ਅੰਮ੍ਰਿਤਸਰ: ਸੂਬੇ 'ਚ ਟਰਾਂਸਪੋਰਟ ਮਾਫੀਆ ਖਿਲਾਫ਼ ਟਰਾਂਸਪੋਰਟ ਵਿਭਾਗ (Department of Transportation) ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Transport Minister Raja Waring) ਦੇ ਵੱਲੋਂ ਸਾਰੇ ਸਬੰਧਿਤ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸ ਕੰਪਨੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜਿਸ ਤਹਿਤ ਹੀ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Raja Waring) ਨੇ ਅੰਮ੍ਰਿਤਸਰ ਬੱਸ ਸਟੈਂਡ ਵਿੱਚ ਕੀਤੀ ਅਚਨਚੇਤ ਚੈਕਿੰਗ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਬੱਸ ਅੱਡੇ 'ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ 'ਤੇ ਸਾਫ ਸਫਾਈ ਦਾ ਧਿਆਨ ਰੱਖਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਮੈਨੂੰ ਇਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਸਾਫ਼ ਸਫ਼ਾਈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ। ਇਥੋਂ ਦੇ ਬਾਥਰੂਮ ਤੱਕ ਸਾਫ਼ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਰੋਜ਼ਾਨਾ ਬਹੁਤ ਪਬਲਿਕ ਬੱਸ ਅੱਡੇ 'ਤੇ ਆਉਂਦੀ ਜਾਂਦੀ ਰਹਿੰਦੀ ਹੈ। ਜਿਸ ਦੌਰਾਨ ਰਾਜਾ ਵੜਿੰਗ ਨੇ ਆਪ ਵੀ ਬੱਸ ਅੱਡੇ ਦੀ ਸਫ਼ਾਈ ਕੀਤੀ।
ਸੁਖਬੀਰ ਸਿੰਘ ਬਾਦਲ 'ਤੇ ਸਾਧੇ ਨਿਸ਼ਾਨੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ (Transport Minister Raja Waring) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਇਨ੍ਹਾਂ ਦੀ ਸਰਕਾਰ ਸੀ। ਇਨ੍ਹਾਂ ਨੇ ਪੰਜਾਬ ਰੋਡਵੇਜ਼ ਦਾ ਬੁਰਾ ਹਾਲ ਕਰ ਕੇ ਰੱਖਦਾ ਅਤੇ ਆਪਣੀਆਂ ਪ੍ਰਾਈਵੇਟ ਬੱਸਾਂ ਧੜੱਲੇ ਨਾਲ ਚਲਾਉਂਦੇ ਰਹੇ।
ਜਿਨ੍ਹਾਂ ਉੱਤੇ ਬੀਤੇ ਦਿਨੀਂ ਹੀ ਰਾਜਾ ਵੜਿੰਗ (Transport Minister Raja Waring) ਵੱਲੋਂ ਸ਼ਿਕੰਜਾ ਕੱਸਦੇ ਹੋਏ ਕਈ ਕਈ ਬੱਸਾਂ ਦੇ ਚਲਾਨ ਵੀ ਕੀਤੇ ਗਏ। ਇਸਦੇ ਨਾਲ ਹੀ ਰਾਜਾ ਵੜਿੰਗ (Transport Minister Raja Waring) ਨੇ ਕਿਹਾ ਕਿ 842 ਬੱਸਾਂ ਪੰਜਾਬ ਸਰਕਾਰ ਦੀਆਂ ਹੁਣ ਨਵੀਂਆਂ ਸੜਕਾਂ 'ਤੇ ਦੌੜਨਗੀਆਂ ਅਤੇ ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਵਰਕਸ਼ਾਪਾਂ ਦੀ ਹਾਲਾਤ ਸੁਧਾਰਨ ਲਈ 22 ਕਰੋੜ ਰੁਪਏ ਦਾ ਟੈਂਡਰ ਵੀ ਪਾਸ ਕੀਤਾ ਜਾ ਰਿਹਾ ਹੈ।
ਬੀ.ਐੱਸ.ਐੱਫ ਨੂੰ 50 ਕਿਲੋਮੀਟਰ ਦੇ ਮਿਲੇ ਅਧਿਕਾਰ ਖੇਤਰ ਤੋਂ ਬਾਅਦ ਅਕਾਲੀ ਦਲ ਵੱਲੋਂ ਕਾਂਗਰਸ ਦੇ ਚੁੱਕੇ ਜਾਂ ਰਹੇ ਸਵਾਲਾਂ 'ਤੇ ਰਾਜਾ ਵੜਿੰਗ (Transport Minister Raja Waring) ਬੋਲੇ ਕੀ ਅੱਜ ਵੀ ਭਾਜਪਾ ਦੇ ਨਾਲ ਅਕਾਲੀ ਦਲ ਦੀ ਗੱਠਜੋੜ ਅੰਦਰੋਂ ਹੈ। ਉਸ ਦਾ ਸਬੂਤ ਹੈ ਕਿ ਅਜੇ ਤੱਕ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰ ਮੰਤਰੀ ਵਾਲੀ ਕੋਠੀ ਖਾਲੀ ਨਹੀਂ ਕੀਤੀ ਗਈ ਅਤੇ ਅੱਜ ਵੀ ਉਨ੍ਹਾਂ ਕੋਲੋਂ ਨੈਸ਼ਨਲ ਸਕਿਉਰਿਟੀ ਮੌਜੂਦ ਹੈ। ਜਦਕਿ ਪੰਜਾਬ ਵਿੱਚ ਕਾਂਗਰਸ ਦੇ ਕਿਸੇ ਵੀ ਲੀਡਰ ਕੋਲ ਨੈਸ਼ਨਲ ਸਕਿਉਰਿਟੀ ਨਹੀਂ ਹੈ।
ਇਹ ਵੀ ਪੜ੍ਹੋ:- 'ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ਤੋਂ ਕੀਤੀ ਇਹ ਮੰਗ'