ਅੰਮ੍ਰਿਤਸਰ: ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਪਿਛਲੇ ਦੋ ਦਿਨ ਤੋਂ ਅੰਮ੍ਰਿਤਸਰ ਦੌਰੇ 'ਤੇ ਹਨ, ਜਿੱਥੇ ਉਹਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਸੇਵਾ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਵੱਲੋਂ ਜਿੱਥੇ ਇੱਕ ਪਾਸੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ ਗਈ ਹੈ ਤਾਂ (Rahul Gandhi In Darbar Sahib) ਦੂਜੇ ਪਾਸੇ ਦੇਰ ਸ਼ਾਮ ਪਾਲਕੀ ਸਾਹਿਬ ਨੂੰ ਮੋਢਾ ਦੇਣ ਦੀ ਸੇਵਾ ਵੀ ਕੀਤੀ ਗਈ। ਉਹਨਾਂ ਵੱਲੋਂ ਜੋੜਾ ਘਰਾ ਦੇ ਵਿੱਚ ਸੇਵਾ ਕੀਤੀ ਗਈ, ਜਿਸਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਜੋੜੇ ਘਰ ਵਿੱਚ ਸੇਵਾ : ਰਾਹੁਲ ਗਾਂਧੀ ਦੇ ਨਾਲ ਕੋਈ ਵੀ ਰਾਜਨੀਤਿਕ ਨੇਤਾ ਨਜ਼ਰ ਨਹੀਂ ਆ ਰਿਹਾ ਹੈ। ਰਾਹੁਲ ਗਾਂਧੀ ਵੱਲੋਂ ਜੋੜੇ ਘਰ ਦੀ ਸੇਵਾ ਕਰਨ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਵੱਲੋਂ ਜੋੜਾ ਘਰ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਹੈ। ਰਾਹੁਲ ਗਾਂਧੀ ਲਗਾਤਾਰ ਦੋ ਘੰਟੇ ਇੱਥੇ ਜੋੜੇ ਘਰ ਦੇ ਵਿੱਚ ਸੇਵਾ ਕਰਦੇ ਦੇਖੇ ਗਏ। ਰਾਹੁਲ ਗਾਂਧੀ ਦੇ ਇਸ ਦੌਰੇ ਨੂੰ ਲੈ ਕੇ ਬੇਸ਼ੱਕ ਸਿਆਸਤਦਾਨ ਬਿਆਨ ਦੇ ਰਹੇ ਹਨ ਪਰ ਰਾਹੁਲ ਗਾਂਧੀ ਆਪਣੀ ਚੁੱਪੀ ਧਾਰ ਕੇ ਸਿਰਫ ਤੇ ਸਿਰਫ ਸੇਵਾ ਕਰ ਰਹੇ ਹਨ।
- Rahul Gandhi Darbar Sahib visit: ਰਾਹੁਲ ਗਾਂਧੀ ਦੀ ਸੇਵਾ ਭਾਵਨਾ ਦੇ ਕੀ ਨੇ ਸਿਆਸੀ ਮਾਇਨੇ, ਸ਼੍ਰੋਮਣੀ ਕਮੇਟੀ ਨੇ ਕਿਉਂ ਕਿਹਾ-ਸਿੱਖਾਂ ਤੋਂ ਮੰਗੋ ਮੁਆਫ਼ੀ...
- Hunger Strike of Amritpal Singh: ਅੰਮ੍ਰਿਤਪਾਲ ਸਿੰਘ ਅਤੇ 10 ਹੋਰ ਬੰਦੀ ਸਿੰਘਾਂ ਨੇ ਜੇਲ੍ਹ ਵਿੱਚ ਕੀਤੀ ਭੁੱਖ ਹੜਤਾਲ ਸ਼ੁਰੂ
- SAD leader accuses CM Bhagwant Mann: ਮੁੱਖ ਮੰਤਰੀ ਮਾਨ ਦੇ ਰਾਜਪਾਲ ਨੂੰ ਜਵਾਬ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ, ਕਿਹਾ ਪੰਜਾਬੀਆਂ ਨਾਲ ਧੋਖਾ ਕਰਕੇ ਕੂੜ ਪ੍ਰਚਾਰ ਕਰ ਰਹੀ ਸਰਕਾਰ
ਜ਼ਿਕਰਯੋਗ ਹੈ ਕਿ ਦੋ ਦਿਨ ਦੇ ਸ੍ਰੀ ਦਰਬਾਰ ਸਾਹਿਬ ਦੇ ਪ੍ਰੋਗਰਾਮ ਨੂੰ ਲੈ ਕੇ ਬੇਸ਼ੱਕ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜਰੂਰ ਉਨ੍ਹਾਂ ਨਾਲ ਜਾਣਗੇ ਪਰ ਰਾਹੁਲ ਗਾਂਧੀ ਵੱਲੋਂ ਕਿਸੇ ਵੀ ਰਾਜਨੀਤਿਕ ਲੀਡਰ ਨੂੰ ਆਪਣੇ ਨਾਲ ਨਹੀਂ ਰੱਖਿਆ ਗਿਆ ਹੈ।