀਵਿੰਡ, ਭਾਰਤੀ ਵਿਕਾਸ ਪ੍ਰੀਸ਼ਦ ਦੇ ਸੁਪਰੀਮੋ ਡਾਕਟਰ ਧਰਮਵੀਰ, ਕੇਵਲ ਕ੍ਰਿਸ਼ਨ ਅਰੋੜਾ, ਸੁਭਾਸ਼ ਧਵਨ ਭਿੱਖੀਵਿੰਡ ਅਤੇ ਵੱਡੀ ਗਿਣਤੀ ਵਿੱਚ ਜਵਾਨ ਹਾਜ਼ਰ ਸਨ l